01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ-ਦਿਲਜੀਤ ਦੁਸਾਂਝ

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 01-11-2026
ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦਿਲਜੀਤ ਦੁਸਾਂਝ ਦੇ ‘ਔਰਾ’ ਟੂਰ ਦੇ ਭਾਰਤੀ ਪੜਾਅ ਦੀ ਸ਼ੁਰੂਆਤ ਹੋਈ। ਇਹ ਸ਼ਾਮ ਪੰਜਾਬੀ ਸੰਗੀਤ, ਪ੍ਰਸ਼ੰਸਕਾਂ ਦੇ ਪਿਆਰ ਅਤੇ ਮੰਚ ‘ਤੇ ਵਾਪਰੇ ਸ਼ਾਨਦਾਰ ਪਲਾਂ ਨਾਲ ਭਰਪੂਰ ਰਹੀ। ਸੰਗੀਤ ਦੇ ਨਾਲ-ਨਾਲ ਦਿਲਜੀਤ ਦੁਸਾਂਝ ਨੇ ਆਪਣੇ ਆਲੋਚਕਾਂ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ‘ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ।’ ਉਨ੍ਹਾਂ ਕਿਹਾ ਕਿ ਇਹ ਸਾਡਾ ਪਹਿਲਾ ਸ਼ੋਅ ਹੈ। ਮੈਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ 20 ਦਸੰਬਰ ਤੱਕ ਇਥੇ ਭਾਰਤ ਵਿਚ ਹੀ ਰਹਾਂਗਾ। ਬਾਕੀ ਸਾਰੇ ਸ਼ੋਅ ਲਾਈਵ ਹੋਣਗੇ। ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾਓ।ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਉਦੋਂ ਅਨਿਸ਼ਚਿਤਤਾ ਪੈਦਾ ਹੋ ਗਈ ਸੀ, ਜਦੋਂ ਦਿੱਲੀ ਪੁਲਿਸ ਨੇ ਸ਼ੁਰੂ ਵਿਚ ਸੁਰੱਖਿਆ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਨੂੰਨ-ਵਿਵਸਥਾ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਹਾਲਾਂਕਿ, ਬਾਅਦ ਵਿਚ ਜਦੋਂ ਪ੍ਰਬੰਧਕਾਂ ‘ਬੁੱਕ-ਮਾਈ-ਸ਼ੋਅ ਲਾਈਵ’ ਨੇ ਸੁਰੱਖਿਆ, ਆਵਾਜਾਈ ਅਤੇ ਭੀੜ ਪ੍ਰਬੰਧਨ ਬਾਰੇ ਇਕ ਵਿਸਥਾਰਿਤ ਯੋਜਨਾ ਪੇਸ਼ ਕੀਤੀ ਅਤੇ ਪੁਲਿਸ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਤਾਂ ਇਸ ਮਾਮਲੇ ‘ਤੇ ਮੁੜ ਵਿਚਾਰ ਕਰਦਿਆਂ ਇਜਾਜ਼ਤ ਦੇ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਅਗਮਪ੍ਰੀਤ ਨੇ ਰਾਜ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚੋਂ ਜਿੱਤਿਆ ਕਾਂਸੀ ਤਗਮਾ ਅਗਲੀ ਖ਼ਬਰ ਯੂ . ਕੇ . ਤੋਂ ਪ੍ਰਿੰ . ਸੰਘਾ ਓ . ਬੀ . ਈ . ਦੀਆਂ ਪ੍ਰਕਾਸ਼ਨਾਵਾਂ ’ ਤੇ ਪੀ . ਐਚ . ਡੀ . ਲਈ ਵਜ਼ੀਫਾ ਦੇਣ ਦਾ ਐਲਾਨ
Ad Position 24