02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬੋਲਡਰ ਦੇ ਜਾਨਲੇਵਾ ਹਮਲੇ ’ ਚ ਮੁਹੰਮਦ ਸੁਲੇਮਾਨ ਨੇ ਨਫ਼ਰਤੀ ਜੁਰਮਾਂ ਦੇ 12 ਦੋਸ਼ ਕਬੂਲੇ

ਨਿਊਯਾਰਕ, 1 ਨਵੰਬਰ (ਰਾਜੂ ਸਹਿਬਾਜ਼ਪੁਰਾ)-ਕੋਲੋਰਾਡੋ ਦੇ ਬੋਲਡਰ ਸ਼ਹਿਰ ਵਿਚ ਇਕ ਇਕੱਠ ’ਤੇ ਅੱਗ ਲੱਗੀਆਂ ਬੋਤਲਾਂ ਸੁੱਟ ਕੇ ਹਮਲਾ ਕਰਨ ਵਾਲੇ ਮੁਹੰਮਦ ਸਾਬਰੀ ਸੁਲੇਮਾਨ ਨੇ ਸੰਘੀ ਅਦਾਲਤ ਵਿਚ ਨਫ਼ਰਤੀ ਜੁਰਮਾਂ ਦੇ 12 ਦੋਸ਼ ਕਬੂਲ ਕਰ ਲਏ ਹਨ। ਇਸ ਹਮਲੇ ਵਿਚ ਇਕ ਵਿਅਕਤੀ ਦੀ ਜਾਨ ਗਈ ਸੀ ਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ।

Ad Position 21
No active advertisement
ਪੁਲਿਸ ਵਲੋਂ ਜਾਰੀ ਦੋਸ਼ੀ ਦੀ ਤਸਵੀਰ। 02-11-2026
ਨਿਊਯਾਰਕ, 1 ਨਵੰਬਰ (ਰਾਜੂ ਸਹਿਬਾਜ਼ਪੁਰਾ)-ਕੋਲੋਰਾਡੋ ਦੇ ਬੋਲਡਰ ਸ਼ਹਿਰ ਵਿਚ ਇਕ ਇਕੱਠ ’ਤੇ ਅੱਗ ਲੱਗੀਆਂ ਬੋਤਲਾਂ ਸੁੱਟ ਕੇ ਹਮਲਾ ਕਰਨ ਵਾਲੇ ਮੁਹੰਮਦ ਸਾਬਰੀ ਸੁਲੇਮਾਨ ਨੇ ਸੰਘੀ ਅਦਾਲਤ ਵਿਚ ਨਫ਼ਰਤੀ ਜੁਰਮਾਂ ਦੇ 12 ਦੋਸ਼ ਕਬੂਲ ਕਰ ਲਏ ਹਨ। ਇਸ ਹਮਲੇ ਵਿਚ ਇਕ ਵਿਅਕਤੀ ਦੀ ਜਾਨ ਗਈ ਸੀ ਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ। ਕਈ ਪੀੜਤਾਂ ਨੂੰ ਅਜਿਹੀਆਂ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਦੇ ਸਰੀਰ ਨੂੰ ਪੱਕਾ ਨੁਕਸਾਨ ਪੁੱਜਿਆ। ਨਿਆਂ ਵਿਭਾਗ ਅਨੁਸਾਰ ਕੋਲੋਰਾਡੋ ਸਪ੍ਰਿੰਗਜ਼ ਦੇ ਰਹਿਣ ਵਾਲੇ 46 ਸਾਲਾ ਸੁਲੇਮਾਨ ਨੇ ਮੰਨਿਆ ਕਿ ਉਸ ਨੇ ‘ਰਨ ਫਾਰ ਦੇਅਰ ਲਾਈਵਜ਼’ ਜਥੇਬੰਦੀ ਦੇ ਇਕੱਠ ਵਿਚ ਜਲਣਸ਼ੀਲ ਪਦਾਰਥ ਨਾਲ ਭਰੀਆਂ 2 ਬੋਤਲਾਂ ਨੂੰ ਅੱਗ ਲਾ ਕੇ ਸੁੱਟਿਆ ਸੀ। ਇਹ ਜਥੇਬੰਦੀ ਇਜ਼ਰਾਈਲ ਵਿਚ ਅੱਤਵਾਦੀ ਹਮਲਿਆਂ ਦੌਰਾਨ ਬੰਦੀ ਬਣਾਏ ਲੋਕਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਵਾਸਤੇ ਪੈਦਲ ਮਾਰਚ ਕਰਵਾਉਂਦੀ ਸੀ। ਸੁਲੇਮਾਨ ਨੇ ਕਬੂਲ ਕੀਤਾ ਕਿ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਯਹੂਦੀ ਧਰਮ ਅਤੇ ਇਜ਼ਰਾਈਲੀ ਮੂਲ ਨਾਲ ਸੰਬੰਧ ਹੋਣ ਜਾਂ ਅਜਿਹਾ ਸਮਝਣ ਕਾਰਨ ਨਿਸ਼ਾਨਾ ਬਣਾਇਆ ਸੀ। ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੀ ਸਹਾਇਕ ਅਟਾਰਨੀ ਜਨਰਲ ਹਰਮੀਤ ਕੇ. ਢਿੱਲੋਂ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਉਸ ਦੇ ਧਰਮ ਜਾਂ ਕੌਮੀ ਮੂਲ ਕਾਰਨ ਹਿੰਸਾ ਦਾ ਸ਼ਿਕਾਰ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਭਾਗ ਨਫ਼ਰਤ ਕਾਰਨ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਸੁਲੇਮਾਨ ਨੂੰ 9 ਦੋਸ਼ਾਂ ਤਹਿਤ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਬਾਕੀ ਤਿੰਨ ਦੋਸ਼ਾਂ ਤਹਿਤ ਹੋਰ ਕੈਦ ਤੋਂ ਵੱਖਰੇ ਤੌਰ ’ਤੇ 50 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਸਜ਼ਾ ਬਾਰੇ ਸੁਣਵਾਈ 7 ਜਨਵਰੀ 2027 ਨੂੰ ਹੋਵੇਗੀ। ਮਾਮਲੇ ਦੀ ਜਾਂਚ ਐੱਫ.ਬੀ.ਆਈ. ਤੇ ਬੋਲਡਰ ਪੁਲਿਸ ਨੇ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਵਿਖੇ ਹਰ ਵਰਗ ਦੇ ਲੋਕਾਂ ਨੇ ਮਨਾਇਆ ਹੈਲੋਵੀਨ ਦਾ ਤਿਉਹਾਰ ਅਗਲੀ ਖ਼ਬਰ ਗਲਾਸਗੋ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਵਿਦਿਆਰਥੀਆਂ ਦੀ ਵਰਕਸ਼ਾਪ
Ad Position 24