28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਰ . ਏ . ਐੱਫ . ਫੇਅਰਫੋਰਡ ਮਾਮਲੇ ਵਿਚ ਗ੍ਰਿਫ਼ਤਾਰ ਪੰਜੇ ਵਿਅਕਤੀ ਲੰਡਨ ਦੇ ਰਹਿਣ ਵਾਲੇ ਬਰਤਾਨਵੀ ਨਾਗਰਿਕ

ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗਲੌਸਟਰਸ਼ਾਇਰ ਸਥਿਤ ਆਰ. ਏ.

Ad Position 21
No active advertisement
ਅਜੀਤ ਡੈਸਕ 29-09-2026
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗਲੌਸਟਰਸ਼ਾਇਰ ਸਥਿਤ ਆਰ.ਏ.ਐੱਫ. ਫੇਅਰਫੋਰਡ ਹਵਾਈ ਅੱਡੇ ਨੇੜੇ ਸ਼ੱਕੀ ਅੱਤਵਾਦੀ ਸਾਜ਼ਿਸ਼ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜੇ ਵਿਅਕਤੀ ਬਰਤਾਨਵੀ ਨਾਗਰਿਕ ਹਨ ਅਤੇ ਸਾਰੇ ਲੰਡਨ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਇਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਕੈਮਡਨ ਦਾ 24 ਸਾਲਾ ਵਿਅਕਤੀ, ਵੈਸਟਮਿੰਸਟਰ ਦੇ 23, 24 ਅਤੇ 25 ਸਾਲ ਦੇ ਤਿੰਨ ਵਿਅਕਤੀ ਅਤੇ ਵਿਲਜ਼ਡਨ ਦਾ 24 ਸਾਲਾ ਵਿਅਕਤੀ ਸ਼ਾਮਲ ਹੈ। ਪੰਜਾਂ ਨੂੰ ਪਹਿਲਾਂ ਵਿਸਫੋਟਕ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦੇ ਸ਼ੱਕ ਹੇਠ ਅਤੇ ਬਾਅਦ ਵਿੱਚ ਅੱਤਵਾਦੀ ਕਾਰਵਾਈ ਦੀ ਤਿਆਰੀ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ। ਆਪਣਾ ਨਾਮ ਗੁਪਤ ਰੱਖਣ ਵਾਲੀ ਇੱਕ ਔਰਤ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਐਤਵਾਰ ਤੜਕੇ ਉਸ ਨੇ ਤਿੰਨ ਚਿੱਟੀਆਂ ਵੈਨਾਂ ਅਤੇ ਨਕਾਬਪੋਸ਼ ਵਿਅਕਤੀਆਂ ਦੇ ਇੱਕ ਵੱਡੇ ਸਮੂਹ ਨੂੰ ਦੇਖਿਆ। ਉਸ ਨੇ ਪਹਿਲਾਂ ਰੱਖਿਆ ਮੰਤਰਾਲੇ ਦੀ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਵਾਬ ਨਾ ਮਿਲਣ ’ਤੇ ਰਾਤ 1:36 ਵਜੇ 999 ’ਤੇ ਫ਼ੋਨ ਕੀਤਾ। ਉਸ ਦਾ ਕਹਿਣਾ ਹੈ ਕਿ ਉਸ ਦੀ ਸੂਚਨਾ ਤੋਂ ਕਰੀਬ 10-15 ਮਿੰਟਾਂ ਅੰਦਰ ਹਥਿਆਰਬੰਦ ਪੁਲਿਸ ਮੌਕੇ ’ਤੇ ਪਹੁੰਚ ਗਈ। ਔਰਤ ਦਾ ਦਾਅਵਾ ਹੈ ਕਿ ਉਸ ਦੀ 999 ਕਾਲ ਨੇ ਸ਼ੱਕੀ ਵਿਅਕਤੀਆਂ ਦੀ ਯੋਜਨਾ ਨੂੰ ਨਾਕਾਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਹ ਵੀ ਕਿਹਾ ਕਿ ਘਟਨਾ ਤੋਂ ਬਾਅਦ ਅਜੇ ਤੱਕ ਪੁਲਿਸ ਨੇ ਉਸ ਨਾਲ ਵਿਸਥਾਰ ਨਾਲ ਪੁੱਛਗਿੱਛ ਜਾਂ ਕੋਈ ਅਗਲਾ ਸੰਪਰਕ ਨਹੀਂ ਕੀਤਾ। ਵੇਸ ਸਟ੍ਰੀਟਿੰਗ ਨੇ ਔਰਤ ਦੀ ਚੌਕਸੀ ਦੀ ਸ਼ਲਾਘਾ ਕਰਦਿਆਂ ਉਸ ਦਾ ਧੰਨਵਾਦ ਕੀਤਾ, ਪਰ ਕਿਹਾ ਕਿ ਉਸ ਕੋਲ ਜੋ ਕੁਝ ਵਾਪਰ ਰਿਹਾ ਸੀ ਉਸ ਦੀ “ਸਿਰਫ਼ ਅਧੂਰੀ ਤਸਵੀਰ” ਹੈ। ਉਨ੍ਹਾਂ ਨੇ ਸੁਰੱਖਿਆ ਕਾਰਵਾਈ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ 30 ਸਾਲਾਂ ਬਾਅਦ ਗਲਾਸਗੋ - ਲੰਡਨ ਰੇਲ ਸੇਵਾ ਮੁੜ ਸਰਕਾਰੀ ਹੱਥਾਂ ਵਿਚ ਜਾਵੇਗੀ ਅਗਲੀ ਖ਼ਬਰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ‘ ਟੂਰ ਡੀ ਰੌਕ ’ ਸਾਈਕਲ ਯਾਤਰਾ ਨਨਾਇਮੋ ਪੁੱਜੀ
Ad Position 24