ਲੰਡਨ ਓਨਟਾਰੀਓ ਵਿਖੇ ਰਮਨ ਦੇਵੀ ਦੇ ਸਸਕਾਰ ਸਮੇਂ ਭਾਈਚਾਰੇ ਦੀਆਂ ਅੱਖਾਂ ਨਮ
ਲੰਡਨ, ਓਨਟਾਰੀਓ, 28 ਸਤੰਬਰ (ਕੰਵਲਜੀਤ ਸਿੰਘ ਕੰਵਲ)- ਬੀਤੀ ਸ਼ਾਮ ਲੰਡਨ ਓਨਟਾਰੀਓ ਦੀ ਰਹਿਣ ਵਾਲੀ 38 ਸਾਲਾ ਰਮਨ ਦੇਵੀ ਜਿਸ ਨੂੰ ਬੀਤੇ ਦਿਨੀ ਉਸ ਦੇ ਹੀ ਪਤੀ ਮਨਦੀਪ ਸਿੰਘ ਵੱਲੋਂ ਆਪਣੇ ਹੀ ਘਰ 685 ਚੈਲਡਨ ਰੋਡ ਸਮਰਸਾਈਡ ਲੰਡਨ ਓਨਟਾਰੀਓ ਇਲਾਕੇ ਚ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ, ਦੇ ਸਸਕਾਰ ਸਮੇਂ ਵੱਡੀ ਗਿਣਤੀ ’ਚ ਜੁੜੇ ਪੰਜਾਬੀ ਭਾਈਚਾਰੇ ਦੇ ਦਿਲਾਂ ’ਚ ਕਈ ਸਵਾਲ ਅਤੇ ਖ਼ਦਸ਼ੇ ਖੜੇ ਕਰ ਦਿੱਤੇ। ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਸ਼ਹਿਰ ਫਗਵਾੜਾ ਨੇੜਲੇ ਪਿੰਡ ਪਾਛਟਾ ਦੀ ਵਸਨੀਕ ਰਮਨ ਦੇਵੀ ਜੋ ਕਿ ਇੱਕ ਦਹਾਕਾ ਪਹਿਲਾਂ ਚੰਗੇ ਭਵਿੱਖ ਲਈ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਪੁੱਜੀ।
ਰ
ਰਮਨ ਦੇਵੀ ਦੀ ਪੁਰਾਣੀ ਤਸਵੀਰ।
29-09-2026
ਲੰਡਨ, ਓਨਟਾਰੀਓ, 28 ਸਤੰਬਰ (ਕੰਵਲਜੀਤ ਸਿੰਘ ਕੰਵਲ)- ਬੀਤੀ ਸ਼ਾਮ ਲੰਡਨ ਓਨਟਾਰੀਓ ਦੀ ਰਹਿਣ ਵਾਲੀ 38 ਸਾਲਾ ਰਮਨ ਦੇਵੀ ਜਿਸ ਨੂੰ ਬੀਤੇ ਦਿਨੀ ਉਸ ਦੇ ਹੀ ਪਤੀ ਮਨਦੀਪ ਸਿੰਘ ਵੱਲੋਂ ਆਪਣੇ ਹੀ ਘਰ 685 ਚੈਲਡਨ ਰੋਡ ਸਮਰਸਾਈਡ ਲੰਡਨ ਓਨਟਾਰੀਓ ਇਲਾਕੇ ਚ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ, ਦੇ ਸਸਕਾਰ ਸਮੇਂ ਵੱਡੀ ਗਿਣਤੀ ’ਚ ਜੁੜੇ ਪੰਜਾਬੀ ਭਾਈਚਾਰੇ ਦੇ ਦਿਲਾਂ ’ਚ ਕਈ ਸਵਾਲ ਅਤੇ ਖ਼ਦਸ਼ੇ ਖੜੇ ਕਰ ਦਿੱਤੇ। ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਸ਼ਹਿਰ ਫਗਵਾੜਾ ਨੇੜਲੇ ਪਿੰਡ ਪਾਛਟਾ ਦੀ ਵਸਨੀਕ ਰਮਨ ਦੇਵੀ ਜੋ ਕਿ ਇੱਕ ਦਹਾਕਾ ਪਹਿਲਾਂ ਚੰਗੇ ਭਵਿੱਖ ਲਈ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਪੁੱਜੀ। ਕੈਨੇਡਾ ’ਚ ਪੇਪਰ ਮਿਲਣ ਭਾਵ ਪੱਕੇ ਹੋਣ ਉਪਰੰਤ ਉਸ ਨੇ ਉਸ ਸਮੇਂ ਇੰਗਲੈਂਡ ਰਹਿੰਦੇ ਮਨਦੀਪ ਸਿੰਘ ਨਾਲ 2019 ’ਚ ਸ਼ਾਦੀ ਰਚਾ ਲਈ ਅਤੇ ਉਸ ਦਾ ਪਤੀ ਮਨਦੀਪ ਸਿੰਘ ਟਰੱਕ ਡਰਾਈਵਰ ਵੱਜੋਂ ਕੰਮ ਕਰਦਾ ਸੀ। ਮਨਦੀਪ ਸਿੰਘ ਆਪਣੀ ਪਤਨੀ ਨੂੰ ਚਾਕੂ ਨਾਲ ਕਤਲ ਕਰਨ ਦੇ ਦੋਸ਼ ’ਚ ਸੈਕੰਡ ਡਿਗਰੀ ਕਤਲ ਤਹਿਤ ਜੇਲ ’ਚ ਨਜ਼ਰਬੰਦ ਹੈ।