20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੁੰਬਈ ਵਿਚ ਹੋਣ ਵਾਲੇ ਅਰਥਸ਼ਾਟ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਪ੍ਰਿੰਸ ਵਿਲੀਅਮ ਤੇ ਕਰਨ ਜੌਹਰ ਵਲੋਂ ਮੁਲਾਕਾਤ

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਿੰਸ ਵਿਲੀਅਮ ਨੇ ਨਵੰਬਰ ਵਿਚ ਭਾਰਤ ਦੇ ਮੁੰਬਈ ਸ਼ਹਿਰ ਵਿਚ ਹੋਣ ਵਾਲੇ ਅਰਥਸ਼ਾਟ ਪੁਰਸਕਾਰ ਸਮਾਰੋਹ ਦੇ ਫਾਈਨਲ ਤੋਂ ਪਹਿਲਾਂ ਬਾਲੀਵੁੱਡ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲੰਡਨ ਵਿਚ ਹੋਈ, ਜਿਸ ਦੌਰਾਨ ਦੋਵਾਂ ਨੇ ਵਾਤਾਵਰਨ ਦੀ ਸੰਭਾਲ, ਭਾਰਤ ਵਿੱਚ ਮੀਂਹ ਦੀ ਘਾਟ ਕਾਰਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਪਾਣੀ ਦੇ ਸਰੋਤਾਂ ਉੱਤੇ ਵਧ ਰਹੇ ਦਬਾਅ ਬਾਰੇ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 20-09-2026

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਿੰਸ ਵਿਲੀਅਮ ਨੇ ਨਵੰਬਰ ਵਿਚ ਭਾਰਤ ਦੇ ਮੁੰਬਈ ਸ਼ਹਿਰ ਵਿਚ ਹੋਣ ਵਾਲੇ ਅਰਥਸ਼ਾਟ ਪੁਰਸਕਾਰ ਸਮਾਰੋਹ ਦੇ ਫਾਈਨਲ ਤੋਂ ਪਹਿਲਾਂ ਬਾਲੀਵੁੱਡ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲੰਡਨ ਵਿਚ ਹੋਈ, ਜਿਸ ਦੌਰਾਨ ਦੋਵਾਂ ਨੇ ਵਾਤਾਵਰਨ ਦੀ ਸੰਭਾਲ, ਭਾਰਤ ਵਿੱਚ ਮੀਂਹ ਦੀ ਘਾਟ ਕਾਰਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਪਾਣੀ ਦੇ ਸਰੋਤਾਂ ਉੱਤੇ ਵਧ ਰਹੇ ਦਬਾਅ ਬਾਰੇ ਵਿਚਾਰ-ਵਟਾਂਦਰਾ ਕੀਤਾ।ਪ੍ਰਿੰਸ ਵਿਲੀਅਮ ਵਲੋਂ ਸਥਾਪਿਤ ਅਰਥਸ਼ਾਟ ਪੁਰਸਕਾਰ ਸਮਾਰੋਹ 17 ਨਵੰਬਰ 2026 ਨੂੰ ਮੁੰਬਈ ਵਿੱਚ ਕਰਵਾਇਆ ਜਾਵੇਗਾ। ਇਸ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲੇ ਕਰਨ ਜੌਹਰ ਪਹਿਲੇ ਭਾਰਤੀ ਹੋਣਗੇ। ਵਾਤਾਵਰਨ ਦੀ ਸੰਭਾਲ ਲਈ ਨਵੇਂ ਹੱਲ ਪੇਸ਼ ਕਰਨ ਵਾਲੇ 15 ਫਾਈਨਲਿਸਟਾਂ ਵਿੱਚੋਂ ਪੰਜ ਜੇਤੂਆਂ ਨੂੰ 10-10 ਲੱਖ ਪੌਂਡ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਕਰਨ ਜੌਹਰ ਨੇ ਇਸ ਸਮਾਰੋਹ ਦੀ ਮੇਜ਼ਬਾਨੀ ਕਰਨ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਿਆ ਅਤੇ ਪ੍ਰਿੰਸ ਵਿਲੀਅਮ ਦਾ ਮੁੰਬਈ ਵਿੱਚ ਸਵਾਗਤ ਕਰਨ ਦੀ ਉਤਸੁਕਤਾ ਪ੍ਰਗਟਾਈ।

Ad Position 22
No active advertisement
ਪਿਛਲੀ ਖ਼ਬਰ ਮਾਈਕਲ ਮਾਰਾ ਬਣੇ ਸਕਾਟਿਸ਼ ਲੇਬਰ ਦੇ ਨਵੇਂ ਆਗੂ , ਜੋਅ ਫੈਗਨ ਨੂੰ ਹਰਾਇਆ ਅਗਲੀ ਖ਼ਬਰ ਦਿਲਜੀਤ ਦੁਸਾਂਝ ਨੇ ਕਾਮੇ ਨੌਜਵਾਨਾਂ ਦੀ ਮਿਹਨਤ ਨੂੰ ਕੀਤਾ ਸਿਜਦਾ
Ad Position 24