23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਟਰੰਪ-ਮਮਦਾਨੀ ਦੀ ਗ੍ਰੇਸੀ ਮੈਨਸ਼ਨ ’ਚ ਤੀਜੀ ਮੁਲਾਕਾਤ 12 ਹਜ਼ਾਰ ਘਰਾਂ ਦੀ ਯੋਜਨਾ ਤੇ ਇਮੀਗ੍ਰੇਸ਼ਨ ’ਤੇ ਅਹਿਮ ਚਰਚਾ

ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਵਿਚਾਲੇ ਗ੍ਰੇਸੀ ਮੈਨਸ਼ਨ ਵਿੱਚ ਕਰੀਬ ਇੱਕ ਘੰਟੇ ਤੱਕ ਚੱਲੀ ਮੁਲਾਕਾਤ ਦੌਰਾਨ ਕਿਫਾਇਤੀ ਰਿਹਾਇਸ਼, ਇਮੀਗ੍ਰੇਸ਼ਨ ਅਤੇ ਸ਼ਹਿਰ ਨਾਲ ਜੁੜੇ ਹੋਰ ਅਹਿਮ ਮੁੱਦਿਆਂ ’ਤੇ ਵਿਸਥਰ ਨਾਲ ਗੱਲਬਾਤ ਹੋਈ। ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੋਵਾਂ ਦੀ ਇਹ ਤੀਜੀ ਮੁਲਾਕਾਤ ਸੀ।

Ad Position 21
No active advertisement
ਅਜੀਤ ਡੈਸਕ 23-09-2026
ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਵਿਚਾਲੇ ਗ੍ਰੇਸੀ ਮੈਨਸ਼ਨ ਵਿੱਚ ਕਰੀਬ ਇੱਕ ਘੰਟੇ ਤੱਕ ਚੱਲੀ ਮੁਲਾਕਾਤ ਦੌਰਾਨ ਕਿਫਾਇਤੀ ਰਿਹਾਇਸ਼, ਇਮੀਗ੍ਰੇਸ਼ਨ ਅਤੇ ਸ਼ਹਿਰ ਨਾਲ ਜੁੜੇ ਹੋਰ ਅਹਿਮ ਮੁੱਦਿਆਂ ’ਤੇ ਵਿਸਥਰ ਨਾਲ ਗੱਲਬਾਤ ਹੋਈ। ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੋਵਾਂ ਦੀ ਇਹ ਤੀਜੀ ਮੁਲਾਕਾਤ ਸੀ।ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਟਰੰਪ ਨੂੰ ਮਮਦਾਨੀ ਨੇ ਮੇਅਰ ਦੀ ਸਰਕਾਰੀ ਰਿਹਾਇਸ਼ ਗ੍ਰੇਸੀ ਮੈਨਸ਼ਨ ਆਉਣ ਦਾ ਸੱਦਾ ਦਿੱਤਾ ਸੀ। ਮੁਲਾਕਾਤ ਤੋਂ ਬਾਅਦ ਦੋਵੇਂ ਆਗੂ ਇਕੱਠੇ ਪੱਤਰਕਾਰਾਂ ਸਾਹਮਣੇ ਆਏ। ਕਈ ਰਾਜਨੀਤਿਕ ਅਤੇ ਨੀਤੀਗਤ ਮਸਲਿਆਂ ’ਤੇ ਵੱਖਰੇ ਵਿਚਾਰ ਹੋਣ ਦੇ ਬਾਵਜੂਦ ਦੋਵਾਂ ਨੇ ਨਿਊਯਾਰਕ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਜਾਰੀ ਰੱਖਣ ਦੀ ਗੱਲ ਕਹੀ।ਬੈਠਕ ਦਾ ਮੁੱਖ ਕੇਂਦਰ ਕਵੀਨਜ਼ ਦੇ ਸਨੀਸਾਈਡ ਯਾਰਡ ਨੂੰ ਇੱਕ ਨਵੇਂ ਰਿਹਾਇਸ਼ੀ ਇਲਾਕੇ ਵਜੋਂ ਵਿਕਸਤ ਕਰਨ ਦੀ ਯੋਜਨਾ ਰਹੀ। ਇਸ ਯੋਜਨਾ ਤਹਿਤ ਰੇਲ ਪਟੜੀਆਂ ਦੇ ਉੱਪਰ ਇੱਕ ਵੱਡਾ ਪਲੇਟਫਾਰਮ ਤਿਆਰ ਕਰਕੇ ਕਰੀਬ 12 ਹਜ਼ਾਰ ਕਿਫਾਇਤੀ ਘਰ ਬਣਾਉਣ ਦੀ ਤਜਵੀਜ਼ ਹੈ। ਮਮਦਾਨੀ ਮੁਤਾਬਕ ਇਸ ਪ੍ਰਾਜੈਕਟ ਨਾਲ ਲਗਭਗ 30 ਹਜ਼ਾਰ ਨੌਕਰੀਆਂ ਪੈਦਾ ਹੋ ਸਕਦੀਆਂ ਹਨ।ਇਸ ਵੱਡੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਅਰਬਾਂ ਡਾਲਰ ਦੀ ਲਾਗਤ ਦੇ ਨਾਲ ਸੰਘੀ ਸਰਕਾਰ ਦੀਆਂ ਮਨਜ਼ੂਰੀਆਂ ਅਤੇ ਵਿੱਤੀ ਸਹਾਇਤਾ ਦੀ ਲੋੜ ਪਵੇਗੀ। ਮਮਦਾਨੀ ਨੇ ਦੱਸਿਆ ਕਿ ਹੁਣ ਇਸ ਮਾਮਲੇ ’ਤੇ ਸਿਟੀ ਹਾਲ ਦੀ ਰਿਹਾਇਸ਼ ਅਤੇ ਪ੍ਰਸ਼ਾਸਨਿਕ ਟੀਮ ਤੇ ਵ੍ਹਾਈਟ ਹਾਊਸ ਦੀ ਟੀਮ ਵਿਚਾਲੇ ਤਕਨੀਕੀ ਪੱਧਰ ’ਤੇ ਗੱਲਬਾਤ ਅੱਗੇ ਵਧਾਈ ਜਾਵੇਗੀ। ਟਰੰਪ ਨੇ ਵੀ ਇਸ ਯੋਜਨਾ ’ਤੇ ਵਿਚਾਰ ਕਰਨ ਦੇ ਸੰਕੇਤ ਦਿੱਤੇ। ਇਮੀਗ੍ਰੇਸ਼ਨ ਵੀ ਮੁਲਾਕਾਤ ਦਾ ਅਹਿਮ ਵਿਸ਼ਾ ਰਿਹਾ। ਮਮਦਾਨੀ ਨੇ ਨਿਊਯਾਰਕ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਸੁਰੱਖਿਆ ਅਤੇ ਖਾਸ ਕਰਕੇ ਹੈਤੀ ਮੂਲ ਦੇ ਲੋਕਾਂ ਲਈ ਅਸਥਾਈ ਸੁਰੱਖਿਅਤ ਦਰਜੇ ਦਾ ਮੁੱਦਾ ਟਰੰਪ ਸਾਹਮਣੇ ਚੁੱਕਿਆ। ਇਮੀਗ੍ਰੇਸ਼ਨ ਨੀਤੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਬਾਰੇ ਦੋਵਾਂ ਦੇ ਵੱਖਰੇ ਵਿਚਾਰ ਹਨ। ਟਰੰਪ ਨੇ ਵੀ ਕਿਹਾ ਕਿ ਮਮਦਾਨੀ ਨੇ ਇਮੀਗ੍ਰੇਸ਼ਨ ਦਾ ਮੁੱਦਾ ਬੈਠਕ ਦੌਰਾਨ ਜ਼ੋਰ ਨਾਲ ਉਠਾਇਆ।ਮੀਡੀਆ ਦੀ ਪਹੁੰਚ ਬਾਰੇ ਵੀ ਦੋਵਾਂ ਵਿਚਾਲੇ ਚਰਚਾ ਹੋਈ। ਮਮਦਾਨੀ ਨੇ ਕਿਹਾ ਕਿ ਉਹ ਗ੍ਰੇਸੀ ਮੈਨਸ਼ਨ ਵਿੱਚ ਵੱਖ-ਵੱਖ ਮੀਡੀਆ ਸੰਸਥਾਵਾਂ ਦੇ ਪੱਤਰਕਾਰਾਂ ਨੂੰ ਮੌਜੂਦ ਰਹਿਣ ਅਤੇ ਸਵਾਲ ਪੁੱਛਣ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਹਨ। ਦੂਜੇ ਪਾਸੇ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੁਝ ਮੀਡੀਆ ਸੰਸਥਾਵਾਂ ਦੀ ਪਹੁੰਚ ਰੋਕਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ।ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਨਿਊਯਾਰਕ ਅਤੇ ਦੇਸ਼ ਲਈ ਚੰਗਾ ਚਾਹੁੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਮਮਦਾਨੀ ਸ਼ਹਿਰ ਲਈ ਚੰਗਾ ਕੰਮ ਕਰਨਗੇ। ਮਮਦਾਨੀ ਨੇ ਵੀ 12 ਹਜ਼ਾਰ ਘਰਾਂ ਵਾਲੀ ਯੋਜਨਾ ਬਾਰੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਟਰੰਪ ਦਾ ਧੰਨਵਾਦ ਕੀਤਾ। ਮਮਦਾਨੀ ਨੇ ਕਿਹਾ ਕਿ ਰਾਸ਼ਟਰਪਤੀ ਨਾਲ ਕਈ ਮੁੱਦਿਆਂ ’ਤੇ ਉਨ੍ਹਾਂ ਦੇ ਮਤਭੇਦ ਹਨ, ਪਰ ਜੇਕਰ ਗੱਲਬਾਤ ਰਾਹੀਂ ਨਿਊਯਾਰਕ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਅਤੇ ਸ਼ਹਿਰ ਦੇ ਅਹਿਮ ਪ੍ਰਾਜੈਕਟ ਅੱਗੇ ਵਧ ਸਕਦੇ ਹਨ ਤਾਂ ਉਹ ਅਜਿਹੀਆਂ ਮੁਲਾਕਾਤਾਂ ਜਾਰੀ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 125 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ‘ ਸਾਊਥਾਲ ਕਮਿਊਨਿਟੀ ਐਵਾਰਡਜ਼ 2026’ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ
Ad Position 24