20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਖੇਡਾਂ ਰਾਹੀਂ ਭਾਈਚਾਰਿਆਂ ਨੂੰ ਜੋੜਿਆ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ

ਮੈਲਬੌਰਨ, 19 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਡਾਇਮੰਡ ਸਪੋਰਟਸ ਕਲੱਬ ਮੈਲਬੌਰਨ ਵਲੋਂ ਕੇਸੀ ਐਥਲੈਟਿਕਸ ਟਰੈਕ ਵਿਖੇ 6ਵਾਂ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ 560 ਖਿਡਾਰੀਆਂ ਨੇ ਭਾਗ ਲਿਆ ਅਤੇ 300 ਤੋਂ ਵੱਧ ਟਰੈਕ ਤੇ ਫੀਲਡ ਮੁਕਾਬਲੇ ਕਰਵਾਏ ਗਏ। ਸਮਾਗਮ ਦੌਰਾਨ ਖਿਡਾਰੀਆਂ, ਪਰਿਵਾਰਾਂ, ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 20-09-2026
ਮੈਲਬੌਰਨ, 19 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਡਾਇਮੰਡ ਸਪੋਰਟਸ ਕਲੱਬ ਮੈਲਬੌਰਨ ਵਲੋਂ ਕੇਸੀ ਐਥਲੈਟਿਕਸ ਟਰੈਕ ਵਿਖੇ 6ਵਾਂ ਸਾਲਾਨਾ ਬਹੁ-ਸੱਭਿਆਚਾਰਕ ਐਥਲੈਟਿਕਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ 560 ਖਿਡਾਰੀਆਂ ਨੇ ਭਾਗ ਲਿਆ ਅਤੇ 300 ਤੋਂ ਵੱਧ ਟਰੈਕ ਤੇ ਫੀਲਡ ਮੁਕਾਬਲੇ ਕਰਵਾਏ ਗਏ।ਸਮਾਗਮ ਦੌਰਾਨ ਖਿਡਾਰੀਆਂ, ਪਰਿਵਾਰਾਂ, ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਐਮ.ਪੀ. ਪੌਲੀਨ ਰਿਚਰਡਜ਼, ਡਿਪਟੀ ਮੇਅਰ ਐਂਥਨੀ ਵਾਕਰ, ਕੌਂਸਲਰ ਜੈਨੀਫਰ ਡਿਜ਼ੋਨ, ਨਾਰੇ ਵਾਰਨ ਲਈ ਲੇਬਰ ਉਮੀਦਵਾਰ ਸਟੀਫਨ ਕੁਮੈਨ ਅਤੇ ਬਰਵਿਕ ਲਈ ਲੇਬਰ ਉਮੀਦਵਾਰ ਰਾਣਾ ਖਾਨ ਸਮੇਤ ਕਈ ਭਾਈਚਾਰਕ ਆਗੂ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਜੱਸੀ (ਮਨੀ ਸਲੇਮਪੁਰਾ) ਨੇ ਕਿਹਾ ਕਿ ਇਹ ਸਮਾਗਮ ਖੇਡਾਂ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਨੂੰ ਜੋੜਨ ਅਤੇ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨ ਦਾ ਮੰਚ ਹੈ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਵਲੰਟੀਅਰਾਂ, ਅਧਿਕਾਰੀਆਂ, ਸਪਾਂਸਰਾਂ, ਕੋਚਾਂ, ਮਾਪਿਆਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜੰਗ ਵਿਚਾਲੇ ਈਰਾਨੀ ਰਾਸ਼ਟਰਪਤੀ ਨੂੰ ਅਮਰੀਕੀ ਵੀਜ਼ਾ ਸੰਯੁਕਤ ਰਾਸ਼ਟਰ ਮਹਾਸਭਾ ਲਈ ਆਉਣਗੇ ਨਿਊਯਾਰਕ ਅਗਲੀ ਖ਼ਬਰ ਗ੍ਰੀਨਲੈਂਡ ਦੀ ਸੁਰੱਖਿਆ ’ਤੇ ਵੱਡਾ ਸਮਝੌਤਾ, ਅਮਰੀਕਾ ਨੂੰ ਮਿਲੇਗੀ ਸਥਾਈ ਫ਼ੌਜੀ ਪਹੁੰਚ
Ad Position 24