29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਈ . ਐੱਸ . ਆਈ . ਐੱਸ . ਤੋਂ ਸਿਖਲਾਈ ਲੈਣ ਵਾਲੀ ਅਮਰੀਕੀ ਔਰਤ ਦੋਸ਼ੀ ਕਰਾਰ

ਨਿਊਯਾਰਕ, 28 ਅਕਤੂਬਰ (ਰਾਜੂ ਸਾਹਿਬਾਜ਼ਪੁਰਾ)-ਸੀਰੀਆ ਵਿਚ ਅੱਤਵਾਦੀ ਜਥੇਬੰਦੀ ਆਈ. ਐੱਸ.

Ad Position 21
No active advertisement
ਅਜੀਤ ਡੈਸਕ 29-10-2026
ਨਿਊਯਾਰਕ, 28 ਅਕਤੂਬਰ (ਰਾਜੂ ਸਾਹਿਬਾਜ਼ਪੁਰਾ)-ਸੀਰੀਆ ਵਿਚ ਅੱਤਵਾਦੀ ਜਥੇਬੰਦੀ ਆਈ.ਐੱਸ.ਆਈ.ਐੱਸ. ਤੋਂ ਫ਼ੌਜੀ ਸਿਖਲਾਈ ਲੈਣ ਦੇ ਮਾਮਲੇ ਵਿਚ 27 ਸਾਲਾ ਅਮਰੀਕੀ ਨਾਗਰਿਕ ਹਲੀਮਾ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਰੁਕਲਿਨ ਦੀ ਸੰਘੀ ਅਦਾਲਤ ਵਿਚ ਦੋ ਹਫ਼ਤੇ ਚੱਲੀ ਸੁਣਵਾਈ ਮਗਰੋਂ ਜਿਊਰੀ ਨੇ ਇਹ ਫ਼ੈਸਲਾ ਸੁਣਾਇਆ। ਅਦਾਲਤ ਵਿਚ ਪੇਸ਼ ਸਬੂਤਾਂ ਮੁਤਾਬਕ ਸਲਮਾਨ ਦੇ ਮਾਪੇ 2016 ਵਿਚ ਉਸ ਨੂੰ ਅਤੇ ਉਸ ਦੇ ਅੱਠ ਭੈਣ-ਭਰਾਵਾਂ ਨੂੰ ਅਮਰੀਕਾ ਤੋਂ ਸੀਰੀਆ ਵਿਚ ਆਈ.ਐੱਸ.ਆਈ.ਐੱਸ. ਦੇ ਕਬਜ਼ੇ ਵਾਲੇ ਇਲਾਕੇ ਵੱਲ ਲੈ ਗਏ ਸਨ। ਉਸੇ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ 18 ਸਾਲਾ ਸਲਮਾਨ ਦਾ ਵਿਆਹ ਜਥੇਬੰਦੀ ਦੇ ਇਕ ਲੜਾਕੇ ਨਾਲ ਹੋ ਚੁੱਕਾ ਸੀ। ਸਲਮਾਨ ਨੇ ਆਪਣੀ ਮਰਜ਼ੀ ਨਾਲ ਆਈ.ਐੱਸ.ਆਈ.ਐੱਸ. ਦੀ ਔਰਤਾਂ ਵਾਲੀ ਫ਼ੌਜੀ ਟੁਕੜੀ ‘ਖ਼ਤੀਬਾ ਨੁਸੈਬਾ’ ਤੋਂ ਸਿਖਲਾਈ ਲਈ। ਸਿਖਲਾਈ ਪੂਰੀ ਕਰਨ ਮਗਰੋਂ ਉਸ ਨੂੰ ਬੰਦੂਕ ਅਤੇ ਗੋਲਾ-ਬਾਰੂਦ ਆਪਣੇ ਕੋਲ ਰੱਖਣ ਦੀ ਇਜਾਜ਼ਤ ਮਿਲ ਗਈ ਸੀ। ਇਸ ਮਾਮਲੇ ਵਿਚ ਅਹਿਮ ਸਬੂਤ ਉਸ ਦੇ ਪਤੀ ਦੇ ਮੋਬਾਈਲ ਫ਼ੋਨ ਵਿਚੋਂ ਮਿਲੇ, ਜੋ ਜੰਗ ਦੇ ਮੈਦਾਨ ਵਿਚੋਂ ਬਰਾਮਦ ਹੋਇਆ ਸੀ। ਫ਼ੋਨ ਵਿਚ ਸਲਮਾਨ ਦੀ ਸਿਖਲਾਈ ਪੂਰੀ ਹੋਣ ਦੀ ਪੁਸ਼ਟੀ ਕਰਦੇ ਦਸਤਾਵੇਜ਼ ਦੀ ਨਕਲ, ਆਈ.ਐੱਸ.ਆਈ.ਐੱਸ. ਦੇ ਝੰਡੇ ਨਾਲ ਉਸ ਦੀਆਂ ਤਸਵੀਰਾਂ ਅਤੇ ਏ.ਕੇ.-47 ਬੰਦੂਕ ਲਹਿਰਾਉਂਦੀ ਦੀ ਵੀਡੀਓ ਮੌਜੂਦ ਸੀ।ਮਾਮਲੇ ਦੀ ਜਾਂਚ ਐੱਫ.ਬੀ.ਆਈ. ਦੀ ਨਿਊਯਾਰਕ ਇਕਾਈ ਨੇ ਕੀਤੀ। ਸਲਮਾਨ ਨੂੰ ਸੁਣਾਈ ਜਾਣ ਵਾਲੀ ਸਜ਼ਾ ਬਾਰੇ ਜਾਰੀ ਬਿਆਨ ਵਿਚ ਕੋਈ ਵੇਰਵਾ ਨਹੀਂ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਔਰਤਾਂ ਨੂੰ ਨਸ਼ਾ ਦੇ ਕੇ ਜਬਰ ਜਨਾਹ ਕਰਨ ਵਾਲੇ 3 ਭਰਾਵਾਂ ਨੂੰ 30-30 ਸਾਲ ਕੈਦ ਅਗਲੀ ਖ਼ਬਰ ਮੁਨਾਫ਼ੇ ਦਾ ਝਾਂਸਾ ਦੇ ਕੇ ਕਰੋੜਾਂ ਡਾਲਰ ਦੀ ਠੱਗੀ , ਰਿਪਬਲਿਕਨ ਚੰਦਾਦਾਤਾ ਨੂੰ 15 ਸਾਲ ਕੈਦ
Ad Position 24