26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਕਦੀ ਬਦਲੇ ਦਵਾਈਆਂ ਦੇ ਪਰਚੇ ਲਿਖਣ ਦਾ ਦੋਸ਼, ਤਿੰਨ ਡਾਕਟਰਾਂ ਸਮੇਤ ਪੰਜ ਖ਼ਿਲਾਫ਼ ਕੇਸ

ਨਿਊਯਾਰਕ, 26 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਤਿੰਨ ਡਾਕਟਰਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਨਿਯੰਤਰਿਤ ਦਰਦ ਨਿਵਾਰਕ ਦਵਾਈਆਂ ਦੀ ਗੈਰਕਾਨੂੰਨੀ ਵੰਡ ਦੀ ਸਾਜ਼ਿਸ਼ ਦੇ ਦੋਸ਼ ਲਾਏ ਗਏ ਹਨ। ਸੰਘੀ ਅਧਿਕਾਰੀਆਂ ਅਨੁਸਾਰ ਇਲਾਜ ਦੀ ਆੜ ਹੇਠ ਨਕਦੀ ਲੈ ਕੇ ਦਵਾਈਆਂ ਦੇ ਪਰਚੇ ਲਿਖੇ ਜਾਂਦੇ ਸਨ।

Ad Position 21
No active advertisement
ਅਜੀਤ ਡੈਸਕ 27-10-2026
ਨਿਊਯਾਰਕ, 26 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਤਿੰਨ ਡਾਕਟਰਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਨਿਯੰਤਰਿਤ ਦਰਦ ਨਿਵਾਰਕ ਦਵਾਈਆਂ ਦੀ ਗੈਰਕਾਨੂੰਨੀ ਵੰਡ ਦੀ ਸਾਜ਼ਿਸ਼ ਦੇ ਦੋਸ਼ ਲਾਏ ਗਏ ਹਨ। ਸੰਘੀ ਅਧਿਕਾਰੀਆਂ ਅਨੁਸਾਰ ਇਲਾਜ ਦੀ ਆੜ ਹੇਠ ਨਕਦੀ ਲੈ ਕੇ ਦਵਾਈਆਂ ਦੇ ਪਰਚੇ ਲਿਖੇ ਜਾਂਦੇ ਸਨ। ਇਨ੍ਹਾਂ ਪਰਚਿਆਂ ਰਾਹੀਂ ਮਿਲੀਆਂ ਗੋਲੀਆਂ ਅੱਗੇ ਗੈਰਕਾਨੂੰਨੀ ਬਾਜ਼ਾਰ ਵਿਚ ਵੇਚੀਆਂ ਜਾਂਦੀਆਂ ਸਨ। ਮੁਲਜ਼ਮਾਂ ਵਿਚ 65 ਸਾਲਾ ਕਲਾਰਾ ਵਿਲਕਰਸਨ, ਡਿਟਰਾਇਟ ਦੀ 53 ਸਾਲਾ ਲਾਟਾਨਿਆ ਵਾਲੇਸ-ਹਾਰਡਿਮਨ, ਓਰਲੈਂਡੋ ਦੇ 53 ਸਾਲਾ ਡਾ. ਲੂਈਸ ਰੋਡਰਿਗੇਜ਼, ਪਲਿਮਥ ਦੀ 59 ਸਾਲਾ ਡਾ. ਨਯਨਤਾਰਾ ਗਿਆਨਾਨੰਦ ਅਤੇ ਓਕੀਮਸ ਦੀ 49 ਸਾਲਾ ਡਾ. ਪ੍ਰਸ਼ਾਂਤੀ ਫਰੈਂਕਲਿਨ ਸ਼ਾਮਲ ਹਨ। ਦੋਸ਼ ਪੱਤਰ ਮੁਤਾਬਕ ਵਿਲਕਰਸਨ ਨੇ 2018 ਤੋਂ ਸਤੰਬਰ 2024 ਤੱਕ ਆਪਣੀਆਂ ਕੰਪਨੀਆਂ ਰਾਹੀਂ ਡਾਕਟਰਾਂ ਨੂੰ ਭਰਤੀ ਕੀਤਾ ਅਤੇ ਗੈਰਕਾਨੂੰਨੀ ਪਰਚੇ ਲਿਖਣ ਬਦਲੇ ਭੁਗਤਾਨ ਕੀਤਾ। ਵਾਲੇਸ-ਹਾਰਡਿਮਨ ਡਿਟਰਾਇਟ ਦੇ ‘ਵੁੱਡਵਰਡ ਬੁਲੇਵਾਰਡ ਮੈਡੀਕਲ ਬਿਲਡਿੰਗ’ ਨਾਂਅ ਦੇ ਇਲਾਜ ਕੇਂਦਰ ਦੀ ਮਾਲਕ ਅਤੇ ਸੰਚਾਲਕ ਸੀ। ਤਿੰਨੋਂ ਡਾਕਟਰ ਵੱਖ-ਵੱਖ ਸਮਿਆਂ ਦੌਰਾਨ ਇੱਥੇ ਕੰਮ ਕਰਦੇ ਸਨ। ਅਧਿਕਾਰੀਆਂ ਦਾ ਦੋਸ਼ ਹੈ ਕਿ ਕੇਂਦਰ ਵਿਚ ਬੀਮਾ ਸਵੀਕਾਰ ਨਹੀਂ ਕੀਤਾ ਜਾਂਦਾ ਸੀ। ਮਨਚਾਹੀ ਦਵਾਈ ਦਾ ਪਰਚਾ ਮਿਲਣ ਵਾਲੀ ਮੁਲਾਕਾਤ ਲਈ 250 ਤੋਂ 500 ਡਾਲਰ ਨਕਦ ਲਏ ਜਾਂਦੇ ਸਨ। ਜੇ ਦਵਾਈ ਦੀ ਦੁਕਾਨ ਤੋਂ ਗੋਲੀਆਂ ਨਾ ਮਿਲਦੀਆਂ ਤਾਂ ਅਗਲੀ ਮੁਲਾਕਾਤ ਦੀ ਫ਼ੀਸ ਮੁਆਫ਼ ਕਰ ਦਿੱਤੀ ਜਾਂਦੀ ਸੀ। ਜਾਂਚ ਤੋਂ ਬਚਣ ਲਈ ਨਵੇਂ ਆਉਣ ਵਾਲਿਆਂ ਤੋਂ ਪੁੱਛਿਆ ਜਾਂਦਾ ਸੀ ਕਿ ਉਨ੍ਹਾਂ ਨੂੰ ਕਿਸ ਨੇ ਭੇਜਿਆ ਹੈ। ਭਰੋਸੇਯੋਗ ਵਿਚੋਲੇ ਜਾਂ ਮੁਲਾਜ਼ਮ ਦਾ ਨਾਂਅ ਨਾ ਦੱਸਣ ਵਾਲਿਆਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਸੀ। ਜਾਂਚ ਮੁਤਾਬਕ 2021 ਤੋਂ 2024 ਦੌਰਾਨ ਇਸ ਕੇਂਦਰ ਦੇ ਡਾਕਟਰਾਂ ਨੇ ਪੰਜ ਲੱਖ ਤੋਂ ਵੱਧ ਖੁਰਾਕਾਂ ਦੇ ਪਰਚੇ ਲਿਖੇ, ਜਿਨ੍ਹਾਂ ਦੀ ਗੈਰਕਾਨੂੰਨੀ ਬਾਜ਼ਾਰ ਵਿਚ ਕੀਮਤ 46 ਲੱਖ ਡਾਲਰ ਤੋਂ ਵੱਧ ਦੱਸੀ ਗਈ ਹੈ। ਇਕ ਹੋਰ ਕਥਿਤ ਫ਼ਰਜ਼ੀ ਕੇਂਦਰ ‘ਪੀ ਐਂਡ ਏ ਆਫ਼ਟਰਕੇਅਰ’ ਵਿੱਚ 19 ਲੱਖ ਤੋਂ ਵੱਧ ਖੁਰਾਕਾਂ ਦੇ ਪਰਚੇ ਲਿਖੇ ਗਏ, ਜਿਨ੍ਹਾਂ ਦੀ ਕੀਮਤ ਇਕ ਕਰੋੜ ਡਾਲਰ ਤੋਂ ਵੱਧ ਦੱਸੀ ਗਈ ਹੈ । ਵਿਲਕਰਸਨ ਅਤੇ ਵਾਲੇਸ-ਹਾਰਡਿਮਨ ਖ਼ਿਲਾਫ਼ ਗੈਰਕਾਨੂੰਨੀ ਕਮਾਈ ਨੂੰ ਜਾਇਜ਼ ਦਿਖਾਉਣ ਲਈ ਵਿੱਤੀ ਲੈਣ-ਦੇਣ ਕਰਨ ਦੇ ਦੋਸ਼ ਵੀ ਹਨ। ਸਬੰਧਤ ਦੋਸ਼ ਸਾਬਤ ਹੋਣ ’ਤੇ ਹਰ ਦੋਸ਼ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ, ਢਾਈ ਲੱਖ ਡਾਲਰ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਅਸਲ ਸਜ਼ਾ ਅਦਾਲਤ ਤੈਅ ਕਰੇਗੀ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਦੋਸ਼ ਸਾਬਤ ਹੋਣੇ ਬਾਕੀ ਹਨ।
Ad Position 22
No active advertisement
ਪਿਛਲੀ ਖ਼ਬਰ ‘ਖੇਡੇਗਾ ਪੰਜਾਬ, ਜਿੱਤੇਗਾ ਪੰਜਾਬ’ ਮੁਹਿੰਮ ਨਾਲ ਖੇਡ ਮੈਦਾਨਾਂ ’ਚ ਮੁੜ ਰੌਣਕਾਂ ਲਿਆਉਣਗੇ - ਜੱਸਾ ਪੱਟੀ ਅਗਲੀ ਖ਼ਬਰ ਬਰਤਾਨੀਆ ਨੂੰ ਮੁੜ ਯੂਰਪੀ ਯੂਨੀਅਨ ਦਾ ਮੈਂਬਰ ਬਣਦਾ ਦੇਖਣਾ ਚਾਹੁੰਦਾ ਹਾਂ - ਐਂਡੀ ਬਰਨਹਮ
Ad Position 24