23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

‘ ਸਾਊਥਾਲ ਕਮਿਊਨਿਟੀ ਐਵਾਰਡਜ਼ 2026’ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਕਮਿਊਨਿਟੀ ਅਲਾਇੰਸ ਗਰੁੱਪ ਵਲੋਂ ‘ਸਾਊਥਾਲ ਕਮਿਊਨਿਟੀ ਐਵਾਰਡਜ਼ 2026’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਾਊਥਾਲ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਮਾਜ ਸੇਵਾ, ਕਾਰੋਬਾਰ, ਕਲਾ, ਸੱਭਿਆਚਾਰ, ਮਹਿਲਾ ਸਸ਼ਕਤੀਕਰਨ ਅਤੇ ਭਾਈਚਾਰਕ ਅਗਵਾਈ ਸਮੇਤ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ, ਸੰਸਥਾਵਾਂ ਅਤੇ ਟੀਮਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-09-2026


ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਕਮਿਊਨਿਟੀ ਅਲਾਇੰਸ ਗਰੁੱਪ ਵਲੋਂ ‘ਸਾਊਥਾਲ ਕਮਿਊਨਿਟੀ ਐਵਾਰਡਜ਼ 2026’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਾਊਥਾਲ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਮਾਜ ਸੇਵਾ, ਕਾਰੋਬਾਰ, ਕਲਾ, ਸੱਭਿਆਚਾਰ, ਮਹਿਲਾ ਸਸ਼ਕਤੀਕਰਨ ਅਤੇ ਭਾਈਚਾਰਕ ਅਗਵਾਈ ਸਮੇਤ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ, ਸੰਸਥਾਵਾਂ ਅਤੇ ਟੀਮਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਾਊਥਾਲ ਕਮਿਊਨਿਟੀ ਅਲਾਇੰਸ ਵਲੋਂ ‘ਆਊਟਸਟੈਂਡਿੰਗ ਕਮਿਊਨਿਟੀ ਅਚੀਵਮੈਂਟ ਐਵਾਰਡ’ ਗੁਰਦੇਵ ਚਾਨਾ ਅਤੇ ਐਰਿਕਾ ਪੇਰੇਜ਼ ਨੂੰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਨੌਜਵਾਨ ਪ੍ਰਾਪਤੀ ਪੁਰਸਕਾਰ ‘ਯੰਗ ਅਚੀਵਰਜ਼ ਐਵਾਰਡ’ ਸੁਖਮਨੀ ਪਿਊਰਵੈੱਲ ਅਤੇ ਕ੍ਰਿਸਟੀਨਾ ਜੋਸਫ਼ ਨੂੰ ਦਿੱਤਾ ਗਿਆ। ਭਾਈਚਾਰਕ ਕਾਰੋਬਾਰੀ ਉੱਤਮਤਾ ਪੁਰਸਕਾਰ ‘ਕਮਿਊਨਿਟੀ ਬਿਜ਼ਨਸ ਐਕਸੀਲੈਂਸ ਐਵਾਰਡ’ ਚਾਨਾ ਹੈਲਥ ਫਾਰਮੇਸੀ ਐਂਡ ਕਲੀਨਿਕ ਅਤੇ ਡਾਇਬਟੀਜ਼ ਇੰਟੀਗ੍ਰੇਟਿਡ ਕੇਅਰ ਟੀਮ ਨੂੰ ਪ੍ਰਦਾਨ ਕੀਤਾ ਗਿਆ। ਸਾਲ ਦੀ ਸਰਵੋਤਮ ਟੀਮ ਦਾ ਪੁਰਸਕਾਰ ‘ਟੀਮ ਆਫ਼ ਦਿ ਈਅਰ ਐਵਾਰਡ’ ਗੁੱਡ ਜਿਮ ਅਤੇ ਦਿ ਬਟਰਫਲਾਈ ਹੱਬ ਟੀਮ (ਈਲਿੰਗ ਮੈਨਕੈਪ ) ਨੂੰ ਦਿੱਤਾ ਗਿਆ।ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿਚ ਅਹਿਮ ਯੋਗਦਾਨ ਲਈ ‘ਵਿਮੈਨਜ਼ ਐਮਪਾਵਰਮੈਂਟ ਐਵਾਰਡ’ ਕ੍ਰਿਸ਼ਾਸ਼ਾਂਤੀ ਸਤਿਆਰਾ ਅਤੇ ਡਾ. ਕੇਵਲ ਮੋਹਨ ਚੰਡੋਕ ਨੂੰ ਪ੍ਰਦਾਨ ਕੀਤਾ ਗਿਆ। ਕਲਾ, ਸੱਭਿਆਚਾਰ ਅਤੇ ਵਿਰਾਸਤ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ‘ਆਰਟਸ, ਕਲਚਰ ਐਂਡ ਹੈਰੀਟੇਜ ਐਵਾਰਡ’ ਪ੍ਰਸਿੱਧ ਸੰਗੀਤਕਾਰ ਕੁਲਜੀਤ ਭੰਵਰਾ ਅਤੇ ਅਨਮੋਲ ਕੌਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਭਾਈਚਾਰਕ ਅਗਵਾਈ ਅਤੇ ਪ੍ਰਭਾਵਸ਼ਾਲੀ ਯੋਗਦਾਨ ਲਈ ‘ਕਮਿਊਨਿਟੀ ਲੀਡਰਸ਼ਿਪ ਐਂਡ ਇੰਪੈਕਟ ਐਵਾਰਡ’ ਲੇਅ ਬੈਲਾਰਡ ਅਤੇ ਫਿਲੋਮੀਨਾ ਨੋਏਲ ਨੂੰ ਪ੍ਰਦਾਨ ਕੀਤਾ ਗਿਆ, ਜਦਕਿ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਦਿੱਤਾ ਜਾਣ ਵਾਲਾ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਰਹਮਾ ਐਲਮੀ ਗੁਲੇਡ ਅਤੇ ਅਮਰਜੀਤ ਖਹਿਰਾ ਨੂੰ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸਾਊਥਾਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕਾਂ ਵਲੋਂ ਈਲਿੰਗ ਅਤੇ ਹਿਲਿੰਗਡਨ ਦੀ ਨੁਮਾਇੰਦਗੀ ਕਰਨ ਵਾਲੇ ਲੰਡਨ ਅਸੈਂਬਲੀ ਮੈਂਬਰ ਬਾਸਮ ਮਹਫੂਜ਼, ਈਲਿੰਗ ਦੇ ਮੇਅਰ ਕੌਂਸਲਰ ਫਦੂਮਾ ਮੁਹੰਮਦ ਅਤੇ ਫੈਲਥਮ ਐਂਡ ਹੇਸਟਨ ਤੋਂ ਸੰਸਦ ਮੈਂਬਰ ਸੀਮਾ ਮਲਹੋਤਰਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਸਾਊਥਾਲ ਕਮਿਊਨਿਟੀ ਅਲਾਇੰਸ ਨੇ ਇਸ ਉਪਰਾਲੇ ਨੂੰ ‘ਸੈਲੀਬ੍ਰੇਟਿੰਗ ਲੋਕਲ ਹੀਰੋਜ਼’ ਭਾਵ ‘ਸਥਾਨਕ ਨਾਇਕਾਂ ਦਾ ਸਨਮਾਨ’ ਦਾ ਨਾਂਅ ਦਿੱਤਾ ਗਿਆ। ਜਸਕਰਨ ਸਿੰਘ, ਕਮਲਜੀਤ ਕੌਰ, ਹਰਸੇਵ ਬੈਂਸ ਅਤੇ ਕੌਂਸਲਰ ਜੈਗ ਸੰਘੇੜਾ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਉਨ੍ਹਾਂ ਵਿਅਕਤੀਆਂ, ਟੀਮਾਂ, ਸੰਸਥਾਵਾਂ ਅਤੇ ਕਾਰੋਬਾਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਹੈ, ਜੋ ਸਾਊਥਾਲ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਅਤੇ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ।

Ad Position 22
No active advertisement
ਪਿਛਲੀ ਖ਼ਬਰ ਟਰੰਪ-ਮਮਦਾਨੀ ਦੀ ਗ੍ਰੇਸੀ ਮੈਨਸ਼ਨ ’ਚ ਤੀਜੀ ਮੁਲਾਕਾਤ 12 ਹਜ਼ਾਰ ਘਰਾਂ ਦੀ ਯੋਜਨਾ ਤੇ ਇਮੀਗ੍ਰੇਸ਼ਨ ’ਤੇ ਅਹਿਮ ਚਰਚਾ ਅਗਲੀ ਖ਼ਬਰ ਇਮੇਜਿਨ ਸਰੀ ਦੇ ਉਮੀਦਵਾਰਾਂ ਵਲੋਂ ਵਿਰੋਧੀਆਂ ਦੀ ਆਲੋਚਨਾ
Ad Position 24