18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

27 ਟਰਾਂਸਜੈਂਡਰ ਫ਼ੌਜੀਆਂ ਨੂੰ ਸੇਵਾ ਤੋਂ ਕੱਢਣ ’ਤੇ ਅਪੀਲੀ ਅਦਾਲਤ ਦੀ ਰੋਕ

ਨਿਊਯਾਰਕਸ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ ਸੰਘੀ ਅਪੀਲੀ ਅਦਾਲਤ ਨੇ ਪੈਂਟਾਗਨ ਨੂੰ ਮੁਕੱਦਮੇ ਵਿਚ ਸ਼ਾਮਿਲ ਟਰਾਂਸਜੈਂਡਰ ਫ਼ੌਜੀਆਂ ਨੂੰ ਟਰੰਪ ਪ੍ਰਸ਼ਾਸਨ ਦੀ ਪਾਬੰਦੀ ਵਾਲੀ ਨੀਤੀ ਤਹਿਤ ਸੇਵਾ ਤੋਂ ਕੱਢਣ ਤੋਂ ਰੋਕ ਦਿੱਤਾ ਹੈ। ਫ਼ੌਜੀਆਂ ਦੇ ਵਕੀਲਾਂ ਮੁਤਾਬਿਕ ਇਸ ਹੁਕਮ ਨਾਲ ਮੌਜੂਦਾ ਸਮੇਂ ਫ਼ੌਜ ਵਿਚ ਸੇਵਾ ਨਿਭਾ ਰਹੇ 27 ਜਵਾਨਾਂ ਨੂੰ ਰਾਹਤ ਮਿਲੀ ਹੈ।

Ad Position 21
No active advertisement
ਅਜੀਤ ਡੈਸਕ 19-11-2026
ਨਿਊਯਾਰਕਸ, 18 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ ਸੰਘੀ ਅਪੀਲੀ ਅਦਾਲਤ ਨੇ ਪੈਂਟਾਗਨ ਨੂੰ ਮੁਕੱਦਮੇ ਵਿਚ ਸ਼ਾਮਿਲ ਟਰਾਂਸਜੈਂਡਰ ਫ਼ੌਜੀਆਂ ਨੂੰ ਟਰੰਪ ਪ੍ਰਸ਼ਾਸਨ ਦੀ ਪਾਬੰਦੀ ਵਾਲੀ ਨੀਤੀ ਤਹਿਤ ਸੇਵਾ ਤੋਂ ਕੱਢਣ ਤੋਂ ਰੋਕ ਦਿੱਤਾ ਹੈ। ਫ਼ੌਜੀਆਂ ਦੇ ਵਕੀਲਾਂ ਮੁਤਾਬਿਕ ਇਸ ਹੁਕਮ ਨਾਲ ਮੌਜੂਦਾ ਸਮੇਂ ਫ਼ੌਜ ਵਿਚ ਸੇਵਾ ਨਿਭਾ ਰਹੇ 27 ਜਵਾਨਾਂ ਨੂੰ ਰਾਹਤ ਮਿਲੀ ਹੈ। ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਟ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਦੋ ਦੇ ਮੁਕਾਬਲੇ ਇਕ ਵੋਟ ਨਾਲ ਪ੍ਰਸ਼ਾਸਨ ਦੀ ਬੇਨਤੀ ਰੱਦ ਕੀਤੀ। ਸਰਕਾਰ ਚਾਹੁੰਦੀ ਸੀ ਕਿ ਸੁਪਰੀਮ ਕੋਰਟ ਵਿਚ ਮਾਮਲਾ ਲਿਜਾਣ ਤੱਕ ਅਪੀਲੀ ਅਦਾਲਤ ਦੇ ਜੂਨ ਵਾਲੇ ਫ਼ੈਸਲੇ ਨੂੰ ਲਾਗੂ ਕਰਨ ਉੱਤੇ ਰੋਕ ਲਾਈ ਜਾਵੇ। ਉਸ ਫ਼ੈਸਲੇ ਵਿਚ ਬਹੁਮਤ ਨੇ ਮੰਨਿਆ ਸੀ ਕਿ ਪੈਂਟਾਗਨ ਦੀ ਨੀਤੀ ਲੋਕਾਂ ਨੂੰ ਉਨ੍ਹਾਂ ਦੀ ਲਿੰਗ ਪਛਾਣ ਦੇ ਆਧਾਰ ’ਤੇ ਫ਼ੌਜ ਤੋਂ ਬਾਹਰ ਰੱਖਣ ਲਈ ਬਣਾਈ ਗਈ ਹੈ। ਜੱਜ ਰੌਬਰਟ ਵਿਲਕਿਨਜ਼ ਨੇ ਕਿਹਾ ਕਿ ਪ੍ਰਸ਼ਾਸਨ ਇਹ ਸਾਬਤ ਨਹੀਂ ਕਰ ਸਕਿਆ ਕਿ ਇਨ੍ਹਾਂ ਜਵਾਨਾਂ ਨੂੰ ਸੇਵਾ ਵਿਚ ਰੱਖਣ ਨਾਲ ਸਰਕਾਰ ਨੂੰ ਅਜਿਹਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਨਾ ਹੋ ਸਕੇ, ਜਾਂ ਕੌਮੀ ਸੁਰੱਖਿਆ ਨੂੰ ਖ਼ਤਰਾ ਪਵੇਗਾ। ਜੱਜ ਜੂਡਿਥ ਰੋਜਰਜ਼ ਨੇ ਵੀ ਸਰਕਾਰ ਦੀ ਬੇਨਤੀ ਰੱਦ ਕਰਨ ਦੇ ਹੱਕ ਵਿਚ ਵੋਟ ਦਿੱਤੀ।ਇਸ ਹੁਕਮ ਦਾ ਘੇਰਾ ਸਿਰਫ਼ ਮੁਕੱਦਮੇ ਵਿਚ ਸ਼ਾਮਿਲ ਮੌਜੂਦਾ ਫ਼ੌਜੀਆਂ ਤੱਕ ਹੈ।
Ad Position 22
No active advertisement
ਪਿਛਲੀ ਖ਼ਬਰ ਅਲਾਸਕਾ ’ਚ ਪੈਲਟੋਲਾ ਦੀ ਜਿੱਤ, ਸੈਨੇਟ ’ਚ ਡੈਮੋਕ੍ਰੈਟਿਕ ਧੜੇ ਨੂੰ 56 ਸੀਟਾਂ ਅਗਲੀ ਖ਼ਬਰ ਸਪਾਈਸਜੈੱਟ ਬੋਰਡ ਨੇ 5,500 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Ad Position 24