20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗਲਾਸਗੋ ਦੇ ਪੰਜਾਬੀ ਮੂਲ ਦੇ ਅਦਾਕਾਰ ਸੰਜੀਵ ਕੋਹਲੀ ਦਾ ਨਵਾਂ ਪ੍ਰੋਗਰਾਮ ‘ ਕੋਕੋਨਟ ’ ਨਸਲਵਾਦ ਤੇ ਪਰਵਾਸ ਦੇ ਮੁੱਦੇ ਕਰੇਗਾ ਉਜਾਗਰ

ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਮਸ਼ਹੂਰ ਹਾਸਰਸ ਨਾਟਕ ਲੜੀ ‘ਸਟਿੱਲ ਗੇਮ’ ਵਿਚ ‘ਨਵੀਦ’ ਦੀ ਭੂਮਿਕਾ ਲਈ ਜਾਣੇ ਜਾਂਦੇ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧਿਤ ਅਦਾਕਾਰ ਅਤੇ ਲੇਖਕ ਸੰਜੀਵ ਕੋਹਲੀ ਨੇ ‘ਕੋਕੋਨਟ’ ਨਾਂਅ ਦਾ ਨਵਾਂ ਹਾਸਰਸ ਪ੍ਰੋਗਰਾਮ ਤਿਆਰ ਕੀਤਾ ਹੈ। ਕੋਹਲੀ ਦਾ ਕਹਿਣਾ ਹੈ ਕਿ ਗਲਾਸਗੋ ਵਿਚ ਨਸਲੀ ਤਣਾਅ ਦੇ ਮੌਜੂਦਾ ਮਾਹੌਲ ਨੂੰ ਦੇਖਦਿਆਂ ਇਸ ਕਹਾਣੀ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਹੈ।

Ad Position 21
No active advertisement
ਸੰਜੀਵ ਕੋਹਲੀ 20-09-2026
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਮਸ਼ਹੂਰ ਹਾਸਰਸ ਨਾਟਕ ਲੜੀ ‘ਸਟਿੱਲ ਗੇਮ’ ਵਿਚ ‘ਨਵੀਦ’ ਦੀ ਭੂਮਿਕਾ ਲਈ ਜਾਣੇ ਜਾਂਦੇ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧਿਤ ਅਦਾਕਾਰ ਅਤੇ ਲੇਖਕ ਸੰਜੀਵ ਕੋਹਲੀ ਨੇ ‘ਕੋਕੋਨਟ’ ਨਾਂਅ ਦਾ ਨਵਾਂ ਹਾਸਰਸ ਪ੍ਰੋਗਰਾਮ ਤਿਆਰ ਕੀਤਾ ਹੈ। ਕੋਹਲੀ ਦਾ ਕਹਿਣਾ ਹੈ ਕਿ ਗਲਾਸਗੋ ਵਿਚ ਨਸਲੀ ਤਣਾਅ ਦੇ ਮੌਜੂਦਾ ਮਾਹੌਲ ਨੂੰ ਦੇਖਦਿਆਂ ਇਸ ਕਹਾਣੀ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਹੈ। ਇਹ ਪ੍ਰੋਗਰਾਮ ਨਵੇਂ ‘ਗਲਾਸਗੋ ਟੈਲੀਫੈਸਟ’ ਦੀ ਸ਼ੁਰੂਆਤ ਦੇ ਹਿੱਸੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਕਹਾਣੀ ਕੁਝ ਹੱਦ ਤੱਕ ਕੋਹਲੀ ਦੇ ਮਰਹੂਮ ਪਿਤਾ ਦੇ ਜੀਵਨ ਤਜਰਬਿਆਂ ਤੋਂ ਪ੍ਰੇਰਿਤ ਹੈ। ਉਨ੍ਹਾਂ ਦੇ ਪਿਤਾ ਸਿੱਖ ਅਧਿਆਪਕ ਸਨ ਅਤੇ 1970ਵਿਆਂ ਦੌਰਾਨ ਗਲਾਸਗੋ ਨੇੜੇ ਬਿਸ਼ਪਬ੍ਰਿਗਜ਼ ਦੇ ਇੱਕ ਵਿਸ਼ੇਸ਼ ਸਕੂਲ ਵਿੱਚ ਪੜ੍ਹਾਉਂਦੇ ਸਨ। ਸੰਜੀਵ ਕੋਹਲੀ ਖ਼ੁਦ ਇਸ ਪ੍ਰੋਗਰਾਮ ਵਿਚ ਇਕ ਸਿੱਖ ਅਧਿਆਪਕ ਦੀ ਭੂਮਿਕਾ ਨਿਭਾਅ ਰਹੇ ਹਨ। ਕਹਾਣੀ ਰਾਹੀਂ ਭਾਰਤੀ ਪਰਵਾਸੀ ਪਰਿਵਾਰਾਂ ਦੇ ਸਕਾਟਲੈਂਡ ਵਿੱਚ ਆ ਕੇ ਵਸਣ, ਇੱਥੋਂ ਦੇ ਸਮਾਜ ਵਿੱਚ ਰਲਣ-ਮਿਲਣ ਅਤੇ ਨਸਲੀ ਵਿਤਕਰੇ ਦਾ ਸਾਹਮਣਾ ਕਰਨ ਵਰਗੇ ਵਿਸ਼ਿਆਂ ਨੂੰ ਹਾਸਰਸ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕੋਹਲੀ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕੁਝ ਲੋਕ ਨਸਲਵਾਦੀ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਵਿੱਚ ਪਹਿਲਾਂ ਨਾਲੋਂ ਵੱਧ ਹੌਸਲਾ ਮਹਿਸੂਸ ਕਰ ਰਹੇ ਹਨ ਅਤੇ ਉਹ ਆਪਣੇ ਇਸ ਨਵੇਂ ਪ੍ਰੋਗਰਾਮ ਰਾਹੀਂ ਅਜਿਹੀ ਸੋਚ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਆਪਣੇ ਪਰਵਾਸੀ ਪਰਿਵਾਰ ਦੇ ਤਜਰਬਿਆਂ ਦੇ ਨਾਲ-ਨਾਲ ਉਨ੍ਹਾਂ ਦੀ ਮਾਤਾ ਵੱਲੋਂ ਸਮਾਜ ਸੇਵਿਕਾ ਵਜੋਂ ਕੀਤੇ ਕੰਮ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਤਸਵੀਰਾਂ : ਗਲਾਸੋ 6, 7 ਸੰਜੀਵ ਕੋਹਲੀ
Ad Position 22
No active advertisement
ਪਿਛਲੀ ਖ਼ਬਰ ਨਾਈਟ ਡੋਮੀਨੇਸ਼ਨ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਭਰ ’ਚ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਭਾਰਤ - ਸਕਾਟਲੈਂਡ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਐਡਿਨਬਰਾ ਵਿਚ ਪਹਿਲੀ ਵਾਰ ‘ ਭਾਰਤ ਸਕਾਟਲੈਂਡ ਸੰਵਾਦ ’
Ad Position 24