ਮਹਿੰਗਾਈ ਤੇ ਈਰਾਨ ਜੰਗ ਨੂੰ ਲੈ ਕੇ ਅਮਰੀਕੀ ਵੋਟਰਾਂ ’ਚ ਨਾਰਾਜ਼ਗੀ
ਸਰਵੇਖਣਾਂ ’ਚ ਟਰੰਪ ਪ੍ਰਸ਼ਾਸਨ ’ਤੇ ਸਵਾਲ
ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਮਹਿੰਗਾਈ, ਵਧਦੇ ਘਰੇਲੂ ਖਰਚਿਆਂ ਅਤੇ ਈਰਾਨ ਜੰਗ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਹਾਲੀਆ ਸਰਵੇਖਣਾਂ ਵਿਚ ਸਾਹਮਣੇ ਆਈ ਹੈ। ਇਕ ਸਰਵੇਖਣ ਵਿਚ 43 ਫ਼ੀਸਦੀ ਅਮਰੀਕੀਆਂ ਨੇ ਮੌਜੂਦਾ ਆਰਥਿਕ ਹਾਲਾਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੱਖ ਜਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ, ਜਦਕਿ 29 ਫ਼ੀਸਦੀ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੱਧ ਜ਼ਿੰਮੇਵਾਰ ਦੱਸਿਆ।
ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਮਹਿੰਗਾਈ, ਵਧਦੇ ਘਰੇਲੂ ਖਰਚਿਆਂ ਅਤੇ ਈਰਾਨ ਜੰਗ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਹਾਲੀਆ ਸਰਵੇਖਣਾਂ ਵਿਚ ਸਾਹਮਣੇ ਆਈ ਹੈ। ਇਕ ਸਰਵੇਖਣ ਵਿਚ 43 ਫ਼ੀਸਦੀ ਅਮਰੀਕੀਆਂ ਨੇ ਮੌਜੂਦਾ ਆਰਥਿਕ ਹਾਲਾਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੱਖ ਜਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ, ਜਦਕਿ 29 ਫ਼ੀਸਦੀ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੱਧ ਜ਼ਿੰਮੇਵਾਰ ਦੱਸਿਆ। ਇੱਕ ਹੋਰ ਸਰਵੇਖਣ ਵਿੱਚ 63 ਫ਼ੀਸਦੀ ਰਜਿਸਟਰਡ ਵੋਟਰਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੌਰਾਨ ਅਰਥਵਿਵਸਥਾ ਦੀ ਹਾਲਤ ਹੋਰ ਖ਼ਰਾਬ ਹੋਈ ਹੈ। ਰੋਜ਼ਾਨਾ ਖਰਚਿਆਂ ਵਿਚ 62 ਫ਼ੀਸਦੀ ਨੇ ਕਰਿਆਨੇ ਅਤੇ 61 ਫ਼ੀਸਦੀ ਨੇ ਗੈਸ ਦੀਆਂ ਕੀਮਤਾਂ ਨੂੰ ਵੱਡੀ ਸਮੱਸਿਆ ਦੱਸਿਆ। ਇਸੇ ਸਰਵੇਖਣ ਵਿੱਚ ਟਰੰਪ ਦੇ ਕੰਮਕਾਜ ਨੂੰ 39 ਫ਼ੀਸਦੀ ਵੋਟਰਾਂ ਨੇ ਮਨਜ਼ੂਰੀ ਦਿੱਤੀ, ਜਦਕਿ 61 ਫ਼ੀਸਦੀ ਨੇ ਨਾਮਨਜ਼ੂਰ ਕੀਤਾ।ਈਰਾਨ ਨਾਲ ਚੱਲ ਰਹੇ ਸੰਘਰਸ਼ ਨੂੰ ਲੈ ਕੇ ਵੀ ਵੋਟਰਾਂ ਵਿੱਚ ਚਿੰਤਾ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ 71 ਫ਼ੀਸਦੀ ਵੋਟਰਾਂ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਕੋਲ ਜੰਗ ਖਤਮ ਕਰਨ ਲਈ ਸਪਸ਼ਟ ਯੋਜਨਾ ਨਹੀਂ ਹੈ। 60 ਫ਼ੀਸਦੀ ਨੇ ਈਰਾਨ ਖ਼ਿਲਾਫ਼ ਅਮਰੀਕੀ ਫੌਜੀ ਕਾਰਵਾਈ ਨੂੰ ਗਲਤ ਫੈਸਲਾ ਦੱਸਿਆ, ਜਦਕਿ 37 ਫ਼ੀਸਦੀ ਨੇ ਇਸ ਨੂੰ ਸਹੀ ਮੰਨਿਆ।ਇਨ੍ਹਾਂ ਸਰਵੇਖਣਾਂ ਵਿੱਚ ਵੋਟਰਾਂ ਦੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੀ ਜੇਬ ਨਾਲ ਜੁੜੀ ਸਾਹਮਣੇ ਆਈ। 34 ਫ਼ੀਸਦੀ ਵੋਟਰਾਂ ਨੇ ਰਹਿਣ-ਸਹਿਣ ਦੀ ਵਧਦੀ ਲਾਗਤ ਨੂੰ ਦੇਸ਼ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਦੱਸਿਆ, ਜਦਕਿ ਸਿਰਫ਼ 4 ਫ਼ੀਸਦੀ ਨੇ ਈਰਾਨ ਜੰਗ ਨੂੰ ਸਭ ਤੋਂ ਵੱਡੀ ਚਿੰਤਾ ਮੰਨਿਆ ।