ਸਿਡਨੀ ਦੇ ਨਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਯਾਤਰੀ ਉਡਾਣਾਂ ਦੀ ਸ਼ੁਰੂਆਤ
ਗੋਲਡ ਕੋਸਟ ਲਈ ਜੈੱਟ ਸਟਾਰ ਦੀ ਪਹਿਲੀ ਨਿਯਮਤ ਕਮਰਸ਼ੀਅਲ ਉਡਾਣ ਭਰੀ
ਸਿਡਨੀ, 26 ਅਕਤੂਬਰ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ ਦੇ ਹਵਾਈ ਸਫ਼ਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਸਿਡਨੀ ਦੇ ਨਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ (ਨੈਂਸੀ-ਬਰਡ ਵਾਲਟਨ) ਹਵਾਈ ਅੱਡੇ ਤੋਂ 25 ਅਕਤੂਬਰ ਨੂੰ ਯਾਤਰੀ ਉਡਾਣਾਂ ਦੀ ਸ਼ੁਰੂਆਤ ਹੋ ਗਈ ਹੈ।
ਸਿਡਨੀ, 26 ਅਕਤੂਬਰ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ ਦੇ ਹਵਾਈ ਸਫ਼ਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਸਿਡਨੀ ਦੇ ਨਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ (ਨੈਂਸੀ-ਬਰਡ ਵਾਲਟਨ) ਹਵਾਈ ਅੱਡੇ ਤੋਂ 25 ਅਕਤੂਬਰ ਨੂੰ ਯਾਤਰੀ ਉਡਾਣਾਂ ਦੀ ਸ਼ੁਰੂਆਤ ਹੋ ਗਈ ਹੈ। ਇਹ ਹਵਾਈ ਅੱਡਾ ਸਿਡਨੀ ਦੇ ਪੱਛਮੀ ਖੇਤਰ ਵਿਚ ਬੈਡਜਰੀਜ਼ ਕ੍ਰੀਕ ਵਿਖੇ ਸਥਿਤ ਹੈ ਅਤੇ ਸਿਡਨੀ ਦੇ ਕੇਂਦਰੀ ਕਾਰੋਬਾਰੀ ਇਲਾਕੇ (ਸੀਬੀਡੀ) ਤੋਂ ਲਗਪਗ 45 ਕਿਲੋਮੀਟਰ ਦੂਰ ਹੈ। ਨਵੇਂ ਹਵਾਈ ਅੱਡੇ ਤੋਂ ਪਹਿਲੀ ਨਿਯਮਤ ਕਮਰਸ਼ੀਅਲ ਯਾਤਰੀ ਉਡਾਣ ਜੈੱਟਸਟਾਰ ਦੀ ਉਡਾਣ ਜੇ.ਕਯੂ.362 ਹੈ, ਜਿਸ ਨੇ ਗੋਲਡ ਕੋਸਟ ਲਈ ਰਵਾਨਾ ਹੋਣਾ ਸੀ। ਇਸ ਦੀ ਸ਼ੁਰੂਆਤ ਨਾਲ ਸਿਡਨੀ ਦੇ ਪੱਛਮੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਹਵਾਈ ਸਫ਼ਰ ਲਈ ਇਕ ਹੋਰ ਵਿਕਲਪ ਮਿਲਿਆ ਹੈ। ਜਾਣਕਾਰੀ ਅਨੁਸਾਰ, ਏਅਰ ਨਿਊਜ਼ੀਲੈਂਡ ਵੱਲੋਂ ਆਕਲੈਂਡ ਲਈ ਪਹਿਲੀ ਅੰਤਰਰਾਸ਼ਟਰੀ ਉਡਾਣ ਅੱਜ ਪਹੁੰਚੀ ਹੈ ਜਦਕਿ ਸਿੰਗਾਪੁਰ ਏਅਰਲਾਈਨਜ਼ ਵੱਲੋਂ ਸਿੰਗਾਪੁਰ ਲਈ ਰੋਜ਼ਾਨਾ ਉਡਾਣਾਂ 23 ਨਵੰਬਰ ਤੋਂ ਸ਼ੁਰੂ ਕੀਤੀਆਂ ਜਾਣੀਆਂ ਹਨ। ਇਸ ਹਵਾਈ ਅੱਡੇ ਨੂੰ 24 ਘੰਟੇ ਚੱਲਣ ਵਾਲੇ ਹਵਾਈ ਅੱਡੇ ਵਜੋਂ ਤਿਆਰ ਕੀਤਾ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਉਡਾਣਾਂ ਦੇ ਹੋਰ ਵਿਕਲਪ ਮਿਲਣਗੇ ਅਤੇ ਸਿਡਨੀ ਦੇ ਪੱਛਮੀ ਖੇਤਰ ਵਿਚ ਰੁਜ਼ਗਾਰ, ਸੈਰ-ਸਪਾਟੇ ਅਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।