25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਟਰੰਪ ਨੇ ਜੂਲਿਆਨੀ ਨੂੰ ਅਮਰੀਕਾ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ

ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ ਰੂਡੀ ਜੂਲਿਆਨੀ ਨੂੰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਨਾਲ ਸਨਮਾਨਿਤ ਕੀਤਾ। ਦੇਸ਼ ਦਾ ਇਹ ਸਰਬਉਚ ਨਾਗਰਿਕ ਸਨਮਾਨ ਦਿੰਦਿਆਂ ਟਰੰਪ ਨੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਮਗਰੋਂ ਸੰਕਟ ਦੀ ਘੜੀ ਵਿਚ ਸ਼ਹਿਰ ਦੀ ਅਗਵਾਈ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Ad Position 21
No active advertisement
ਅਜੀਤ ਡੈਸਕ 26-11-2026
ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ ਰੂਡੀ ਜੂਲਿਆਨੀ ਨੂੰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਨਾਲ ਸਨਮਾਨਿਤ ਕੀਤਾ। ਦੇਸ਼ ਦਾ ਇਹ ਸਰਬਉਚ ਨਾਗਰਿਕ ਸਨਮਾਨ ਦਿੰਦਿਆਂ ਟਰੰਪ ਨੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਮਗਰੋਂ ਸੰਕਟ ਦੀ ਘੜੀ ਵਿਚ ਸ਼ਹਿਰ ਦੀ ਅਗਵਾਈ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਅਪਰਾਧ ਖ਼ਿਲਾਫ਼ ਮੁਹਿੰਮ, ਸ਼ਹਿਰ ਵਿਚ ਬਦਲਾਅ ਲਿਆਉਣ ਅਤੇ ਅੱਤਵਾਦੀ ਹਮਲਿਆਂ ਮਗਰੋਂ ਦ੍ਰਿੜ ਅਗਵਾਈ ਦੇਣ ਸਦਕਾ ਜੂਲਿਆਨੀ ਨੇ ਅਮਰੀਕੀ ਇਤਿਹਾਸ ਵਿਚ ਆਪਣੀ ਛਾਪ ਛੱਡੀ ਹੈ। ਟਰੰਪ ਉਨ੍ਹਾਂ ਨੂੰ ਨਿਊਯਾਰਕ ਦੇ ਇਤਿਹਾਸ ਦਾ ਸਭ ਤੋਂ ਮਹਾਨ ਮੇਅਰ ਅਤੇ ਮਹਾਨ ਅਮਰੀਕੀ ਦੇਸ਼ਭਗਤ ਦੱਸ ਚੁੱਕੇ ਹਨ। 82 ਸਾਲਾ ਜੂਲਿਆਨੀ ਨੇ ਇਸ ਸਨਮਾਨ ਲਈ ਸ਼ੁਕਰਗੁਜ਼ਾਰੀ ਪ੍ਰਗਟਾਉਂਦਿਆਂ ਇਸ ਦਾ ਸਿਹਰਾ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਣ ਵਿਚ ਉਹ ਲੋਕ ਵੀ ਹਿੱਸੇਦਾਰ ਹਨ, ਜਿਨ੍ਹਾਂ ਨੇ ਉਨ੍ਹਾਂ ਨਾਲ ਅਸਹਿਮਤੀ ਰੱਖੀ ਅਤੇ ਉਨ੍ਹਾਂ ਨੂੰ ਪਿਆਰ ਦਿੱਤਾ। ਉਨ੍ਹਾਂ ਖ਼ਾਸ ਤੌਰ ’ਤੇ ਸਾਂਝੇ ਉਦੇਸ਼ਾਂ ਲਈ ਕੰਮ ਕਰਦਿਆਂ ਜਾਨਾਂ ਗੁਆਉਣ ਵਾਲਿਆਂ ਨੂੰ ਯਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਭਾਰਤੀ ਉਮੀਦਵਾਰ ਦੇ ਚੋਣ ਪੋਸਟਰ ਨਾਲ ਛੇੜਛਾੜ
Ad Position 24