15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਮਰੀਕੀ ਹਵਾਈ ਅੱਡੇ ’ਤੇ ਮਾਲਵਾਹਕ ਤੇ ਯਾਤਰੀ ਜਹਾਜ਼ ਦੀ ਟੱਕਰ

ਮਿਆਮੀ, 15 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 16-11-2026
ਮਿਆਮੀ, 15 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੋਪਾ ਏਅਰਲਾਈਨਜ਼ ਦਾ ਇਕ ਯਾਤਰੀ ਜਹਾਜ਼ ਰਨਵੇਅ ਤੋਂ ਟਰਮੀਨਲ ਵੱਲ ਜਾਂਦੇ ਸਮੇਂ ਯੂ.ਪੀ.ਐਸ. ਦੇ ਮਾਲਵਾਹਕ ਜਹਾਜ਼ ਨਾਲ ਟਕਰਾ ਗਿਆ। ਇਸ ਹਾਦਸੇ ’ਚ ਦੋ ਲੋਕ ਜ਼ਖ਼ਮੀ ਹੋ ਗਏ। ਅਮਰੀਕੀ ਮੀਡੀਆ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 9:15 ਵਜੇ (ਸਥਾਨਕ ਸਮੇਂ ਮੁਤਾਬਕ) ਵਾਪਰਿਆ। ਕੋਪਾ ਏਅਰਲਾਈਨਜ਼ ਦੇ ਬੋਇੰਗ 737 ਜਹਾਜ਼ ਦਾ ਪਿਛਲਾ ਹਿੱਸਾ ਯੂ.ਪੀ.ਐਸ. ਦੇ ਬੋਇੰਗ 767 ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾ ਗਿਆ। ਜਹਾਜ਼ ’ਚ ਸਵਾਰ ਸਾਰੇ 166 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ। ਇਸ ਤੋਂ ਬਾਅਦ ਕੋਪਾ ਦਾ ਜਹਾਜ਼ ਵਾਪਸ ਟਰਮੀਨਲ ’ਤੇ ਆ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਰਤ ’ ਚ ਹੋਵੇਗੀ 2029 ਚੈਂਪੀਅਨਜ਼ ਟਰਾਫੀ ਤੇ 2031 ਇਕ ਦਿਨਾ ਵਿਸ਼ਵ ਕੱਪ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਬਿੱਟੂ ਦਾ ਮੰਢਾਲੀ ’ਚ ਸਨਮਾਨ
Ad Position 24