21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਟਰੰਪ ਵਲੋਂ ਭਾਰਤੀ ਮੂਲ ਦੇ ਡਾ . ਜੈ ਭੱਟਾਚਾਰੀਆ ਦੀ ਸ਼ਲਾਘਾ

ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਇੱਕ ਸਮਾਗਮ ਦੌਰਾਨ ਭਾਰਤੀ ਮੂਲ ਦੇ ਪ੍ਰਸਿੱਧ ਡਾਕਟਰ ਜੈ ਭੱਟਾਚਾਰੀਆ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਟਰੰਪ ਨੇ ਔਰਤਾਂ ਦੀ ਸਿਹਤ ਸੰਬੰਧੀ ਖੋਜ ਅਤੇ ਇਲਾਜ ਵਿਚ ਸੁਧਾਰ ਲਈ ਨਵੇਂ ਕਾਰਜਕਾਰੀ ਹੁਕਮ ‘ਤੇ ਵੀ ਦਸਤਖ਼ਤ ਕੀਤੇ।

Ad Position 21
No active advertisement
ਅਜੀਤ ਡੈਸਕ 21-10-2026
ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਇੱਕ ਸਮਾਗਮ ਦੌਰਾਨ ਭਾਰਤੀ ਮੂਲ ਦੇ ਪ੍ਰਸਿੱਧ ਡਾਕਟਰ ਜੈ ਭੱਟਾਚਾਰੀਆ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਟਰੰਪ ਨੇ ਔਰਤਾਂ ਦੀ ਸਿਹਤ ਸੰਬੰਧੀ ਖੋਜ ਅਤੇ ਇਲਾਜ ਵਿਚ ਸੁਧਾਰ ਲਈ ਨਵੇਂ ਕਾਰਜਕਾਰੀ ਹੁਕਮ ‘ਤੇ ਵੀ ਦਸਤਖ਼ਤ ਕੀਤੇ।ਵਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੀ ਮੌਜੂਦਗੀ ਵਿਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਅਮਰੀਕਾ ਦੀ ਪ੍ਰਮੁੱਖ ਡਾਕਟਰੀ ਖੋਜ ਸੰਸਥਾ ਨੈਸ਼ਨਲ ਇੰਸਟੀਚਿਊਟਸ ਆਫ਼ ਹੈਲਥ (ਐਨ.ਆਈ.ਐਚ.) ਵਿਚ 90 ਦਿਨਾਂ ਦੇ ਅੰਦਰ ਔਰਤਾਂ ਦੀ ਸਿਹਤ ਲਈ ਵੱਖਰਾ ਵਿਭਾਗ ਬਣਾਇਆ ਜਾਵੇਗਾ।ਇਹ ਵਿਭਾਗ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਦਿਲ ਦੀਆਂ ਬਿਮਾਰੀਆਂ, ਕੈਂਸਰ, ਬਾਂਝਪਨ, ਬੱਚੇਦਾਨੀ ਦੀਆਂ ਰਸੌਲੀਆਂ, ਮੀਨੋਪੌਜ਼, ਹੱਡੀਆਂ ਦੀ ਕਮਜ਼ੋਰੀ ਅਤੇ ਹੋਰ ਸਿਹਤ ਸਮੱਸਿਆਵਾਂ ਬਾਰੇ ਖੋਜ ਨੂੰ ਅੱਗੇ ਵਧਾਏਗਾ। ਇਸ ਦਾ ਮਕਸਦ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਨਵੇਂ ਇਲਾਜ ਮਰੀਜ਼ਾਂ ਤੱਕ ਜਲਦੀ ਪਹੁੰਚਾਉਣਾ ਹੈ। ਇਸ ਪਹਿਲ ਦਾ ਸਿਹਰਾ ਮੇਲਾਨੀਆ ਟਰੰਪ ਨੂੰ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰੀ ਖੇਤਰ ਵਿਚ ਤਰੱਕੀ ਦੇ ਬਾਵਜੂਦ ਔਰਤਾਂ ਦੀਆਂ ਕਈ ਬਿਮਾਰੀਆਂ ਬਾਰੇ ਲੋੜੀਂਦੀ ਖੋਜ ਨਹੀਂ ਹੋਈ। ਮੇਲਾਨੀਆ ਨੇ ਵੀ ਆਧੁਨਿਕ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਖੋਜ ਤੇਜ਼ ਕਰਨ ਅਤੇ ਹਰ ਵਰਗ ਦੀਆਂ ਔਰਤਾਂ ਲਈ ਇਲਾਜ ਸਸਤਾ ਤੇ ਆਸਾਨ ਬਣਾਉਣ ‘ਤੇ ਜ਼ੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਚ 4 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ - ਹਮਲਾਵਰ ਨੇ ਵੀ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਏ . ਆਈ . ਕਾਰਨ ਪੜ੍ਹਾਈ ਦੀ ਡੂੰਘੀ ਸਮਝ ਪ੍ਰਭਾਵਿਤ ਹੋਣ ਦਾ ਡਰ , 82 ਫ਼ੀਸਦੀ ਭਾਰਤੀ ਵਿਦਿਆਰਥੀ ਚਿੰਤਤ - ਰਿਪੋਰਟ
Ad Position 24