25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਿਸ ਯੂਨੀਵਰਸ ਦੇ ਸਿਖਰਲੇ 12 ’ ਚ ਥਾਂ ਨਾ ਬਣਾ ਸਕੀ ਭਾਰਤ ਦੀ ਕਜ਼ੀਆ ਲਿਜ਼ ਮੇਜੋ

ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਪਿਊਰਟੋ ਰਿਕੋ ਵਿਚ ਹੋਏ ਮਿਸ ਯੂਨੀਵਰਸ 2026 ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਕਜ਼ੀਆ ਲਿਜ਼ ਮੇਜੋ ਦਾ ਸਫ਼ਰ ਸਿਖਰਲੇ 30 ਤੱਕ ਸੀਮਤ ਰਹਿ ਗਿਆ। ਕੇਰਲ ਦੀ ਰਹਿਣ ਵਾਲੀ 19 ਸਾਲਾ ਕਾਨੂੰਨ ਦੀ ਵਿਦਿਆਰਥਣ ਅਗਲੇ ਗੇੜ ਦੇ ਸਿਖਰਲੇ 12 ਮੁਕਾਬਲੇਬਾਜ਼ਾਂ ਵਿਚ ਥਾਂ ਨਹੀਂ ਬਣਾ ਸਕੀ।

Ad Position 21
No active advertisement
ਅਜੀਤ ਡੈਸਕ 26-11-2026
ਨਿਊਯਾਰਕ, 25 ਨਵੰਬਰ (ਰਾਜੂ ਸਹਿਬਾਜ਼ਪੁਰਾ)-ਪਿਊਰਟੋ ਰਿਕੋ ਵਿਚ ਹੋਏ ਮਿਸ ਯੂਨੀਵਰਸ 2026 ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਕਜ਼ੀਆ ਲਿਜ਼ ਮੇਜੋ ਦਾ ਸਫ਼ਰ ਸਿਖਰਲੇ 30 ਤੱਕ ਸੀਮਤ ਰਹਿ ਗਿਆ। ਕੇਰਲ ਦੀ ਰਹਿਣ ਵਾਲੀ 19 ਸਾਲਾ ਕਾਨੂੰਨ ਦੀ ਵਿਦਿਆਰਥਣ ਅਗਲੇ ਗੇੜ ਦੇ ਸਿਖਰਲੇ 12 ਮੁਕਾਬਲੇਬਾਜ਼ਾਂ ਵਿਚ ਥਾਂ ਨਹੀਂ ਬਣਾ ਸਕੀ। ਕਜ਼ੀਆ ਨੇ ਅਗਸਤ ਵਿਚ 52 ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡ ਕੇ ਮਿਸ ਯੂਨੀਵਰਸ ਇੰਡੀਆ ਦਾ ਖ਼ਿਤਾਬ ਜਿੱਤਿਆ ਸੀ। ਉਹ ਇਹ ਖ਼ਿਤਾਬ ਹਾਸਲ ਕਰਨ ਵਾਲੀ ਕੇਰਲ ਦੀ ਪਹਿਲੀ ਮੁਟਿਆਰ ਹੈ। ਕੌਮਾਂਤਰੀ ਮੰਚ ਉੱਤੇ ਭਾਰਤ ਦੀ ਨੁਮਾਇੰਦਗੀ ਕਰਨ ਨੂੰ ਉਸ ਨੇ ਆਪਣਾ ਪੁਰਾਣਾ ਸੁਪਨਾ ਅਤੇ ਜ਼ਿੰਦਗੀ ਦਾ ਵੱਡਾ ਮਾਣ ਦੱਸਿਆ ਸੀ। ਮੁਕਾਬਲੇ ਦੌਰਾਨ ਕਜ਼ੀਆ ਨੇ ਆਪਣੇ ਪਹਿਰਾਵਿਆਂ ਰਾਹੀਂ ਕੇਰਲ ਦੀ ਵਿਰਾਸਤ ਅਤੇ ਭਾਰਤ ਦੀ ਕੱਪੜਾ ਕਲਾ ਨੂੰ ਪੇਸ਼ ਕੀਤਾ। ਨਿੱਜੀ ਇੰਟਰਵਿਊ ਦੇ ਗੇੜ ਵਿਚ ਉਸ ਨੇ ਕੇਰਲ ਦੀ ਰਵਾਇਤੀ ਕਸਾਵੂ ਸਾੜ੍ਹੀ ਤੋਂ ਪ੍ਰੇਰਿਤ ਗਾਊਨ ਪਹਿਨਿਆ। ਹੱਥੀਂ ਕੀਤੀ ਕਾਰੀਗਰੀ ਵਾਲੇ ਇਸ ਪਹਿਰਾਵੇ ਨਾਲ ਉਸ ਨੇ ਆਪਣੇ ਸਫ਼ਰ ਦੀਆਂ ਯਾਦਾਂ ਨਾਲ ਜੁੜੇ ਗਹਿਣੇ ਵੀ ਪਹਿਨੇ। ਸਿਖਰਲੇ 12 ਵਿਚ ਅਮਰੀਕਾ, ਪਿਊਰਟੋ ਰਿਕੋ, ਫਿਲੀਪੀਨਜ਼, ਫਰਾਂਸ, ਵੈਨੇਜ਼ੁਏਲਾ ਅਤੇ ਕੋਲੰਬੀਆ ਸਮੇਤ ਹੋਰ ਦੇਸ਼ਾਂ ਦੀਆਂ ਮੁਕਾਬਲੇਬਾਜ਼ਾਂ ਨੇ ਥਾਂ ਬਣਾਈ। ਭਾਰਤ ਵੱਲੋਂ ਸਭ ਤੋਂ ਹਾਲੀਆ ਮਿਸ ਯੂਨੀਵਰਸ ਖ਼ਿਤਾਬ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਅਤੇ ਲਾਰਾ ਦੱਤਾ ਨੇ 2000 ਵਿਚ ਇਹ ਤਾਜ ਭਾਰਤ ਦੇ ਨਾਂਅ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤ - ਪਾਕਿ ਕ੍ਰਿਕਟ ਉਦੋਂ ਸ਼ੁਰੂ ਹੋਵੇਗੀ ਜਦੋਂ ਸਰਕਾਰ ਦੂਰੀ ਘਟਾਉਣ ਦਾ ਫੈਸਲਾ ਕਰੇਗੀ - ਨਵਜੋਤ ਸਿੰਘ ਸਿੱਧੂ ਅਗਲੀ ਖ਼ਬਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਪ੍ਰਕਾਸ਼ ਪੁਰਬ ਮਨਾਇਆ
Ad Position 24