18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਤਾਜ਼ਾ ਸਰਵੇ ’ਚ ਰਾਸ਼ਟਰਪਤੀ ਦੇ ਅਹੁਦੇ ਲਈ 4 ਦਾਅਵੇਦਾਰ ਉੱਭਰੇ

ਸੈਕਰਾਮੈਂਟੋ, 18 ਨਵੰਬਰ ( ਹੁਸਨ ਲੜੋਆ ਬੰਗਾ)-2028 ਵਿਚ ਵਾਈਟ ਹਾਊਸ ਲਈ ਹੋਣ ਵਾਲੀ ਦੌੜ ਵਿਚ 4 ਸੰਭਾਵੀ ਦਾਅਵੇਦਾਰਾਂ ਨੇ ਆਪਣੀ ਸ਼ੁਰੂਆਤੀ ਸਰਗਰਮੀ ਨਾਲ ਅਮਰੀਕੀ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਵਿਚ ਰਿਪਬਲਿਕਨ ਪਾਰਟੀ ਦੇ ਜੇ.

Ad Position 21
No active advertisement
ਅਜੀਤ ਡੈਸਕ 19-11-2026
ਸੈਕਰਾਮੈਂਟੋ, 18 ਨਵੰਬਰ ( ਹੁਸਨ ਲੜੋਆ ਬੰਗਾ)-2028 ਵਿਚ ਵਾਈਟ ਹਾਊਸ ਲਈ ਹੋਣ ਵਾਲੀ ਦੌੜ ਵਿਚ 4 ਸੰਭਾਵੀ ਦਾਅਵੇਦਾਰਾਂ ਨੇ ਆਪਣੀ ਸ਼ੁਰੂਆਤੀ ਸਰਗਰਮੀ ਨਾਲ ਅਮਰੀਕੀ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਵਿਚ ਰਿਪਬਲਿਕਨ ਪਾਰਟੀ ਦੇ ਜੇ.ਡੀ. ਵੈਂਸ ਅਤੇ ਮਾਰਕੋ ਰੂਬੀਓ ਅਤੇ ਡੈਮੋਕਰੇਟਸ ਦੇ ਜੋਨ ਓਸੌਫ ਅਤੇ ਪੀਟ ਬੁਟੀਗੀਗ ਸ਼ਾਮਿਲ ਹਨ। ਚਾਰਾਂ ਵਿਚੋਂ ਕਿਸੇ ਨੇ ਵੀ ਅਜੇ ਤੱਕ ਰਸਮੀ ਤੌਰ ’ਤੇ ਆਪਣੀ ਮੁਹਿੰਮ ਸ਼ੁਰੂ ਨਹੀਂ ਕੀਤੀ। ਤਾਜ਼ਾ ਰਾਇਟਰਜ਼/ਇਪਸੋਸ ਪੋਲ ਸਰਵੇ ਅਨੁਸਾਰ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਉਮੀਦਵਾਰੀ ਲਈ ਪਾਰਟੀਆਂ ਦੀ ਨਾਮਜ਼ਦਗੀ ਪ੍ਰਕਿਰਿਆ ਵਾਸਤੇ ਅਜੇ ਇਕ ਸਾਲ ਤੋਂ ਵਧ ਸਮਾਂ ਰਹਿੰਦਾ ਹੈ, ਇਸ ਲਈ ਨਵੇਂ ਦਾਅਵੇਦਾਰਾਂ ਦੇ ਉਭਰਨ ਅਤੇ ਵੋਟਰਾਂ ਦੇ ਵਿਚਾਰ ਬਦਲਣ ਦੀ ਸੰਭਾਵਨਾ ਮੌਜੂਦ ਹੈ। ਪੋਲ ਕੀਤੇ ਗਏ ਲਗਭਗ 45 ਫੀਸਦੀ ਰਿਪਬਲਿਕਨ ਵੋਟਰਾਂ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਵਿਦੇਸ਼ ਮੰਤਰੀ ਰੂਬੀਓ ਇਕ ਸ਼ਾਨਦਾਰ ਰਾਸ਼ਟਰਪਤੀ ਉਮੀਦਵਾਰ ਹੋਣਗੇ, 43 ਫੀਸਦੀ ਨੇ ਉਪ ਰਾਸ਼ਟਰਪਤੀ ਵੈਂਸ ਬਾਰੇ ਵੀ ਇਹੀ ਕਿਹਾ। ਸਾਬਕਾ ਆਵਾਜਾਈ ਸਕੱਤਰ ਬੁਟੀਗੀਗ ਅਤੇ ਜਾਰਜੀਆ ਦੇ ਅਮਰੀਕੀ ਸੈਨੇਟਰ ਓਸੌਫ, ਹਰੇਕ ਨੂੰ 29 ਫੀਸਦੀ ਡੈਮੋਕਰੇਟਿਕ ਵੋਟਰਾਂ ਤੋਂ ਇਹ ਰੇਟਿੰਗ ਮਿਲੀ ਹੈ। ਇਹ ਪੋਲ, ਜਿਸ ਵਿਚ ਦੇਸ਼ ਭਰ ਦੇ 1,705 ਅਮਰੀਕੀ ਬਾਲਗਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਵਿਚ ਹਰੇਕ ਪਾਰਟੀ ਦੇ ਲਗਭਗ 500 ਰਜਿਸਟਰਡ ਵੋਟਰ ਸ਼ਾਮਿਲ ਸਨ। ਇਕ ਦਰਜਨ ਹੋਰ ਰਿਪਬਲਿਕਨ ਵੀ 2028 ਦੇ ਦਾਅਵੇਦਾਰਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਵਿਚ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਸਭ ਤੋਂ ਵਧੀਆ ਮੰਨੇ ਜਾਂਦੇ ਹਨ, 32 ਫੀਸਦੀ ਰਿਪਬਲਿਕਨਾਂ ਨੇ ਉਸ ਨੂੰ ਇਕ ਸ਼ਾਨਦਾਰ ਵਿਕਲਪ ਦੱਸਿਆ ਹੈ। ਡੈਮੋਕ੍ਰੇਟਸ ਵਿਚ, ਓਸੌਫ ਸੰਭਾਵੀ ਉਮੀਦਵਾਰਾਂ ਵਿਚ ਸਿਖਰ ’ਤੇ ਹੈ, ਪਾਰਟੀ ਦੇ 29 ਫੀਸਦੀ ਰਜਿਸਟਰਡ ਵੋਟਰਾਂ ਨੇ ਉਸ ਨੂੰ ਸ਼ਾਨਦਾਰ ਦਰਜਾ ਦਿੱਤਾ ਹੈ। ਓਸੌਫ ਨੇ ਹਾਲ ਹੀ ਦੇ ਮਹੀਨਿਆਂ ਵਿਚ ਟਰੰਪ ਨੂੰ ਭ੍ਰਿਸ਼ਟ ਅਤੇ ਅਹੁਦੇ ਲਈ ਅਯੋਗ ਕਹਿ ਕੇ ਸੁਰਖੀਆਂ ਬਟੋਰੀਆਂ ਹਨ ਅਤੇ ਉਸ ਨੇ ਜਾਰਜੀਆ ਵਿਚ ਆਪਣੀ ਮੁੜ ਚੋਣ ਦੌੜ 18 ਪ੍ਰਤੀਸ਼ਤ ਅੰਕਾਂ ਨਾਲ ਜਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਰਲ ਦੀ ਕੈਬਨਿਟ ਮੰਤਰੀ ਨਾਲ ਆਸਟ੍ਰੇਲੀਆ ਦੀ ਇੰਡੀਅਨ ਓਵਰਸੀਜ਼ ਕਾਂਗਰਸ ਦੀ ਵਿਸ਼ੇਸ਼ ਮਿਲਣੀ ਅਗਲੀ ਖ਼ਬਰ ਖਾਲਸਾ ਯੂਥ ਕਲੱਬ ਗ੍ਰੇਵਜ਼ੈਂਡ ਵਲੋਂ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ
Ad Position 24