05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹੈਨਰੀ ਨੋਵਾਕ ਕਤਲ ਮਾਮਲੇ ’ਚ ਉਮਰ ਕੈਦ ਭੁਗਤ ਰਹੇ ਵਿਕਰਮ ਸਿੰਘ ਦਿਗਵਾ ਦੀ ਸਜ਼ਾ ’ਚ ਵਾਧਾ

** ਅਦਾਲਤ ਨੇ ਜੇਲ੍ਹ ਰੱਖਣ ਦੀ ਮਿਆਦ 21 ਤੋਂ ਵਧਾ ਕੇ 25 ਸਾਲ ਕੀਤੀ ** ਸਜ਼ਾ ਭੁਗਤ ਰਹੀ ਮਾਂ ਕਿਰਨ ਕੌਰ ਨੂੰ ਦਸੰਬਰ ’ਚ ਅਗਾਊਂ ਰਿਹਾਅ ਕੀਤੇ ਜਾਣ ਦੀ ਸੰਭਾਵਨਾ ’ਤੇ ਪੀੜਤ ਪਰਿਵਾਰ ਵਲੋਂ ਸਖ਼ਤ ਵਿਰੋਧ ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਕੋਰਟ ਆਫ਼ ਅਪੀਲ ਨੇ ਸਾਊਥੈਂਪਟਨ ’ਚ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਦੋਸ਼ੀ ਵਿਕਰਮ ਸਿੰਘ ਦਿਗਵਾ ਦੀ ਉਮਰ ਕੈਦ ਤਹਿਤ ਘੱਟੋ-ਘੱਟ ਜੇਲ੍ਹ ਵਿੱਚ ਰਹਿਣ ਦੀ ਮਿਆਦ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਹੈ। ਅੱਜ ਵੀਰਵਾਰ ਨੂੰ ਸੁਣਾਏ ਗਏ ਫ਼ੈਸਲੇ ’ਚ ਜੱਜਾਂ ਨੇ ਪਹਿਲਾਂ ਦਿੱਤੀ ਸਜ਼ਾ ਨੂੰ ਨਰਮ ਕਰਾਰ ਦਿੱਤਾ ਤੇ ਦਿਗਵਾ ਨੂੰ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 06-11-2026
** ਅਦਾਲਤ ਨੇ ਜੇਲ੍ਹ ਰੱਖਣ ਦੀ ਮਿਆਦ 21 ਤੋਂ ਵਧਾ ਕੇ 25 ਸਾਲ ਕੀਤੀ ** ਸਜ਼ਾ ਭੁਗਤ ਰਹੀ ਮਾਂ ਕਿਰਨ ਕੌਰ ਨੂੰ ਦਸੰਬਰ ’ਚ ਅਗਾਊਂ ਰਿਹਾਅ ਕੀਤੇ ਜਾਣ ਦੀ ਸੰਭਾਵਨਾ ’ਤੇ ਪੀੜਤ ਪਰਿਵਾਰ ਵਲੋਂ ਸਖ਼ਤ ਵਿਰੋਧ ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਕੋਰਟ ਆਫ਼ ਅਪੀਲ ਨੇ ਸਾਊਥੈਂਪਟਨ ’ਚ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਦੋਸ਼ੀ ਵਿਕਰਮ ਸਿੰਘ ਦਿਗਵਾ ਦੀ ਉਮਰ ਕੈਦ ਤਹਿਤ ਘੱਟੋ-ਘੱਟ ਜੇਲ੍ਹ ਵਿੱਚ ਰਹਿਣ ਦੀ ਮਿਆਦ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਹੈ। ਅੱਜ ਵੀਰਵਾਰ ਨੂੰ ਸੁਣਾਏ ਗਏ ਫ਼ੈਸਲੇ ’ਚ ਜੱਜਾਂ ਨੇ ਪਹਿਲਾਂ ਦਿੱਤੀ ਸਜ਼ਾ ਨੂੰ ਨਰਮ ਕਰਾਰ ਦਿੱਤਾ ਤੇ ਦਿਗਵਾ ਨੂੰ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਲੰਡਨ ਵਿਚ ਹੋਈ ਸੁਣਵਾਈ ਦੌਰਾਨ ਲੇਡੀ ਚੀਫ਼ ਜਸਟਿਸ ਨੇ ਕਤਲ ਵਾਲੀ ਰਾਤ ਦੀਆਂ ਘਟਨਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਦੌਰਾਨ ਦਿਗਵਾ ਨੇ ਐੱਚ.ਐੱਮ.ਪੀ. ਫਰੈਂਕਲੈਂਡ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸੁਣਵਾਈ ਵਿਚ ਹਿੱਸਾ ਲਿਆ। ਲੇਡੀ ਚੀਫ਼ ਜਸਟਿਸ ਨੇ ਕਿਹਾ ਕਿ ਕਤਲ ਦੇ ਮਾਮਲਿਆਂ ਵਿਚ ਸਜ਼ਾ ਦੀ ਘੱਟੋ-ਘੱਟ ਮਿਆਦ ਤੈਅ ਕਰਨ ਲਈ 15 ਸਾਲ ਤੋਂ ਸ਼ੁਰੂਆਤ ਕਰਨਾ ਕਾਨੂੰਨ ਅਨੁਸਾਰ ਠੀਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਸਦ ਵਲੋਂ ਉਨ੍ਹਾਂ ਮਾਮਲਿਆਂ ਲਈ 25 ਸਾਲ ਦਾ ਸ਼ੁਰੂਆਤੀ ਮਾਪਦੰਡ ਨਿਰਧਾਰਤ ਕੀਤਾ ਗਿਆ ਹੈ, ਜਿੱਥੇ ਦੋਸ਼ੀ ਅਪਰਾਧ ਕਰਨ ਦੇ ਇਰਾਦੇ ਨਾਲ ਚਾਕੂ ਆਪਣੇ ਨਾਲ ਘਟਨਾ ਸਥਾਨ ਉੱਤੇ ਲੈ ਕੇ ਜਾਂਦਾ ਹੈ। ਦਿਗਵਾ ਦੇ ਮੁਕੱਦਮੇ ਦੌਰਾਨ ਜੱਜ ਨੇ ਇਹ ਪਾਇਆ ਸੀ ਕਿ ਉਹ ਵੱਡੀ ਕਿਰਪਾਨ ਅਪਰਾਧ ਕਰਨ ਦੇ ਇਰਾਦੇ ਨਾਲ ਘਟਨਾ ਸਥਾਨ ਉੱਤੇ ਨਹੀਂ ਲੈ ਕੇ ਗਿਆ ਸੀ। ਅਪੀਲ ਅਦਾਲਤ ਨੇ ਮੰਨਿਆ ਕਿ ਸਬੂਤਾਂ ਦੇ ਆਧਾਰ ਉੱਤੇ ਹੇਠਲੀ ਅਦਾਲਤ ਦਾ ਇਹ ਨਤੀਜਾ ਕੱਢਣਾ ਜਾਇਜ਼ ਸੀ। ਪਰ ਲੇਡੀ ਚੀਫ਼ ਜਸਟਿਸ ਨੇ ਸਪੱਸ਼ਟ ਕੀਤਾ ਕਿ ਚਾਕੂ ਨੂੰ ਸ਼ੁਰੂ ’ਚ ਕਾਨੂੰਨੀ ਤੌਰ ਉੱਤੇ ਆਪਣੇ ਨਾਲ ਰੱਖਣਾ, ਬਾਅਦ ਵਿਚ ਉਸ ਦੀ ਗ਼ੈਰ-ਕਾਨੂੰਨੀ ਵਰਤੋਂ ਨਾਲ ਕੀਤੇ ਗਏ ਅਪਰਾਧ ਦੀ ਗੰਭੀਰਤਾ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਰਦਾ। ਜ਼ਿਕਰਯੋਗ ਹੈ ਕਿ 3 ਦਸੰਬਰ 2025 ਨੂੰ ਸਾਊਥੈਂਪਟਨ ’ਚ 18 ਸਾਲਾ ਹੈਨਰੀ ਨੋਵਾਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਦਿਗਵਾ ਨੂੰ ਜੂਨ 2026 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੀ ਘੱਟੋ-ਘੱਟ ਜੇਲ੍ਹ ਵਿੱਚ ਰੱਖਣ ਦੀ ਮਿਆਦ 21 ਸਾਲ ਰੱਖੀ ਗਈ ਸੀ। ਦੂਜੇ ਪਾਸੇ ਇਸੇ ਕਤਲ ਮਾਮਲੇ ਵਿੱਚ ਵਿਕਰਮ ਦਿਗਵਾ ਦੀ 53 ਸਾਲਾ ਮਾਂ ਕਿਰਨ ਕੌਰ ਨੂੰ ਵੀ 17 ਜੁਲਾਈ 2026 ਨੂੰ ਸਾਊਥੈਂਪਟਨ ਕਰਾਊਨ ਕੋਰਟ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ’ਚ ਸਾਬਤ ਹੋਇਆ ਸੀ ਕਿ ਕਿਰਨ ਕੌਰ ਨੇ ਆਪਣੇ ਪੁੱਤਰ ਵਲੋਂ ਕਤਲ ਲਈ ਵਰਤਿਆ ਗਿਆ ਚਾਕੂ ਘਟਨਾ ਸਥਾਨ ਤੋਂ ਚੁੱਕ ਕੇ ਘਰ ਲਿਜਾਣ ਵਿੱਚ ਮਦਦ ਕੀਤੀ ਸੀ। ਉਸ ਨੂੰ ਦੋਸ਼ੀ ਦੀ ਸਹਾਇਤਾ ਕਰਨ ਅਤੇ ਅਹਿਮ ਸਬੂਤ ਲੁਕਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਪ੍ਰੰਤੂ ਕਿਰਨ ਕੌਰ ਨੂੰ ਬਰਤਾਨਵੀ ਸਰਕਾਰ ਦੀ ਅਗਾਊਂ ਰਿਹਾਈ ਯੋਜਨਾ ਤਹਿਤ ਦਸੰਬਰ 2026 ਵਿਚ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਹੈਨਰੀ ਨੋਵਾਕ ਦੇ ਪਿਤਾ ਮਾਰਕ ਨੋਵਾਕ ਅਤੇ ਮਾਂ ਲੂਸੀ ਰੌਸ ਨੇ ਕਿਰਨ ਕੌਰ ਦੀ ਸੰਭਾਵਿਤ ਅਗਾਊਂ ਰਿਹਾਈ ਉੱਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਿਰਨ ਕੌਰ ਦੀ ਸੰਭਾਵਿਤ ਰਿਹਾਈ ਉਨ੍ਹਾਂ ਦੇ ਪੁੱਤਰ ਦੇ ਕਤਲ ਦੀ ਪਹਿਲੀ ਬਰਸੀ ਦੇ ਨੇੜੇ ਹੋਣਾ ਉਨ੍ਹਾਂ ਲਈ ਹੋਰ ਵੀ ਦੁਖਦਾਈ ਹੈ। ਤਸਵੀਰ: Vikram Digwa and Kiran Kaur ਵਿਕਰਮ ਸਿੰਘ ਦਿਗਵਾ ਤੇ ਕਿਰਨ ਕੌਰ
Ad Position 22
No active advertisement
ਪਿਛਲੀ ਖ਼ਬਰ ਲੰਡਨ ਦੇ ਹੀਥਰੋ ਤੇ ਬਰਮਿੰਘਮ ਹਵਾਈ ਅੱਡਿਆਂ ਨੂੰ ਵੀ ਮਿਲੀਆਂ ਬੰਬ ਦੀਆਂ ਧਮਕੀਆਂ ਅਗਲੀ ਖ਼ਬਰ ਭਾਰਤ ਨੇ 6 ਵੀਂ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ
Ad Position 24