22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਟਰੰਪ ਦੀ ਈਰਾਨ ਨੂੰ ਚਿਤਾਵਨੀ, ਕਿਹਾ ਰੁਖ਼ ਨਾ ਬਦਲਿਆ ਤਾਂ ਹੋਣਗੇ ਗੰਭੀਰ ਨਤੀਜੇ

ਨਿਊਯਾਰਕ, 21 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਤਹਿਰਾਨ ਨੇ ਆਪਣਾ ਰੁਖ਼ ਨਾ ਬਦਲਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਈਰਾਨ ਖ਼ਿਲਾਫ਼ ਅਗਲੀ ਕਾਰਵਾਈ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਮੇਰਾ ਸਵਾਲ ਇਹ ਹੈ ਕਿ ਮੈਂ ਪੂਰੇ ਦੇਸ਼ ਨੂੰ ਕਦੋਂ ਉਡਾਵਾਂ?

Ad Position 21
No active advertisement
ਅਜੀਤ ਡੈਸਕ 22-09-2026
ਨਿਊਯਾਰਕ, 21 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਤਹਿਰਾਨ ਨੇ ਆਪਣਾ ਰੁਖ਼ ਨਾ ਬਦਲਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਈਰਾਨ ਖ਼ਿਲਾਫ਼ ਅਗਲੀ ਕਾਰਵਾਈ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਮੇਰਾ ਸਵਾਲ ਇਹ ਹੈ ਕਿ ਮੈਂ ਪੂਰੇ ਦੇਸ਼ ਨੂੰ ਕਦੋਂ ਉਡਾਵਾਂ? ਉਨ੍ਹਾਂ ਨੂੰ ਸਹੀ ਵਿਹਾਰ ਕਰਨਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉਹ ਇਸ ਵੇਲੇ ਈਰਾਨ ਨੂੰ ਲੈ ਕੇ ਫੈਸਲਾ ਕਰਨ ਦੇ ਦੌਰ ਵਿੱਚ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀਆਂ ਚੀਜ਼ਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਅਮਰੀਕਾ ਵੱਲੋਂ ਅਗਲਾ ਕਦਮ ਕੀ ਹੋਵੇਗਾ। ਟਰੰਪ ਮੁਤਾਬਕ ਈਰਾਨ ਨੂੰ ਲੈ ਕੇ ਵੱਖ-ਵੱਖ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਵੱਡੀ ਫੌਜੀ ਕਾਰਵਾਈ, ਈਰਾਨ ’ਤੇ ਆਰਥਿਕ ਦਬਾਅ ਜਾਰੀ ਰੱਖਣਾ ਜਾਂ ਕਿਸੇ ਸਮਝੌਤੇ ਤੱਕ ਪਹੁੰਚਣਾ ਸ਼ਾਮਲ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨਾਲ ਮੁਲਾਕਾਤ ਕਰਨ ਲਈ ਤਿਆਰ ਹੋ ਸਕਦੇ ਹਨ। ਇਕ ਪਾਸੇ ਟਰੰਪ ਵੱਲੋਂ ਈਰਾਨ ਖ਼ਿਲਾਫ਼ ਵੱਡੀ ਕਾਰਵਾਈ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਗੱਲਬਾਤ ਅਤੇ ਸੰਭਾਵਿਤ ਸਮਝੌਤੇ ਦਾ ਰਸਤਾ ਵੀ ਖੁੱਲ੍ਹਾ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਿੱਕੀ ਉਮਰ ’ਚ ਵੱਡੀ ਸੋਚ ਪਹਿਲੀ ਕਮਾਈ ਸਿੱਖ ਖੇਡਾਂ ਲਈ ਦਿੱਤੀ ਅਗਲੀ ਖ਼ਬਰ ਯੂ.ਕੇ. ਦੇ ਪ੍ਰਵਾਸੀ ਪਰਿਵਾਰਾਂ ਨੇ ‘ਯੂਨੀਵਰਸਲ ਕ੍ਰੈਡਿਟ’ ਵਜੋਂ ਰਿਕਾਰਡ 12 ਅਰਬ ਪੌਂਡ ਲਏ
Ad Position 24