12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਰਾਜਾਂ ਦੇ ਅਟਾਰਨੀ ਜਨਰਲਾਂ ਵਲੋਂ ਅਮਰੀਕੀ ਸਰਕਾਰ ਨੂੰ ਇਕ ਲੱਖ ਡਾਲਰ ਫੀਸ ਦਾ ਪ੍ਰਸਤਾਵ ਵਾਪਿਸ ਲੈਣ ਦੀ ਅਪੀਲ

ਸੈਕਰਾਮੈਂਟੋ, 12 ਨਵੰਬਰ (ਹੁਸਨ ਲੜੋਆ ਬੰਗਾ)-ਵੱਖ-ਵੱਖ ਰਾਜਾਂ ਦੇ ਅਟਾਰਨੀ ਜਨਰਲਾਂ (ਸਰਕਾਰੀ ਵਕੀਲਾਂ) ਦੇ ਇਕ ਗੱਠਜੋੜ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਪ੍ਰਸਤਾਵ ਨੂੰ ਵਾਪਸ ਲਵੇ ਜਿਸ ਤਹਿਤ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜਾਈ ਤੋਂ ਬਾਅਦ ਦੀ ਕੰਮਕਾਜੀ ਸਿਖਲਾਈ ਲਈ 100,000 ਡਾਲਰ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ| ਉਨਾਂ ਚੇਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਘਟ ਸਕਦੇ ਹਨ ਤੇ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ| ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਦੱਸਿਆ ਕਿ ਇਸ ਗੱਠਜੋੜ ਨੇ ‘ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ’ (ਡੀ. ਐੈਚ.

Ad Position 21
No active advertisement
ਅਜੀਤ ਡੈਸਕ 13-11-2026
ਸੈਕਰਾਮੈਂਟੋ, 12 ਨਵੰਬਰ (ਹੁਸਨ ਲੜੋਆ ਬੰਗਾ)-ਵੱਖ-ਵੱਖ ਰਾਜਾਂ ਦੇ ਅਟਾਰਨੀ ਜਨਰਲਾਂ (ਸਰਕਾਰੀ ਵਕੀਲਾਂ) ਦੇ ਇਕ ਗੱਠਜੋੜ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਪ੍ਰਸਤਾਵ ਨੂੰ ਵਾਪਸ ਲਵੇ ਜਿਸ ਤਹਿਤ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜਾਈ ਤੋਂ ਬਾਅਦ ਦੀ ਕੰਮਕਾਜੀ ਸਿਖਲਾਈ ਲਈ 100,000 ਡਾਲਰ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ| ਉਨਾਂ ਚੇਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਘਟ ਸਕਦੇ ਹਨ ਤੇ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ| ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਦੱਸਿਆ ਕਿ ਇਸ ਗੱਠਜੋੜ ਨੇ ‘ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ’ (ਡੀ.ਐੈਚ.ਐਸ.) ਕੋਲ ਰਸਮੀ ਇਤਰਾਜ਼ ਦਰਜ ਕਰਵਾਏ ਹਨ| ਇਹ ਪ੍ਰਸਤਾਵ 8 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਪਰ ਅਜੇ ਇਹ ਲਾਗੂ ਨਹੀਂ ਹੋਇਆ ਹੈ| ਬੋਂਟਾ ਨੇ ਕਿਹਾ ਕਿ ਇਹ ਯੋਜਨਾ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ਤੇ ਉਨਾਂ ਰੁਜ਼ਗਾਰਦਾਤਾਵਾਂ ਲਈ ਖ਼ਤਰਾ ਹੈ ਜੋ ਅੰਤਰਰਾਸ਼ਟਰੀ ਪ੍ਰਤਿਭਾ ’ਤੇ ਨਿਰਭਰ ਹਨ | ਉਨਾਂ ਕਿਹਾ ਕਿ ਅਸੀਂ ਟਰੰਪ ਪ੍ਰਸ਼ਾਸਨ ਵਲੋਂ ਐਚ-1 ਬੀ ਵੀਜ਼ਿਆਂ ’ਤੇ 100,000 ਡਾਲਰ ਦਾ ਗੈਰ-ਅਧਿਕਾਰਤ ਟੈਕਸ ਲਗਾਉਣ ਦੀ ਕੋਸ਼ਿਸ਼ ਵਿਰੁੱਧ ਪਹਿਲਾਂ ਵੀ ਲੜਾਈ ਲੜੀ ਹੈ ਤੇ ਜਿੱਤ ਪ੍ਰਾਪਤ ਕੀਤੀ ਹੈ ਫਿਰ ਵੀ ਇਹ ਪ੍ਰਸ਼ਾਸਨ ਸਾਡੇ ਵਿਦਿਆਰਥੀਆਂ, ਯੂਨੀਵਰਸਿਟੀਆਂ ਤੇ ਅਰਥਵਿਵਸਥਾ ਦੀ ਲਾਗਤ ’ਤੇ ਆਪਣੀਆਂ ਗੈਰ-ਕਾਨੂੰਨੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ| ਗੱਠਜੋੜ ਨੇ ਦਲੀਲ ਦਿੱਤੀ ਕਿ ਡੀ.ਐਚ.ਐਸ. ਕੋਲ ਅਜਿਹਾ ਟੈਕਸ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਜਿਸ ਨੂੰ ਉਨਾਂ ਨੇ ‘ਫੀਸ’ ਦੇ ਰੂਪ ’ਚ ਛੁਪਾਇਆ ਹੋਇਆ ਟੈਕਸ ਕਰਾਰ ਦਿੱਤਾ ਹੈ| ਗੱਠਜੋੜ ਨੇ ਚੇਤਾਵਨੀ ਦਿੱਤੀ ਕਿ ਇਹ ਫੀਸ ਕੁਝ ਯੂਨੀਵਰਸਿਟੀਆਂ ਨੂੰ ਪ੍ਰੋਗਰਾਮ ਲਈ ਵਿਦਿਆਰਥੀਆਂ ਦੀ ਸਿਫ਼ਾਰਸ਼ ਕਰਨਾ ਬੰਦ ਕਰਨ ਲਈ ਮਜਬੂਰ ਕਰ ਸਕਦੀਆਂ ਹਨ ਜਦ ਕਿ ਹੋਰ ਯੁਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਦਾਖਲੇ ਵਿਚ ਗਿਰਾਵਟ, ਟਿਊਸ਼ਨ ਆਮਦਨ ਵਿਚ ਕਮੀ ਅਤੇ ਹੁਨਰਮੰਦ ਗ੍ਰੈਜੂਏਟਾਂ ਨੂੰ ਆਕਰਸ਼ਿਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ|
Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ‘ਦਿ ਸੈਕਿੰਡ ਔਰਬਿਟ’ ਨਾਮਕ ਕਿਤਾਬ ਭੇਟ ਕਰਦੇ ਹੋਏ ਭਾਰਤੀ ਹਵਾਈ ਸੈਨ... ਅਗਲੀ ਖ਼ਬਰ ਵੱਖ - ਵੱਖ ਸ਼ਹਿਰਾਂ ’ ਚ ਸ਼ਹੀਦ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ
Ad Position 24