20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਰਤ - ਸਕਾਟਲੈਂਡ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਐਡਿਨਬਰਾ ਵਿਚ ਪਹਿਲੀ ਵਾਰ ‘ ਭਾਰਤ ਸਕਾਟਲੈਂਡ ਸੰਵਾਦ ’

ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤ ਅਤੇ ਸਕਾਟਲੈਂਡ ਵਿਚਾਲੇ ਇਤਿਹਾਸਕ, ਸਿੱਖਿਆ, ਸੱਭਿਆਚਾਰਕ ਅਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਐਡਿਨਬਰਾ ਯੂਨੀਵਰਸਿਟੀ ਅਤੇ ਵਿਸ਼ਵ ਮਾਮਲਿਆਂ ਬਾਰੇ ਸਕਾਟਿਸ਼ ਕੌਂਸਲ ਵੱਲੋਂ ਪਹਿਲੀ ਵਾਰ ‘ਭਾਰਤ–ਸਕਾਟਲੈਂਡ ਸੰਵਾਦ’ ਕਰਵਾਇਆ ਗਿਆ। ਇਹ ਸਮਾਗਮ ਐਡਿਨਬਰਾ ਯੂਨੀਵਰਸਿਟੀ ਦੀ ਇਤਿਹਾਸਕ ਪਲੇਫੇਅਰ ਲਾਇਬ੍ਰੇਰੀ ਵਿਚ ਹੋਇਆ।

Ad Position 21
No active advertisement
ਅਜੀਤ ਡੈਸਕ 20-09-2026
ਗਲਾਸਗੋ, 19 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤ ਅਤੇ ਸਕਾਟਲੈਂਡ ਵਿਚਾਲੇ ਇਤਿਹਾਸਕ, ਸਿੱਖਿਆ, ਸੱਭਿਆਚਾਰਕ ਅਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਐਡਿਨਬਰਾ ਯੂਨੀਵਰਸਿਟੀ ਅਤੇ ਵਿਸ਼ਵ ਮਾਮਲਿਆਂ ਬਾਰੇ ਸਕਾਟਿਸ਼ ਕੌਂਸਲ ਵੱਲੋਂ ਪਹਿਲੀ ਵਾਰ ‘ਭਾਰਤ–ਸਕਾਟਲੈਂਡ ਸੰਵਾਦ’ ਕਰਵਾਇਆ ਗਿਆ। ਇਹ ਸਮਾਗਮ ਐਡਿਨਬਰਾ ਯੂਨੀਵਰਸਿਟੀ ਦੀ ਇਤਿਹਾਸਕ ਪਲੇਫੇਅਰ ਲਾਇਬ੍ਰੇਰੀ ਵਿਚ ਹੋਇਆ। ਸਮਾਗਮ ਨੂੰ ਐਡਿਨਬਰਾ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਤੇ ਉਪ ਕੁਲਪਤੀ ਸਰ ਪੀਟਰ ਮੈਥੀਸਨ, ਸਕਾਟਲੈਂਡ ਦੇ ਯੂਰਪ, ਵਿਦੇਸ਼ੀ ਮਾਮਲਿਆਂ ਅਤੇ ਊਰਜਾ ਮੰਤਰੀ ਸਟੀਫਨ ਗੈਥਿਨਜ਼ ਅਤੇ ਐਡਿਨਬਰਾ ਵਿੱਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਰਤ ਅਤੇ ਸਕਾਟਲੈਂਡ ਵਿਚਾਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਸਿੱਖਿਆ, ਵਪਾਰ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਨੇ ਸਮਾਗਮ ਦੌਰਾਨ ਮੁੱਖ ਭਾਸ਼ਣ ਦਿੱਤਾ। ਵੱਖ-ਵੱਖ ਵਿਚਾਰ-ਚਰਚਾਵਾਂ ਦੌਰਾਨ ਭਾਰਤ ਅਤੇ ਸਕਾਟਲੈਂਡ ਦੇ ਸਿੱਖਿਆ, ਆਰਥਿਕਤਾ, ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਦੇ ਅੰਤ ਵਿਚ ਭਾਰਤੀ ਸ਼ਾਸਤਰੀ ਨਾਚ ਦੀ ਪੇਸ਼ਕਾਰੀ ਦੇ ਨਾਲ ਫੈਟਸ ਕਾਲਜ ਦੇ ਪਾਈਪ ਬੈਂਡ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਪਹਿਲੇ ‘ਭਾਰਤ ਸਕਾਟਲੈਂਡ ਸੰਵਾਦ’ ਨੂੰ ਦੋਵਾਂ ਧਿਰਾਂ ਵਿਚਾਲੇ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਭਵਿੱਖੀ ਸਹਿਯੋਗ ਲਈ ਇੱਕ ਨਵੇਂ ਮੰਚ ਵਜੋਂ ਪੇਸ਼ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਦੇ ਪੰਜਾਬੀ ਮੂਲ ਦੇ ਅਦਾਕਾਰ ਸੰਜੀਵ ਕੋਹਲੀ ਦਾ ਨਵਾਂ ਪ੍ਰੋਗਰਾਮ ‘ ਕੋਕੋਨਟ ’ ਨਸਲਵਾਦ ਤੇ ਪਰਵਾਸ ਦੇ ਮੁੱਦੇ ਕਰੇਗ... ਅਗਲੀ ਖ਼ਬਰ ਮਾਈਕਲ ਮਾਰਾ ਬਣੇ ਸਕਾਟਿਸ਼ ਲੇਬਰ ਦੇ ਨਵੇਂ ਆਗੂ , ਜੋਅ ਫੈਗਨ ਨੂੰ ਹਰਾਇਆ
Ad Position 24