06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

03-03-26

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

 ਮੁਫ਼ਤ ਦੀ ਯੋਜਨਾ

21 ਫਰਵਰੀ ਨੂੰ ਰੋਜ਼ਾਨਾ ਅਜੀਤ ਦੇ ਐਡੀਟੋਰੀਅਲ ਪੰਨੇ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਜੀ ਵਲੋਂ ਲਿਖੀ ਗਈ ਸੰਪਾਦਕੀ 'ਸਰਬਉੱਚ ਅਦਾਲਤ ਦੀ ਨਾਰਾਜ਼ਗੀ' ਪੜ੍ਹੀ ਜੋ ਕਿ ਬਹੁਤ ਵਧੀਆ ਲੱਗੀ। ਦੇਸ਼ ਭਰ ਵਿਚ ਪ੍ਰਾਂਤਕ ਅਤੇ ਕੇਂਦਰ ਸਰਕਾਰਾਂ ਵਲੋਂ ਲੋਕਾਂ ਨੂੰ ਵੋਟਾਂ ਖ਼ਾਤਿਰ ਲੁਭਾਉਣ ਲਈ ਦਿੱਤੇ ਜਾਂਦੇ ਲਾਲਚ ਕਾਰਨ ਸੁਪਰੀਮ ਕੋਰਟ ਵਲੋਂ ਤਾਮਿਲਨਾਡੂ ਸਰਕਾਰ ਵਲੋਂ ਸਾਰੇ ਖ਼ਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਖ਼ਿਲਾਫ਼ ਪ੍ਰਗਟਾਈ ਸਖ਼ਤ ਨਾਰਾਜ਼ਗੀ ਬਿਲਕੁਲ ਸਹੀ ਹੈ। ਸਰਕਾਰਾਂ ਦਾ ਫਰਜ਼ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਸਾਧਨ ਜੁਟਾਉਣਾ ਹੈ। ਦੇਸ਼ ਭਰ ਵਿਚ ਕਈ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਭੋਜਨ ਤੋਂ ਇਲਾਵਾ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਵਰਗੀਆਂ ਲੁਭਾਉਣ ਵਾਲੀਆਂ ਸਕੀਮਾਂ ਦਿੱਤੀਆ ਜਾ ਰਹੀਆਂ ਹਨ। ਜਿਸ ਕਾਰਨ ਬਹੁਤੇ ਸੂਬੇ ਬੁਰੀ ਤਰ੍ਹਾਂ ਨਾਲ ਕਰਜ਼ੇ ਹੇਠਾਂ ਫਸ ਚੁੱਕੇ ਹਨ। ਸੁਪਰੀਮ ਕੋਰਟ ਵਲੋਂ ਕੀਤੀ ਗਈ ਸਖ਼ਤ ਟਿੱਪਣੀ ਤੋਂ ਸੂਬਾ ਸਰਕਾਰਾਂ ਨੂੰ ਸੇਧ ਲੈਣੀ ਚਾਹੀਦੀ ਹੈ। ਪੰਜਾਬ 'ਚ ਵੀ ਲੋਕਾਂ ਨੂੰ ਬਿਜਲੀ, ਔਰਤਾਂ ਨੂੰ ਮੁਫ਼ਤ ਬਸ ਸਫ਼ਰ ਤੋਂ ਇਲਾਵਾ ਕਈ ਹੋਰ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ ਜਦੋਂ ਕਿ ਸੂਬੇ ਸਿਰ ਲੱਖਾਂ ਕਰੋੜਾਂ ਦਾ ਕਰਜਾ ਵਧਦਾ ਹੀ ਜਾ ਰਿਹਾ ਹੈ। ਮੇਰੇ ਵਿਚਾਰਾਂ ਅਨੁਸਾਰ ਮੁਫ਼ਤ ਸਹੂਲਤਾਂ ਬੰਦ ਕਰਕੇ ਸਰਕਾਰਾਂ ਨੂੰ ਨੌਜਵਾਨਾਂ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਫਿਰ ਲੋਕਾਂ ਨੂੰ ਮੁਫ਼ਤ ਸਹੂਲਤਾਂ ਲੈਣ ਦੀ ਲੋੜ ਹੀ ਨਾ ਪਵੇ।

-ਲਖਵਿੰਦਰ ਪਾਲ ਗਰਗ
-ਪਿੰਡ ਤੇ ਡਾਕਖ਼ਾਨਾ : ਘਰਾਚੋਂ, ਸੰਗਰੂਰ।

ਈ-ਲਰਨਿੰਗ

ਆਧੁਨਿਕ ਯੁੱਗ ਵਿਚ ਤਕਨਾਲੋਜੀ ਨੇ ਸਿੱਖਿਆ ਦੇ ਖੇਤਰ ਵਿਚ ਵੱਡੀ ਕ੍ਰਾਂਤੀ ਲਿਆਂਦੀ ਹੈ। ਈ-ਲਰਨਿੰਗ ਦਾ ਅਰਥ ਹੈ ਇੰਟਰਨੈੱਟ ਅਤੇ ਡਿਜੀਟਲ ਸਾਧਨਾਂ ਰਾਹੀਂ ਸਿੱਖਿਆ ਪ੍ਰਾਪਤ ਕਰਨਾ। ਇਸ ਨਾਲ ਵਿਦਿਆਰਥੀ ਘਰ ਬੈਠੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਈ-ਲਰਨਿੰਗ ਦੇ ਕਈ ਫਾਇਦੇ ਅਤੇ ਨੁਕਸਾਨ ਹਨ। ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਪੜ੍ਹ ਸਕਦੇ ਹਨ। ਸਮਾਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਵੀਡੀਓ ਲੈਕਚਰ, ਆਨਲਾਈਨ ਟੈਸਟ ਅਤੇ ਡਿਜੀਟਲ ਪੁਸਤਕਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇੰਟਰਨੈੱਟ ਦੀ ਘਾਟ ਵਾਲੇ ਇਲਾਕਿਆਂ ਵਿਚ ਮੁਸ਼ਕਲ ਆਉਂਦੀ ਹੈ। ਕਈ ਵਾਰ ਘਰ ਵਿਚ ਉੱਚੀ ਆਵਾਜ਼ ਕਾਰਨ ਪੜ੍ਹਾਈ ਵਿਚ ਧਿਆਨ ਨਹੀਂ ਲਗਦਾ। ਈ-ਲਰਨਿੰਗ ਦੇ ਜਿੰਨੇ ਫਾਇਦੇ ਹਨ ਉਸ ਤੋਂ ਵੱਧ ਨੁਕਸਾਨ ਵੀ ਹਨ ।

-ਹਰਪ੍ਰੀਤ ਕੌਰ ਸੇਖੋਂ,
ਬਾਗਸਿਕੰਦਰ

ਸੰਚਾਰ ਦਾ ਸਾਧਨ ਰੇਡੀਓ

ਰੇਡੀਓ ਅੱਜ ਦੇ ਡਿਜੀਟਲ ਯੁਗ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਪੁਰਾਣੇ ਸਮਿਆਂ ਵਿਚ ਰੇਡੀਓ ਘਰਾਂ ਵਿਚ ਆਮ ਪਾਇਆ ਜਾਂਦਾ ਸੀ। ਇਹ ਸੰਚਾਰ ਦਾ ਅਜਿਹਾ ਭਰੋਸੇਯੋਗ ਸਾਧਨ ਹੈ, ਜੋ ਦੂਰ ਦੁਰਾਡੇ ਇਲਾਕਿਆਂ, ਪੜ੍ਹਨ ਲਿਖਣ ਤੋਂ ਅਸਮਰਥ ਲੋਕਾਂ ਅਤੇ ਹਰ ਵਰਗ ਤੱਕ ਆਸਾਨੀ ਨਾਲ ਸੂਚਨਾ ਪਹੁੰਚਾਉਣ ਦਾ ਕੰਮ ਕਰਦਾ ਹੈ। ਰੇਡੀਓ ਸੂਚਨਾਵਾਂ ਜਾਂ ਖ਼ਬਰ ਪਹੁੰਚਾਉਣ ਲਈ ਹੀ ਨਹੀਂ ਸਗੋਂ ਮਨੋਰੰਜਨ ਦਾ ਵੀ ਵੱਡਾ ਸਾਧਨ ਹੈ। ਸਮੇਂ ਅਤੇ ਤਕਨੀਕ ਦੇ ਚਲਦੇ ਹੋਏ ਮੋਬਾਈਲ ਫੋਨਾਂ ਵਿਚ ਰੇਡੀਓ ਹੋਣ ਕਰਕੇ ਨੌਜਵਾਨ ਵੀ ਇਸ ਨਾਲ ਜੁੜੇ ਹੋਏ ਹਨ। ਪਿਛਲੀ ਪੀੜ੍ਹੀ ਦੇ ਲੋਕ ਹਾਲੇ ਵੀ ਰੇਡੀਓ ਨੂੰ ਓਨਾ ਹੀ ਪਿਆਰ ਕਰਦੇ ਹਨ ਅਤੇ ਪਹਿਲਾਂ ਵਾਂਗ ਹੀ ਸੁਣਦੇ ਹਨ। ਰੇਡੀਓ ਮਨੋਰੰਜਨ ਦੇ ਨਾਲ ਨਾਲ ਦੁਨੀਆਂ ਭਰ ਦੀ ਹਰ ਜਾਣਕਾਰੀ ਦੇਣ ਦੀ ਸਮਰੱਥਾ ਵੀ ਰੱਖਦਾ ਹੈ।

-ਕਮਲਦੀਪ ਕੌਰ,
(ਨੌਧਰਾਣੀ) ਮਲੇਰਕੋਟਲਾ।

ਮੁੱਖ ਮਾਰਗ ਬਨਾਮ ਰੁੱਖ

ਸਾਰੇ ਜਾਣਦੇ ਹਨ ਕਿ ਰੁੱਖ ਬਿਨਾਂ ਮਨੁੱਖ ਦੀ ਹੋਂਦ ਸੰਭਵ ਨਹੀਂ ਪਰੰਤੂ ਫਿਰ ਵੀ ਮਨੁੱਖ ਹੀ ਰੁੱਖ ਨੂੰ ਖਤਮ ਕਰਨ ਲਈ ਦਿਨ-ਰਾਤ ਇਕ ਕਰਨ ਲੱਗਾ ਹੋਇਆ ਹੈ। ਅਸੀਂ ਮੁੱਖ ਮਾਰਗਾਂ ਤੋਂ ਲੰਘਦੇ ਹੋਏ ਵੇਖਦੇ ਹਾਂ ਕਿ ਇਨ੍ਹਾਂ ਦੇ ਕਿਨਾਰੇ ਜਿੰਨੇ ਵੀ ਰੁੱਖ ਲਗਾਏ ਜਾਂਦੇ ਹਨ ਉਨ੍ਹਾਂ 'ਚੋਂ ਬਹੁਤੇ ਮਰ ਜਾਂਦੇ ਹਨ ਅਤੇ ਕਈ ਵਿਸ਼ਾਲ ਰੂਪ ਧਾਰਨ ਕਰਨ ਤੋਂ ਬਾਅਦ ਵੀ ਆਪਣੀ ਹੋਂਦ ਨੂੰ ਬਚਾਅ ਨਹੀਂ ਪਾਉਂਦੇ। ਜਦਕਿ ਮੁੱਖ ਮਾਰਗ ਦੇ ਨਾਲ ਲਗਦੀਆਂ ਥਾਵਾਂ 'ਤੇ ਵਿਸ਼ਾਲ ਰੁੱਖ ਕਈ ਵਾਰ ਲੋਕਾਂ ਦੇ ਨਿੱਜੀ ਫਾਇਦਿਆਂ ਦੀ ਭੇਟ ਚੜ੍ਹ ਜਾਂਦੇ ਹਨ। ਅਸੀਂ ਦੇਖਦੇ ਹਾਂ ਕਿ ਮੁੱਖ ਮਾਰਗ ਦੇ ਨਾਲ ਖੜ੍ਹੇ ਹਰੇ ਭਰੇ ਦਰੱਖਤਾਂ ਦੀ ਲਾਇਨ 'ਚੋਂ ਗਾਇਬ ਹੋਏ ਦਰੱਖਤਾਂ ਦੀ ਖਾਲੀ ਥਾਂ ਇਸ ਗੱਲ ਦੀ ਗਵਾਹ ਹੈ ਕਿ ਕਿਤੇ ਨਾ ਕਿਤੇ ਇਨ੍ਹਾਂ ਦਰੱਖਤਾਂ ਨੂੰ ਮਨੁੱਖ ਨੇ ਆਪਣੇ ਸਾਹ ਨਹੀਂ ਸਮਝਿਆ। ਅੱਜ ਵਧ ਰਹੇ ਪ੍ਰਦੂਸ਼ਿਤ ਵਾਤਾਵਰਨ ਨੂੰ ਬਚਾਉਣ ਲਈ ਲੋੜ ਹੈ, ਆਓ, ਸਾਰੇ ਮਿਲ ਕੇ ਰੁੱਖਾਂ ਦੀ ਸੰਭਾਲ ਕਰੀਏ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਵਾਤਾਵਰਣ ਬਚਾ ਸਕੀਏ।

-ਰਵਿੰਦਰ ਸਿੰਘ ਰੇਸ਼ਮ
ਪਿੰਡ : ਨੱਥੂਮਾਜਰਾ (ਮਾਲੇਰਕੋਟਲਾ)

Ad Position 22
No active advertisement
ਪਿਛਲੀ ਖ਼ਬਰ 13ਵਾਂ ਭਾਰਤੀ ਓਪਨ ਰੇਸ ਵਾਕ ਮੁਕਾਬਲਾ-2026 ਪੰਜਾਬ ਦੀ ਮੰਜੂ ਰਾਣੀ ਅਤੇ ਸਾਹਿਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਹਫ਼ਤਾ ਵਸੂਲੀ ਦੀ ਰਾਜਧਾਨੀ ਬਣਦੀ ਜਾ ਰਹੀ ਹੈ ਦਿੱਲੀ
Ad Position 24