29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਜ਼ੁਰਗਾਂ ਦੇ ਨਾਂਅ ’ ਤੇ 86 ਲੱਖ ਡਾਲਰ ਦੇ ਜਾਅਲੀ ਬਿੱਲ , ਔਰਤ ਦੋਸ਼ੀ ਕਰਾਰ

ਨਿਊਯਾਰਕ, 28 ਅਕਤੂਬਰ (ਰਾਜੂ ਸਹਿਬਾਜ਼ਪੁਰਾ)-ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਦੇ ਨਾਂਅ ’ਤੇ ਮੈਡੀਕੇਅਰ ਨੂੰ 86 ਲੱਖ ਡਾਲਰ ਤੋਂ ਵੱਧ ਦੇ ਜਾਅਲੀ ਬਿੱਲ ਭੇਜਣ ਦੇ ਮਾਮਲੇ ਵਿਚ ਫਲੋਰੀਡਾ ਦੀ ਸੋਫੀ ਡੂਫੋਰਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗੇਨਜ਼ਵਿਲ ਦੀ ਰਹਿਣ ਵਾਲੀ 57 ਸਾਲਾ ਡੂਫੋਰਟ ਡਾਕਟਰੀ ਸਾਮਾਨ ਵੇਚਣ ਵਾਲੀ ਇਕ ਕੰਪਨੀ ਦੀ ਮਾਲਕਣ ਸੀ ਅਤੇ ਕਈ ਹੋਰ ਕੰਪਨੀਆਂ ਦਾ ਕੰਮ ਵੀ ਸੰਭਾਲਦੀ ਸੀ।

Ad Position 21
No active advertisement
ਅਜੀਤ ਡੈਸਕ 29-10-2026
ਨਿਊਯਾਰਕ, 28 ਅਕਤੂਬਰ (ਰਾਜੂ ਸਹਿਬਾਜ਼ਪੁਰਾ)-ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਦੇ ਨਾਂਅ ’ਤੇ ਮੈਡੀਕੇਅਰ ਨੂੰ 86 ਲੱਖ ਡਾਲਰ ਤੋਂ ਵੱਧ ਦੇ ਜਾਅਲੀ ਬਿੱਲ ਭੇਜਣ ਦੇ ਮਾਮਲੇ ਵਿਚ ਫਲੋਰੀਡਾ ਦੀ ਸੋਫੀ ਡੂਫੋਰਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗੇਨਜ਼ਵਿਲ ਦੀ ਰਹਿਣ ਵਾਲੀ 57 ਸਾਲਾ ਡੂਫੋਰਟ ਡਾਕਟਰੀ ਸਾਮਾਨ ਵੇਚਣ ਵਾਲੀ ਇਕ ਕੰਪਨੀ ਦੀ ਮਾਲਕਣ ਸੀ ਅਤੇ ਕਈ ਹੋਰ ਕੰਪਨੀਆਂ ਦਾ ਕੰਮ ਵੀ ਸੰਭਾਲਦੀ ਸੀ। ਅਦਾਲਤ ਵਿਚ ਸਾਬਤ ਹੋਇਆ ਕਿ ਡੂਫੋਰਟ ਅਤੇ ਉਸ ਦੇ ਸਾਥੀ ਜਾਅਲੀ ਡਾਕਟਰੀ ਪਰਚੀਆਂ ਖ਼ਰੀਦ ਕੇ ਲੋਕਾਂ ਨੂੰ ਸਰੀਰ ਦੇ ਅੰਗਾਂ ਨੂੰ ਸਹਾਰਾ ਦੇਣ ਵਾਲੇ ਪੱਟੇ ਭੇਜਦੇ ਸਨ। ਇਹ ਪਰਚੀਆਂ ਵੇਚਣ ਵਾਲੀਆਂ ਕੰਪਨੀਆਂ ਫ਼ੋਨ ਉਤੇ ਦਬਾਅ ਪਾ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਦੀਆਂ ਸਨ। ਫਿਰ ਬਿਨਾਂ ਕਿਸੇ ਡਾਕਟਰੀ ਜਾਂਚ ਦੇ ਪੈਸੇ ਦੇ ਕੇ ਪਰਚੀਆਂ ਉਤੇ ਦਸਤਖ਼ਤ ਕਰਵਾਏ ਜਾਂਦੇ ਜਾਂ ਡਾਕਟਰਾਂ ਦੀ ਪਛਾਣ ਦੀ ਦੁਰਵਰਤੋਂ ਕਰਕੇ ਜਾਅਲੀ ਪਰਚੀਆਂ ਬਣਾਈਆਂ ਜਾਂਦੀਆਂ ਸਨ।ਲੋਕਾਂ ਨੂੰ ਉਹ ਸਾਮਾਨ ਭੇਜਿਆ ਗਿਆ, ਜਿਸ ਦੀ ਉਨ੍ਹਾਂ ਨੂੰ ਲੋੜ ਹੀ ਨਹੀਂ ਸੀ, ਅਤੇ ਉਸ ਦਾ ਬਿੱਲ ਮੈਡੀਕੇਅਰ ਨੂੰ ਭੇਜ ਦਿੱਤਾ ਗਿਆ। ਜਦੋਂ ਕਿਸੇ ਨੇ ਸਾਮਾਨ ਵਾਪਸ ਕਰਨ ਲਈ ਕਿਹਾ ਤਾਂ ਉਸ ਨੂੰ ਸੁੱਟਣ ਜਾਂ ਕਿਸੇ ਹੋਰ ਨੂੰ ਦੇਣ ਲਈ ਆਖਿਆ ਗਿਆ। ਇਸ ਤਰ੍ਹਾਂ ਕੰਪਨੀਆਂ ਮੈਡੀਕੇਅਰ ਤੋਂ ਲਈ ਰਕਮ ਵਾਪਸ ਕਰਨ ਤੋਂ ਬਚਦੀਆਂ ਰਹੀਆਂ।ਡੂਫੋਰਟ ਨੂੰ ਸਿਹਤ ਸੇਵਾਵਾਂ ਨਾਲ ਜੁੜੀ ਧੋਖਾਧੜੀ ਅਤੇ ਨਾਜਾਇਜ਼ ਭੁਗਤਾਨ ਕਰਨ ਸਮੇਤ ਕਈ ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ। ਸਭ ਤੋਂ ਗੰਭੀਰ ਦੋਸ਼ ਲਈ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। ਸਜ਼ਾ ਬਾਰੇ ਸੁਣਵਾਈ ਜਨਵਰੀ 2027 ਵਿਚ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮੁਨਾਫ਼ੇ ਦਾ ਝਾਂਸਾ ਦੇ ਕੇ ਕਰੋੜਾਂ ਡਾਲਰ ਦੀ ਠੱਗੀ , ਰਿਪਬਲਿਕਨ ਚੰਦਾਦਾਤਾ ਨੂੰ 15 ਸਾਲ ਕੈਦ ਅਗਲੀ ਖ਼ਬਰ ਸੋਫੀ ਨੂੰ 1.1 ਕਰੋੜ ਰੁਪਏ, ਕਿਰਨ ਨੂੰ 75 ਲੱਖ ਰੁਪਏ ਤੇ ਕਮਾਲਿਨੀ ਨੂੰ 40 ਲੱਖ ਰੁਪਏ ਵਿਚ ਖਰੀਦਿਆ
Ad Position 24