20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗ੍ਰੀਨਲੈਂਡ ਦੀ ਸੁਰੱਖਿਆ ’ਤੇ ਵੱਡਾ ਸਮਝੌਤਾ, ਅਮਰੀਕਾ ਨੂੰ ਮਿਲੇਗੀ ਸਥਾਈ ਫ਼ੌਜੀ ਪਹੁੰਚ

ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰਕਟਿਕ ਖੇਤਰ ਵਿਚ ਸੁਰੱਖਿਆ ਨੂੰ ਲੈ ਕੇ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਾਲੇ ਇਕ ਅਹਿਮ ਸਮਝੌਤਾ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਮੁਤਾਬਕ ਇਸ ਸਮਝੌਤੇ ਨਾਲ ਅਮਰੀਕਾ ਨੂੰ ਗ੍ਰੀਨਲੈਂਡ ਵਿਚ ਲੰਬੇ ਸਮੇਂ ਲਈ ਫ਼ੌਜੀ ਮੌਜੂਦਗੀ ਕਾਇਮ ਰੱਖਣ ਅਤੇ ਆਪਣੀਆਂ ਸੁਰੱਖਿਆ ਲੋੜਾਂ ਮੁਤਾਬਕ ਕਾਰਵਾਈ ਕਰਨ ਦੇ ਅਧਿਕਾਰ ਮਿਲਣਗੇ।

Ad Position 21
No active advertisement
ਅਜੀਤ ਡੈਸਕ 20-09-2026
ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰਕਟਿਕ ਖੇਤਰ ਵਿਚ ਸੁਰੱਖਿਆ ਨੂੰ ਲੈ ਕੇ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਾਲੇ ਇਕ ਅਹਿਮ ਸਮਝੌਤਾ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਮੁਤਾਬਕ ਇਸ ਸਮਝੌਤੇ ਨਾਲ ਅਮਰੀਕਾ ਨੂੰ ਗ੍ਰੀਨਲੈਂਡ ਵਿਚ ਲੰਬੇ ਸਮੇਂ ਲਈ ਫ਼ੌਜੀ ਮੌਜੂਦਗੀ ਕਾਇਮ ਰੱਖਣ ਅਤੇ ਆਪਣੀਆਂ ਸੁਰੱਖਿਆ ਲੋੜਾਂ ਮੁਤਾਬਕ ਕਾਰਵਾਈ ਕਰਨ ਦੇ ਅਧਿਕਾਰ ਮਿਲਣਗੇ।ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਸਮਝੌਤੇ ਤਹਿਤ ਅਮਰੀਕੀ ਫ਼ੌਜ ਨੂੰ ਗ੍ਰੀਨਲੈਂਡ ਵਿੱਚ ਸਥਾਈ ਪਹੁੰਚ ਦੇ ਨਾਲ ਫ਼ੌਜੀ ਟਿਕਾਣਿਆਂ ਅਤੇ ਹਵਾਈ ਉਡਾਣਾਂ ਦੇ ਅਧਿਕਾਰ ਵੀ ਮਿਲਣਗੇ। ਲੋੜ ਪੈਣ ’ਤੇ ਉੱਥੇ ਅਮਰੀਕੀ ਫ਼ੌਜੀ ਮੌਜੂਦਗੀ ਅਤੇ ਟਿਕਾਣਿਆਂ ਦੀ ਗਿਣਤੀ ਵਧਾਈ ਜਾ ਸਕੇਗੀ। ਟਰੰਪ ਦਾ ਕਹਿਣਾ ਹੈ ਕਿ ਸਮਝੌਤੇ ਦੀ ਕੋਈ ਸਮਾਂ ਸੀਮਾ ਨਹੀਂ ਹੋਵੇਗੀ ਅਤੇ ਇਸ ਲਈ ਅਮਰੀਕਾ ਨੂੰ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।ਸਮਝੌਤੇ ਵਿਚ ਨਾਟੋ ਤੋਂ ਬਾਹਰਲੇ ਦੇਸ਼ਾਂ ਨੂੰ ਗ੍ਰੀਨਲੈਂਡ ਵਿਚ ਫ਼ੌਜੀ ਅੱਡੇ ਬਣਾਉਣ ਜਾਂ ਫ਼ੌਜ ਤਾਇਨਾਤ ਕਰਨ ਤੋਂ ਰੋਕਣ ਦੀ ਵਿਵਸਥਾ ਵੀ ਸ਼ਾਮਲ ਹੈ। ਇਸ ਦੇ ਨਾਲ ਰੂਸ ਅਤੇ ਚੀਨ ਵਰਗੇ ਦੇਸ਼ਾਂ ਦੇ ਅਜਿਹੇ ਸੰਵੇਦਨਸ਼ੀਲ ਨਿਵੇਸ਼ਾਂ ਨੂੰ ਰੋਕਣ ਲਈ ਵੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਨੂੰ ਅਮਰੀਕੀ ਸੁਰੱਖਿਆ ਲਈ ਖ਼ਤਰਾ ਮੰਨਿਆ ਜਾ ਸਕਦਾ ਹੈ।ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨੇ ਸਪਸ਼ਟ ਕੀਤਾ ਹੈ ਕਿ ਇਸ ਸਮਝੌਤੇ ਨਾਲ ਗ੍ਰੀਨਲੈਂਡ ਦੀ ਪ੍ਰਭੂਸੱਤਾ ਅਮਰੀਕਾ ਨੂੰ ਨਹੀਂ ਮਿਲੇਗੀ। ਗ੍ਰੀਨਲੈਂਡ ਡੈਨਮਾਰਕ ਦੇ ਰਾਜ ਦਾ ਸਵੈ-ਸ਼ਾਸਿਤ ਖੇਤਰ ਬਣਿਆ ਰਹੇਗਾ ਅਤੇ ਉੱਥੋਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।ਡੈਨਮਾਰਕ, ਗ੍ਰੀਨਲੈਂਡ ਅਤੇ ਅਮਰੀਕਾ ਵੱਲੋਂ ਸਮਝੌਤੇ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਰਸਮੀ ਰੂਪ ਦੇਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਰਾਹੀਂ ਭਾਈਚਾਰਿਆਂ ਨੂੰ ਜੋੜਿਆ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ ਅਗਲੀ ਖ਼ਬਰ ਮਹਿੰਗਾਈ ਤੇ ਈਰਾਨ ਜੰਗ ਨੂੰ ਲੈ ਕੇ ਅਮਰੀਕੀ ਵੋਟਰਾਂ ’ਚ ਨਾਰਾਜ਼ਗੀ ਸਰਵੇਖਣਾਂ ’ਚ ਟਰੰਪ ਪ੍ਰਸ਼ਾਸਨ ’ਤੇ ਸਵਾਲ
Ad Position 24