12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

188 ਸਾਲ ਪੁਰਾਣੀ ਮਸ਼ਹੂਰ ਰਿਟੇਲ ਕੰਪਨੀ ‘ਡੇਵਿਡ ਜੋਨਜ਼’ ਦੇ ਅੱਧੇ ਸਟੋਰ ਹੋਣਗੇ ਬੰਦ

ਐਡੀਲੇਡ, 12 ਨਵੰਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਪ੍ਰਸਿੱਧ ਡਿਪਾਰਟਮੈਂਟਲ ਸਟੋਰ ਕੰਪਨੀਆਂ ਵਿੱਚ ਸ਼ੁਮਾਰ ਡੇਵਿਡ ਜੋਨਜ਼ ਵਿੱਤੀ ਸੰਕਟ ਵਿੱਚ ਘਿਰਨ ਕਾਰਨ ਆਪਣੇ 38 ਸਟੋਰਾਂ ਵਿੱਚੋਂ 19 ਨੂੰ ਪੱਕੇ ਤੌਰ ’ਤੇ ਬੰਦ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਹ ਫੈਸਲਾ ਸਵੈ-ਇੱਛਕ ਪ੍ਰਸ਼ਾਸਨਿਕ ਪ੍ਰਕਿਰਿਆ ਅਧੀਨ ਜਾਣ ਤੋਂ ਕੁਝ ਹੀ ਦਿਨਾਂ ਬਾਅਦ ਲਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 13-11-2026
ਐਡੀਲੇਡ, 12 ਨਵੰਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਪ੍ਰਸਿੱਧ ਡਿਪਾਰਟਮੈਂਟਲ ਸਟੋਰ ਕੰਪਨੀਆਂ ਵਿੱਚ ਸ਼ੁਮਾਰ ਡੇਵਿਡ ਜੋਨਜ਼ ਵਿੱਤੀ ਸੰਕਟ ਵਿੱਚ ਘਿਰਨ ਕਾਰਨ ਆਪਣੇ 38 ਸਟੋਰਾਂ ਵਿੱਚੋਂ 19 ਨੂੰ ਪੱਕੇ ਤੌਰ ’ਤੇ ਬੰਦ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਹ ਫੈਸਲਾ ਸਵੈ-ਇੱਛਕ ਪ੍ਰਸ਼ਾਸਨਿਕ ਪ੍ਰਕਿਰਿਆ ਅਧੀਨ ਜਾਣ ਤੋਂ ਕੁਝ ਹੀ ਦਿਨਾਂ ਬਾਅਦ ਲਿਆ ਗਿਆ ਹੈ। ਕੰਪਨੀ ਉੱਪਰ ਕਈ ਮਿਲੀਅਨ ਡਾਲਰ ਦਾ ਕਰਜ਼ਾ ਹੋਣ ਦੀ ਰਿਪੋਰਟ ਹੈ ਅਤੇ ਸਟੋਰਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸਾਲ 2026 ਦੇ ਅੰਤ ਤੱਕ ਪੂਰੀ ਕਰਨ ਦੀ ਯੋਜਨਾ ਹੈ।ਇਸ ਫੈਸਲੇ ਨਾਲ ਦੱਖਣੀ ਆਸਟ੍ਰੇਲੀਆ ਦੇ ਗਾਹਕਾਂ ਨੂੰ ਵੀ ਵੱਡਾ ਝਟਕਾ ਲੱਗੇਗਾ ਕਿਉਂਕਿ ਐਡੀਲੇਡ ਦੇ ਮੈਰੀਅਨ ਅਤੇ ਵੈਸਟ ਲੇਕਸ ਸ਼ਾਪਿੰਗ ਸੈਂਟਰਾਂ ਵਿੱਚ ਸਥਿਤ ਡੇਵਿਡ ਜੋਨਜ਼ ਦੇ ਦੋਵੇਂ ਸਟੋਰ ਬੰਦ ਕੀਤੇ ਜਾਣਗੇ। ਹਾਲਾਂਕਿ ਐਡੀਲੇਡ ਦੇ ਕੇਂਦਰੀ ਇਲਾਕੇ ਰੰਡਲ ਮਾਲ ਵਿਖੇ ਸਥਿਤ ਕੰਪਨੀ ਦਾ ਪ੍ਰਮੁੱਖ ਸਟੋਰ ਇਸ ਸਮੇਂ ਬੰਦ ਹੋਣ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਦੇ ਰਿਸੀਵਰਾਂ ਵੱਲੋਂ 11 ਨਵੰਬਰ ਨੂੰ 19 ਸਟੋਰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਪ੍ਰਭਾਵਿਤ ਸਟੋਰ ਫਿਲਹਾਲ ਗਾਹਕਾਂ ਲਈ ਖੁੱਲ੍ਹੇ ਰਹਿਣਗੇ ਅਤੇ ਕ੍ਰਿਸਮਸ ਦੇ ਰੁਝੇਵੇਂ ਵਾਲੇ ਖਰੀਦਦਾਰੀ ਸੀਜ਼ਨ ਦੌਰਾਨ ਵੀ ਕਾਰੋਬਾਰ ਜਾਰੀ ਰੱਖਣ ਦੀ ਉਮੀਦ ਹੈ। ਇਨ੍ਹਾਂ ਦੇ ਬੰਦ ਹੋਣ ਦੀਆਂ ਅੰਤਿਮ ਤਰੀਕਾਂ ਅਜੇ ਤੈਅ ਨਹੀਂ ਕੀਤੀਆਂ ਗਈਆਂ, ਪਰ ਸਾਲ ਦੇ ਅੰਤ ਤੱਕ ਇਨ੍ਹਾਂ ਦਾ ਕਾਰੋਬਾਰ ਸਮੇਟਣ ਦੀ ਸੰਭਾਵਨਾ ਹੈ।ਹੋਰ ਸ਼ਹਿਰਾਂ ਵਿੱਚ ਵੀ ਬੰਦ ਹੋਣਗੇ ਸਟੋਰ ਨਿਊ ਸਾਊਥ ਵੇਲਜ਼, ਵਿਕਟੋਰੀਆ , ਕੁਈਨਜ਼ਲੈਂਡ , ਪੱਛਮੀ ਆਸਟ੍ਰੇਲੀਆ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਕੁਝ ਸਟੋਰ ਬੰਦ ਕੀਤਾ ਜਾਵੇਗਾ।ਵਿੱਤੀ ਸੰਕਟ ਦੇ ਡੇਵਿਡ ਜੋਨਜ਼ ਦੀ ਮੌਜੂਦਾ ਸਥਿਤੀ ਪਿੱਛੇ ਕਈ ਸਾਲਾਂ ਤੋਂ ਚੱਲ ਰਹੇ ਵਿੱਤੀ ਘਾਟੇ, ਵਧਦੇ ਕਿਰਾਏ, ਸਪਲਾਇਰਾਂ ਨਾਲ ਭੁਗਤਾਨ ਸਬੰਧੀ ਸਮੱਸਿਆਵਾਂ ਅਤੇ ਰਿਟੇਲ ਕਾਰੋਬਾਰ ਵਿੱਚ ਆਏ ਬਦਲਾਅ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਕਾਰਨ ਰਵਾਇਤੀ ਡਿਪਾਰਟਮੈਂਟਲ ਸਟੋਰਾਂ ਨੂੰ ਵੀ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮਹਿੰਗੇ ਸ਼ਾਪਿੰਗ ਸੈਂਟਰਾਂ ਦੇ ਕਿਰਾਏ ਅਤੇ ਕਈ ਸਟੋਰਾਂ ਦੇ ਲਗਾਤਾਰ ਘਾਟੇ ਨੇ ਕੰਪਨੀ ਦੀ ਵਿੱਤੀ ਹਾਲਤ ਨੂੰ ਹੋਰ ਕਮਜ਼ੋਰ ਕੀਤਾ ਹੈ।6 ਹਜ਼ਾਰ ਮੁਲਾਜ਼ਮਾਂ ਦੇ ਭਵਿੱਖ ’ਤੇ ਚਿੰਤਾ ਡੇਵਿਡ ਜੋਨਜ਼ ਦੇ ਆਸਟ੍ਰੇਲੀਆ ਭਰ ਵਿੱਚ ਲਗਭਗ 6,000 ਮੁਲਾਜ਼ਮ ਕੰਮ ਕਰਦੇ ਹਨ। 19 ਸਟੋਰ ਬੰਦ ਹੋਣ ਨਾਲ ਪ੍ਰਭਾਵਿਤ ਮੁਲਾਜ਼ਮਾਂ ਦੀਆਂ ਨੌਕਰੀਆਂ ਬਾਰੇ ਚਿੰਤਾ ਵਧ ਗਈ ਹੈ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਮੁਲਾਜ਼ਮਾਂ ਦੀਆਂ ਨੌਕਰੀਆਂ ਖ਼ਤਮ ਹੋਣਗੀਆਂ। ਰਿਸੀਵਰਾਂ ਵੱਲੋਂ ਪ੍ਰਭਾਵਿਤ ਸਟੋਰਾਂ ਦੇ ਮੁਲਾਜ਼ਮਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਅਗਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।188 ਸਾਲਾਂ ਤੋਂ ਆਸਟ੍ਰੇਲੀਆ ਦੇ ਰਿਟੇਲ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੀ ਇਸ ਕੰਪਨੀ ਦਾ ਸੰਕਟ ਵਿੱਚ ਫਸਣਾ ਦੇਸ਼ ਦੇ ਪ੍ਰਚੂਨ ਕਾਰੋਬਾਰ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਪ੍ਰਸ਼ਾਸਕਾਂ ਵੱਲੋਂ ਕੰਪਨੀ ਦੇ ਕਾਰੋਬਾਰ ਨੂੰ ਮੁੜ ਸੰਗਠਿਤ ਕਰਨ ਅਤੇ ਸੰਭਾਵੀ ਖਰੀਦਦਾਰਾਂ ਦੀ ਭਾਲ ਰਾਹੀਂ ਇਸ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵੱਖ - ਵੱਖ ਸ਼ਹਿਰਾਂ ’ ਚ ਸ਼ਹੀਦ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਵੋਟਾਂ ਦੌਰਾਨ ਆਸਟ੍ਰੇਲੀਆ ’ਚ ਵੀ ਧਾਰਮਿਕ ਰਾਜਨੀਤੀ ਦੇ ਚਰਚੇ
Ad Position 24