ਮੈਪਲ ਰਿੱਜ ’ ਚ 1 ਨਵੰਬਰ ਨੂੰ ਹੋਵੇਗੀ ਸਾਲਾਨਾ ‘ ਪੰਪਕਿਨ ਕਰਾਸ ’ ਸਾਈਕਲ ਦੌੜ
ਵੈਨਕੂਵਰ, 26 ਅਕਤੂਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿੱਜ ਸ਼ਹਿਰ ਵਿਖੇ ਹਰ ਸਾਲ ਹੈਲੋਵੀਨ ਦੇ ਮੌਕੇ ਕਰਵਾਈ ਜਾਣ ਵਾਲੀ ‘ਪੰਪਕਿਨ ਕਰਾਸ’ ਸਾਈਕਲ ਦੌੜ ਇਸ ਵਾਰ 1 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਸਾਈਕਲ ਸਵਾਰ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਕੱਚੇ ਰਸਤਿਆਂ ਤੋਂ ਲੰਘ ਕੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ।
ਵੈਨਕੂਵਰ, 26 ਅਕਤੂਬਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿੱਜ ਸ਼ਹਿਰ ਵਿਖੇ ਹਰ ਸਾਲ ਹੈਲੋਵੀਨ ਦੇ ਮੌਕੇ ਕਰਵਾਈ ਜਾਣ ਵਾਲੀ ‘ਪੰਪਕਿਨ ਕਰਾਸ’ ਸਾਈਕਲ ਦੌੜ ਇਸ ਵਾਰ 1 ਨਵੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਸਾਈਕਲ ਸਵਾਰ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਕੱਚੇ ਰਸਤਿਆਂ ਤੋਂ ਲੰਘ ਕੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਸਾਲਾਨਾ ਮੁਕਾਬਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਹਿੱਸਾ ਲੈਣ ਵਾਲੇ ਕਈ ਸਾਈਕਲ ਸਵਾਰ ਹੈਲੋਵੀਨ ਨਾਲ ਸੰਬੰਧਿਤ ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨ ਕੇ ਦੌੜ ਵਿਚ ਸ਼ਾਮਿਲ ਹੁੰਦੇ ਹਨ। ਇਸ ਕਾਰਨ ਇਹ ਮੁਕਾਬਲਾ ਖੇਡਾਂ ਦੇ ਨਾਲ-ਨਾਲ ਮਨੋਰੰਜਨ ਦਾ ਵੀ ਕੇਂਦਰ ਬਣ ਜਾਂਦਾ ਹੈ। ਇਹ ਮੁਕਾਬਲਾ ਸਰੀਰਕ ਤੰਦਰੁਸਤੀ, ਸੰਤੁਲਨ ਅਤੇ ਸਾਈਕਲ ਚਲਾਉਣ ਦੀ ਮੁਹਾਰਤ ਦੀ ਪਰਖ ਕਰਦਾ ਹੈ।