28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

30 ਸਾਲਾਂ ਬਾਅਦ ਗਲਾਸਗੋ - ਲੰਡਨ ਰੇਲ ਸੇਵਾ ਮੁੜ ਸਰਕਾਰੀ ਹੱਥਾਂ ਵਿਚ ਜਾਵੇਗੀ

ਗਲਾਸਗੋ, 28 ਸਤੰਬਰ (ਹਰਜੀਤ ਸਿੰਘ ਦੁਸਾਂਝ) - ਗਲਾਸਗੋ ਨੂੰ ਲੰਡਨ ਸਮੇਤ ਬਰਮਿੰਘਮ, ਮੈਨਚੈਸਟਰ ਅਤੇ ਹੋਰ ਵੱਡੇ ਸ਼ਹਿਰਾਂ ਨਾਲ ਜੋੜਨ ਵਾਲੀ ਵੈਸਟ ਕੋਸਟ ਮੁੱਖ ਰੇਲ ਸੇਵਾ ਕਰੀਬ 30 ਸਾਲਾਂ ਬਾਅਦ ਮੁੜ ਸਰਕਾਰੀ ਹੱਥਾਂ ਵਿੱਚ ਜਾਣ ਜਾ ਰਹੀ ਹੈ। ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਨਿੱਜੀ ਰੇਲ ਕੰਪਨੀ ਐਵਾਂਟੀ ਵੈਸਟ ਕੋਸਟ ਦਾ ਸਮਝੌਤਾ ਖ਼ਤਮ ਹੋਣ ਮਗਰੋਂ 7 ਮਾਰਚ 2027 ਤੋਂ ਇਸ ਦੀਆਂ ਯਾਤਰੀ ਰੇਲ ਸੇਵਾਵਾਂ ਸਰਕਾਰੀ ਮਾਲਕੀ ਹੇਠ ਚਲਾਈਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 29-09-2026
ਗਲਾਸਗੋ, 28 ਸਤੰਬਰ (ਹਰਜੀਤ ਸਿੰਘ ਦੁਸਾਂਝ) - ਗਲਾਸਗੋ ਨੂੰ ਲੰਡਨ ਸਮੇਤ ਬਰਮਿੰਘਮ, ਮੈਨਚੈਸਟਰ ਅਤੇ ਹੋਰ ਵੱਡੇ ਸ਼ਹਿਰਾਂ ਨਾਲ ਜੋੜਨ ਵਾਲੀ ਵੈਸਟ ਕੋਸਟ ਮੁੱਖ ਰੇਲ ਸੇਵਾ ਕਰੀਬ 30 ਸਾਲਾਂ ਬਾਅਦ ਮੁੜ ਸਰਕਾਰੀ ਹੱਥਾਂ ਵਿੱਚ ਜਾਣ ਜਾ ਰਹੀ ਹੈ। ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਨਿੱਜੀ ਰੇਲ ਕੰਪਨੀ ਐਵਾਂਟੀ ਵੈਸਟ ਕੋਸਟ ਦਾ ਸਮਝੌਤਾ ਖ਼ਤਮ ਹੋਣ ਮਗਰੋਂ 7 ਮਾਰਚ 2027 ਤੋਂ ਇਸ ਦੀਆਂ ਯਾਤਰੀ ਰੇਲ ਸੇਵਾਵਾਂ ਸਰਕਾਰੀ ਮਾਲਕੀ ਹੇਠ ਚਲਾਈਆਂ ਜਾਣਗੀਆਂ। ਇਸ ਰੇਲ ਮਾਰਗ ਦੀ ਯਾਤਰੀ ਸੇਵਾ ਪਹਿਲਾਂ ਬਰਤਾਨੀਆ ਦੀ ਸਰਕਾਰੀ ਰੇਲ ਸੰਸਥਾ ਬ੍ਰਿਟਿਸ਼ ਰੇਲ ਦੇ ਅਧੀਨ ਸੀ। ਬਰਤਾਨੀਆ ਵਿੱਚ ਰੇਲ ਸੇਵਾਵਾਂ ਦੇ ਨਿੱਜੀਕਰਨ ਦੌਰਾਨ 1997 ਵਿੱਚ ਵੈਸਟ ਕੋਸਟ ਦੀ ਯਾਤਰੀ ਸੇਵਾ ਨਿੱਜੀ ਹੱਥਾਂ ਵਿੱਚ ਚਲੀ ਗਈ ਸੀ ਅਤੇ ਵਰਜਿਨ ਟ੍ਰੇਨਜ਼ ਨੇ ਇਸ ਦਾ ਸੰਚਾਲਨ ਸੰਭਾਲਿਆ ਸੀ। ਵਰਜਿਨ ਟ੍ਰੇਨਜ਼ ਨੇ 2019 ਤੱਕ ਇਹ ਸੇਵਾ ਚਲਾਈ, ਜਿਸ ਤੋਂ ਬਾਅਦ ਐਵਾਂਟੀ ਵੈਸਟ ਕੋਸਟ ਨੇ ਇਸ ਦੀ ਜ਼ਿੰਮੇਵਾਰੀ ਸੰਭਾਲੀ। ਹੁਣ ਮਾਰਚ 2027 ਵਿੱਚ ਇਹ ਸੇਵਾ ਮੁੜ ਸਰਕਾਰੀ ਮਾਲਕੀ ਹੇਠ ਆਉਣ ਨਾਲ ਲਗਭਗ ਤਿੰਨ ਦਹਾਕਿਆਂ ਦਾ ਨਿੱਜੀ ਸੰਚਾਲਨ ਖ਼ਤਮ ਹੋ ਜਾਵੇਗਾ। -
Ad Position 22
No active advertisement
ਪਿਛਲੀ ਖ਼ਬਰ ਸ਼ਰਧਾਂਜਲੀ ਭੇਟ ਕਰਨ ਹੁਸੈਨੀਵਾਲਾ ਨਹੀਂ ਪੁੱਜਿਆ ਕੋਈ ਸਰਕਾਰੀ ਨੁਮਾਇੰਦਾ ਜਾਂ ਉੱਚ ਅਧਿਕਾਰੀ ਅਗਲੀ ਖ਼ਬਰ ਆਰ . ਏ . ਐੱਫ . ਫੇਅਰਫੋਰਡ ਮਾਮਲੇ ਵਿਚ ਗ੍ਰਿਫ਼ਤਾਰ ਪੰਜੇ ਵਿਅਕਤੀ ਲੰਡਨ ਦੇ ਰਹਿਣ ਵਾਲੇ ਬਰਤਾਨਵੀ ਨਾਗਰਿਕ
Ad Position 24