ਨਿੱਕੀ ਉਮਰ ’ਚ ਵੱਡੀ ਸੋਚ ਪਹਿਲੀ ਕਮਾਈ ਸਿੱਖ ਖੇਡਾਂ ਲਈ ਦਿੱਤੀ
ਮੈਲਬੌਰਨ, 21 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਅੱਠਵੀਂ ਜਮਾਤ ਦੀ ਵਿਦਿਆਰਥਣ ਜਪਮਨ ਕੌਰ ਨੇ ਆਪਣੀ ਪਹਿਲੀ ਕਮਾਈ ਆਸਟ੍ਰੇਲੀਅਨ ਸਿੱਖ ਖੇਡਾਂ ਪਰਥ 2027 ਲਈ ਦਾਨ ਕਰਕੇ ਭਾਈਚਾਰੇ ਲਈ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਨਿੱਕੀ ਉਮਰ ਵਿਚ ਕੀਤਾ ਗਿਆ ਇਹ ਉਪਰਾਲਾ ਖੇਡਾਂ, ਸੇਵਾ ਅਤੇ ਭਾਈਚਾਰਕ ਸਾਂਝ ਪ੍ਰਤੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਦਰਸਾਉਂਦਾ ਹੈ।
ਮੈਲਬੌਰਨ, 21 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਅੱਠਵੀਂ ਜਮਾਤ ਦੀ ਵਿਦਿਆਰਥਣ ਜਪਮਨ ਕੌਰ ਨੇ ਆਪਣੀ ਪਹਿਲੀ ਕਮਾਈ ਆਸਟ੍ਰੇਲੀਅਨ ਸਿੱਖ ਖੇਡਾਂ ਪਰਥ 2027 ਲਈ ਦਾਨ ਕਰਕੇ ਭਾਈਚਾਰੇ ਲਈ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਨਿੱਕੀ ਉਮਰ ਵਿਚ ਕੀਤਾ ਗਿਆ ਇਹ ਉਪਰਾਲਾ ਖੇਡਾਂ, ਸੇਵਾ ਅਤੇ ਭਾਈਚਾਰਕ ਸਾਂਝ ਪ੍ਰਤੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਦਰਸਾਉਂਦਾ ਹੈ। ਜਪਮਨ ਕੌਰ ਦਾ ਇਹ ਯੋਗਦਾਨ ਸਿਰਫ਼ ਵਿੱਤੀ ਸਹਿਯੋਗ ਨਹੀਂ, ਸਗੋਂ ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਦੀਆਂ ਖੇਡਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਾਅ ਦਾ ਪ੍ਰਗਟਾਵਾ ਵੀ ਹੈ। ਆਸਟ੍ਰੇਲੀਅਨ ਸਿੱਖ ਖੇਡ ਮੁਕਾਬਲਿਆਂ ਦੇ ਨਾਲ ਨਾਲ ਸੇਵਾ, ਏਕਤਾ ਅਤੇ ਭਾਈਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਵੀ ਮਹੱਤਵਪੂਰਨ ਮੰਚ ਹਨ। ਇਸ ਮੌਕੇ ਜਪਮਨ ਕੌਰ ਅਤੇ ਉਨ੍ਹਾਂ ਦੇ ਮਾਪਿਆਂ ਮਨਮੀਤ ਸਿੰਘ ਅਤੇ ਸਰਪ੍ਰੀਤ ਕੌਰ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਉਪਰਾਲੇ ਇਹ ਭਰੋਸਾ ਮਜ਼ਬੂਤ ਕਰਦੇ ਹਨ ਕਿ ਨੌਜਵਾਨ ਪੀੜ੍ਹੀ ਖੇਡਾਂ, ਸੇਵਾ ਅਤੇ ਭਾਈਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।