ਕੈਲਗਰੀ ਵਿਖੇ ਵੱਖ-ਵੱਖ ਥਾਵਾਂ ’ਤੇ ‘ਰਿਮੈਂਬਰੈਂਸ ਡੇਅ’ ਮਨਾਇਆ
ਕੈਲਗਰੀ 12 ਨਵੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਰਿਮੈਂਬਰੈਂਸ ਡੇਅ ਮਨਾਉਦੇ ਹੋਏ ਸ਼ਹੀਦਾਂ ਵਲੋਂ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ| ਇਸ ਸਮੇਂ ਸੰਸਾਰ ਜੰਗਾਂ ਅਤੇ ਦੇਸ਼ ਦੇ ਫੌਜੀ ਮਿਸ਼ਨਾਂ ’ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ| ਇਸ ਸਮੇਂ ਕਰਵਾਏ ਆਰਟ ਹੰਗਰ ਮਿਊਜ਼ੀਅਮ ਵਿਖੇ ਵਿਸ਼ੇਸ਼ ਪ੍ਰੋਗਰਾਮ ’ਚ ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ ਤੇ ਕੌਂਸਲਰ ਰਾਜ ਧਾਲੀਵਾਲ ਨੇ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੇਸ਼ ਵਾਸਤੇ ਉਨਾਂ ਦੇ ਯੋਗਦਾਨ ਅੱਗੇ ਸੀਸ ਝੁਕਦਾ ਹੈ| ਉਨਾਂ ਕਿਹਾ ਕਿ 11 ਨਵੰਬਰ ਨੂੰ, ਕੈਨੇਡੀਅਨ ਉਨ੍ਹਾਂ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਇਕੱਠੇ ਹੁੰਦੇ ਹਨ, ਜਿਨ੍ਹਾਂ ਨੇ ਯੁੱਧ, ਟਕਰਾਅ ਤੇ ਸ਼ਾਂਤੀ ਦੇ ਸਮੇਂ ਸਾਡੇ ਦੇਸ਼ ਦੀ ਸੇਵਾ ਕੀਤੀ ਹੈ। ਇਹ ਸ਼ੁਕਰਗੁਜ਼ਾਰੀ ਤੇ ਯਾਦ ਦਾ ਇਕ ਗੰਭੀਰ ਦਿਨ ਹੈ।
ਕ
ਕੈਲਗਰੀ ਵਿਖੇ ‘ਰਿਮੈਂਬਰੈਂਸ ਡੇਅ’ ਸਮੇਂ ਦਲਵਿੰਦਰ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ, ਜਸਰਾਜ ਸਿੰਘ ਹੱਲਣ (ਤਿੰਨੋਂ ਸੰਸਦ ਮੈਂਬਰ) ਪ੍ਰਗੋਰਾਮ ਸਮੇਂ ਸ਼ਰਧਾਂਜਲੀ ਦਿੰਦੇ ਹੋਏ| ਤਸਵੀਰ : ਜਸਜੀਤ ਸਿੰਘ ਧਾਮੀ
13-11-2026
ਕੈਲਗਰੀ 12 ਨਵੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਰਿਮੈਂਬਰੈਂਸ ਡੇਅ ਮਨਾਉਦੇ ਹੋਏ ਸ਼ਹੀਦਾਂ ਵਲੋਂ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ| ਇਸ ਸਮੇਂ ਸੰਸਾਰ ਜੰਗਾਂ ਅਤੇ ਦੇਸ਼ ਦੇ ਫੌਜੀ ਮਿਸ਼ਨਾਂ ’ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ| ਇਸ ਸਮੇਂ ਕਰਵਾਏ ਆਰਟ ਹੰਗਰ ਮਿਊਜ਼ੀਅਮ ਵਿਖੇ ਵਿਸ਼ੇਸ਼ ਪ੍ਰੋਗਰਾਮ ’ਚ ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ ਤੇ ਕੌਂਸਲਰ ਰਾਜ ਧਾਲੀਵਾਲ ਨੇ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੇਸ਼ ਵਾਸਤੇ ਉਨਾਂ ਦੇ ਯੋਗਦਾਨ ਅੱਗੇ ਸੀਸ ਝੁਕਦਾ ਹੈ| ਉਨਾਂ ਕਿਹਾ ਕਿ 11 ਨਵੰਬਰ ਨੂੰ, ਕੈਨੇਡੀਅਨ ਉਨ੍ਹਾਂ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਇਕੱਠੇ ਹੁੰਦੇ ਹਨ, ਜਿਨ੍ਹਾਂ ਨੇ ਯੁੱਧ, ਟਕਰਾਅ ਤੇ ਸ਼ਾਂਤੀ ਦੇ ਸਮੇਂ ਸਾਡੇ ਦੇਸ਼ ਦੀ ਸੇਵਾ ਕੀਤੀ ਹੈ। ਇਹ ਸ਼ੁਕਰਗੁਜ਼ਾਰੀ ਤੇ ਯਾਦ ਦਾ ਇਕ ਗੰਭੀਰ ਦਿਨ ਹੈ। ਕੈਲਗਰੀ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰਿਮੈਂਬਰੈਂਸ ਡੇਅ ਮਨਾਇਆ ਗਿਆ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ|‘ਇੰਡੋ-ਕੈਨੇਡੀਅਨ ਕਮਿਉਨਟੀ ਐਸੋਸੀਏਸ਼ਨ’ ਵਿਖੇ ‘ਰਿਮੈਂਬਰੈਂਸ ਡੇਅ’ ਮਨਾਉਦੇ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਸ਼ਰਧਾਂਜਲੀ ਭੇਟ ਕੀਤੀ ਗਈ| ਐਸੋਸੀਏਸ਼ਨ ਦੇ ਪ੍ਰਧਾਨ ਸੇਵਾ ਸਿੰਘ ਪ੍ਰੇਮੀ ਨੇ ਰਿਮੈਂਬਰੈਂਸ ਡੇਅ ਦੇ ਦਿਨ ਦੀ ਮਹੱਤਤਾ ਬਾਰੇ ਆਏ ਲੋਕਾਂ ਨੂੰ ਜਾਣੂ ਕਰਵਾਇਆ| ਉਨਾਂ ਵੱਖ-ਵੱਖ ਯੋਧਿਆਂ ਵਲੋਂ ਦਿੱਤੀ ਸ਼ਹਾਦਤ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਸਮੇਂ ਵਿਧਾਇਕ ਇਰਫਾਨ ਸਾਬੀਰ, ਵਿਧਾਇਕ ਗੁਰਿੰਦਰ ਬਰਾੜ, ਹਰਦਿਆਲ ਸਿੰਘ ਹੈਪੀ ਮਾਨ ਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ| ਜਿਨ੍ਹਾਂ ਨੇ ਆਪਣੇ ਭਾਸ਼ਣ ’ਚ ਸ਼ਹੀਦਾਂ ਨੂੰ ਯਾਦ ਕਰਦਿਆ ਉਨਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਅੱਜ ਉਨਾਂ ਦੀਆਂ ਸ਼ਹਾਦਤਾਂ ਕਰਕੇ ਅਸੀ ਇਸ ਵਧੀਆ ਮੁਲਕ ’ਚ ਆਪਣੇ ਵਧੀਆ ਜ਼ਿੰਦਗੀ ਵਸਰ ਕਰ ਰਹੇ ਹਾਂ|