28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵਿਰਾਸਤੀ ਰੰਗ ਸਮਾਗਮ ’ਚ ਪੰਜਾਬੀ ਵਿਰਸੇ ਦੇ ਰੰਗਾਂ ਨੇ ਬੰਨ੍ਹਿਆ ਰੰਗ

ਐਡੀਲੇਡ, 28 ਸਤੰਬਰ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ‘ਵਿਰਾਸਤੀ ਰੰਗ’ ਸਮਾਗਮ ਦਿ ਪਾਲਮਜ਼ ਬੈਂਕੁਇਟ ਹਾਲ, ਮੋਡਬਰੀ ਨੌਰਥ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦਸਤਾਰ ਸਿਖਲਾਈ ਕੈਂਪ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 29-09-2026
ਐਡੀਲੇਡ, 28 ਸਤੰਬਰ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ‘ਵਿਰਾਸਤੀ ਰੰਗ’ ਸਮਾਗਮ ਦਿ ਪਾਲਮਜ਼ ਬੈਂਕੁਇਟ ਹਾਲ, ਮੋਡਬਰੀ ਨੌਰਥ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦਸਤਾਰ ਸਿਖਲਾਈ ਕੈਂਪ ਨਾਲ ਹੋਈ। ਸਮਾਗਮ ਦੌਰਾਨ ਐਡੀਲੇਡ ਦੇ ਸਥਾਨਕ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਵੰਨਗੀਆਂ ਨੇ ਖਾਸਾ ਰੰਗ ਬੰਨਿਆ। ਗਿੱਧੇ ਦੀਆਂ ਬੋਲੀਆਂ ਵਿੱਚ ਪੰਜਾਬੀ ਮੁਟਿਆਰਾਂ ਦੀ ਖੁਸ਼ਮਿਜ਼ਾਜ਼ੀ ਅਤੇ ਲੋਕ-ਬੋਲੀ ਦੀ ਰੂਹ ਨਜ਼ਰ ਆਈ, ਜਦਕਿ ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨੇ ਪੰਜਾਬ ਦੀ ਜ਼ਿੰਦਾਦਿਲੀ ਅਤੇ ਉਤਸ਼ਾਹ ਨੂੰ ਉਜਾਗਰ ਕੀਤਾ।ਘੋੜੀਆਂ ਅਤੇ ਸੁਹਾਗ ਦੀਆਂ ਪੇਸ਼ਕਾਰੀਆਂ ਨੇ ਪੰਜਾਬੀ ਵਿਆਹ-ਸ਼ਾਦੀਆਂ ਨਾਲ ਜੁੜੀਆਂ ਪੁਰਾਤਨ ਲੋਕ-ਰਵਾਇਤਾਂ ਅਤੇ ਪਰਿਵਾਰਕ ਸਾਂਝ ਦੀ ਯਾਦ ਤਾਜ਼ਾ ਕਰਵਾਉਂਦੇ ਹੋਏ ਪੰਜਾਬ ਦੇ ਇਤਿਹਾਸ, ਸੂਰਬੀਰਤਾ ਅਤੇ ਲੋਕ-ਚੇਤਨਾ ਨੂੰ ਮੰਚ ’ਤੇ ਸਾਕਾਰ ਕੀਤਾ। ਸਟੇਜ ਸੰਚਾਲਨਾ ਸਿਮਰਨ ਕੌਰ ਅਤੇ ਸੀਮਾ ਡਾਂਢਾ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ। ਉਨ੍ਹਾਂ ਨੇ ਹਰ ਪੇਸ਼ਕਾਰੀ ਦੇ ਸੱਭਿਆਚਾਰਕ ਪਿਛੋਕੜ ਅਤੇ ਮਹੱਤਤਾ ਨੂੰ ਦਰਸ਼ਕਾਂ ਸਾਹਮਣੇ ਰੱਖਦਿਆਂ ਸਮਾਗਮ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਰਹਿਣ ਦਿੱਤਾ, ਸਗੋਂ ਪੰਜਾਬੀ ਵਿਰਸੇ ਨਾਲ ਜੁੜੀ ਸਾਂਝ ਦਾ ਮੰਚ ਬਣਾਇਆ। ਇਸ ਮੌਕੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਸੇਵਾ ਨਾਲ ਜੁੜੇ 10 ਸਰੋਤਿਆਂ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਰੀ ‘ ਚ ਕਰਵਾਈ ਗਈ ਫੂਡ ਨਾਈਟ ਦੌਰਾਨ ਵੱਡੀ ਗਿਣਤੀ ‘ ਚ ਪੁੱਜੇ ਲੋਕ ਅਗਲੀ ਖ਼ਬਰ ਲੰਡਨ ਓਨਟਾਰੀਓ ਵਿਖੇ ਰਮਨ ਦੇਵੀ ਦੇ ਸਸਕਾਰ ਸਮੇਂ ਭਾਈਚਾਰੇ ਦੀਆਂ ਅੱਖਾਂ ਨਮ
Ad Position 24