06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

13ਵਾਂ ਭਾਰਤੀ ਓਪਨ ਰੇਸ ਵਾਕ ਮੁਕਾਬਲਾ-2026 ਪੰਜਾਬ ਦੀ ਮੰਜੂ ਰਾਣੀ ਅਤੇ ਸਾਹਿਲ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

 ਭਾਰਤ ਦਾ 13ਵਾਂ ਓਪਨ ਰੇਸ ਵਾਕ ਮੁਕਾਬਲਾ 21 ਤੇ 22 ਫਰਵਰੀ 2026 ਨੂੰ ਸੁਖਨਾ ਝੀਲ 'ਤੇ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਵਸੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਵਿਖੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 181 ਅਥਲੀਟ ਪੁੱਜੇ। ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਨੇ ਬਹੁਤ ਚੰਗੇ ਪ੍ਰਬੰਧ ਕੀਤੇ ਹੋਏ ਸਨ। ਅਥਲੀਟਾਂ ਦੀ ਹਰ ਸਹੂਲਤ ਨੂੰ ਮੁੱਖ ਰੱਖਦੇ ਹੋਏ ਰੇਸ ਵਾਕ ਸੁਖਨਾ ਝੀਲ ਦੇ ਖੇਤਰ 'ਚ ਕਰਵਾਈ ਗਈ, ਜੋ ਆਪਣੇ-ਆਪ 'ਚ ਇਕ ਸੁੰਦਰ ਸਥਾਨ ਹੈ। ਇਸ ਮੁਕਾਬਲੇ 'ਚ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ 22 ਖੇਡ ਦਲ ਪਹੁੰਚੇ ਹੋਏ ਸਨ, ਜਿਨ੍ਹਾਂ 'ਚ ਸਭ ਤੋਂ ਵੱਧ ਹਰਿਆਣਾ ਦੇ 36 ਅਥਲੀਟ ਸਨ। ਅਸਾਮ, ਚੰਡੀਗੜ੍ਹ, ਗੋਆ, ਹਿਮਾਚਲ ਪ੍ਰਦੇਸ਼, ਝਾਰਖੰਡ ਤੇ ਕਰਨਾਟਕ ਦੇ ਇਕ-ਇਕ ਅਥਲੀਟ ਨੇ ਹਾਜ਼ਰੀ ਭਰੀ। ਪੰਜਾਬ ਵਲੋਂ ਰੇਸ ਵਾਕ 'ਚ 12 ਪੁਰਸ਼ਾਂ ਤੇ 7 ਮਹਿਲਾਵਾਂ ਨੇ ਹਿੱਸਾ ਲਿਆ। ਸਵੇਰ ਦੇ ਚੜ੍ਹਦੇ ਸੂਰਜ ਨਾਲ ਰੇਸ ਵਾਕ ਸ਼ੁਰੂ ਹੋਈ। ਇਹ 8 ਗਰੁੱਪਾਂ ਵਿਚ ਹੋਣੀ ਸੀ- 3 ਪੁਰਸ਼ ਤੇ 3 ਮਹਿਲਾਵਾਂ ਅਤੇ ਦੋ ਗਰੁੱਪ ਲੜਕੇ-ਲੜਕੀਆਂ ਦੇ ਸਨ। ਪੁਰਸ਼ ਤੇ ਮਹਿਲਾਵਾਂ ਦੀ ਰੇਸ ਵਾਕ ਮੈਰਾਥਨ 42.195 ਕਿੱਲੋਮੀਟਰ ਅਤੇ 10 ਕਿਲੋਮੀਟਰ ਸੀ। ਇਸ ਮੁਕਾਬਲੇ 'ਚ 42.195 ਕਿਲੋਮੀਟਰ ਪੁਰਸ਼ ਦਾ ਖ਼ਿਤਾਬ ਰਾਮ ਬਾਬੂ (ਉੱਤਰ ਪ੍ਰਦੇਸ਼), ਦੂਜਾ ਸੰਦੀਪ ਕੁਮਾਰ (ਹਰਿਆਣਾ) ਤੇ ਤੀਜਾ ਰੇਸ਼ਮ ਮਿਥੁਨ (ਤੇੇਲੰਗਾਨਾ) ਨੇ ਪ੍ਰਾਪਤ ਕੀਤਾ। ਮਹਿਲਾਵਾਂ 'ਚ ਪਹਿਲਾ ਸਥਾਨ ਮੰਜੂ (ਪੰਜਾਬ), ਦੂਜਾ ਪ੍ਰਿਅੰਕਾ ਗੋਸਵਾਮੀ (ਉੱਤਰ ਪ੍ਰਦੇਸ਼) ਤੇ ਤੀਜਾ ਸਥਾਨ ਪਾਇਲ (ਉੱਤਰਾਖੰਡ) ਨੇ ਹਾਸਿਲ ਕੀਤਾ। ਇਸ ਮੁਕਾਬਲੇ 'ਚ 10 ਕਿਲੋਮੀਟਰ ਪੁਰਸ਼ ਦਾ ਖ਼ਿਤਾਬ ਨਿਤਿਨ ਗੁਪਤਾ (ਉੱਤਰ ਪ੍ਰਦੇਸ਼), ਦੂਜਾ ਰਿਸ਼ੀਕੇਸ਼ ਪਿਰੇਥੇਪਨ (ਤਾਮਿਲਨਾਡੂ) ਤੇ ਤੀਜਾ ਸਥਾਨ ਬਲਿਨ ਗੋਰਗੇ ਆਨਟੋ (ਕੇਰਲਾ) ਨੇ ਜਿੱਤਿਆ। ਮਹਿਲਾਵਾਂ 'ਚ ਪਹਿਲਾ ਸਥਾਨ ਰੇਸ਼ਮਾ ਪਟੇਲ (ਉੱਤਰ ਪ੍ਰਦੇਸ਼), ਦੂਜਾ ਮੈਰੀ ਮਾਰਗਾਰੀਤ (ਦਿੱਲੀ) ਤੇ ਤੀਜਾ ਸਥਾਨ ਅਕਸ਼ੀਆ (ਕੇਰਲਾ) ਨੇ ਪ੍ਰਾਪਤ ਕੀਤਾ। ਪੁਰਸ਼ਾਂ ਦੀ ਹਾਫ ਮੈਰਾਥਨ 21.098 ਕਿਲੋਮੀਟਰ ਰੇਸ ਵਾਕ ਚੈਂਪੀਅਨਸ਼ਿਪ ਦਾ ਸਿਹਰਾ ਪੰਜਾਬ ਦੇ ਸਾਹਿਲ ਨੇ ਪ੍ਰਾਪਤ ਕੀਤਾ, ਦੂਜੇ 'ਤੇ ਸੇਰਵਨ (ਤਾਮਿਲਨਾਡੂ) ਤੇ ਤੀਜੇ ਸਥਾਨ 'ਤੇ ਹਰਦੀਪ (ਹਰਿਆਣਾ) ਕਾਬਜ਼ ਰਹੇ। ਲੜਕੀਆਂ ਦੀ 21.098 ਕਿਲੋਮੀਟਰ ਰੇਸ ਵਾਕ 'ਚ ਹਰਿਆਣਾ ਦੀ ਰਵੀਨਾ ਮੋਹਰੀ ਰਹੀ, ਦੂਜਾ ਸਥਾਨ ਮੁਨੀਤਾ ਪਰਜਾਪਤੀ (ਉੱਤਰ ਪ੍ਰਦੇਸ਼) ਤੇ ਤੀਜਾ ਸਥਾਨ ਮਨੀਸ਼ਾ ਨੇਗੀ (ਉੱਤਰਾਖੰਡ) ਦੇ ਹਿੱਸੇ ਆਇਆ। ਅੰਡਰ-20 ਲੜਕਿਆਂ ਦੀ 5 ਕਿਲੋਮੀਟਰ ਰੇਸ ਵਾਕ ਚੈਂਪੀਅਨਸ਼ਿਪ ਦਾ ਸਿਹਰਾ ਉੱਤਰਾਖੰਡ ਦੇ ਤੁਸ਼ਾਰ ਪਨਵਾਰ ਨੇ ਪ੍ਰਾਪਤ ਕੀਤਾ, ਦੂਜਾ ਹਿਮਾਂਸ਼ੂ ਪਨਵਰ (ਉੱਤਰਾਖੰਡ) ਤੇ ਤੀਜੇ ਸਥਾਨ 'ਤੇ ਰਾਜਸਥਾਨ ਦਾ ਪ੍ਰਵੀਨ ਰਿਹਾ। ਲੜਕੀਆਂ ਦੀ 5 ਕਿਲੋਮੀਟਰ ਰੇਸ ਵਾਕ 'ਚ ਰਾਜਸਥਾਨ ਦੀ ਮਨੀਸ਼ਾ ਮੋਹਰੀ ਰਹੀ, ਦੂਜਾ ਸਥਾਨ ਯੋਗਿਤਾ (ਹਰਿਆਣਾ) ਤੇ ਤੀਜਾ ਸਥਾਨ ਸਿਮਰਨ ਗੋਸਾਈ (ਉੱਤਰਾਖੰਡ) ਦੇ ਹਿੱਸੇ ਆਇਆ। ਇਸੇ ਤਰ੍ਹਾਂ ਸਹਿਲ ਵਲੋਂ ਕੀਤਾ ਗਿਆ ਪ੍ਰਦਰਸ਼ਨ ਪੰਜਾਬ ਅਥਲੈਟਿਕਸ ਨੂੰ ਹੋਰ ਮਜ਼ਬੂਤ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਇਹ ਦੋਵੇਂ ਅਥਲੀਟਾਂ ਨੇ ਪੰਜਾਬ ਵਲੋਂ ਨੁਮਾਇੰਦਗੀ ਕਰਦਿਆਂ ਪੰਜਾਬ ਦਾ ਕੱਦ ਉੱਚਾ ਕੀਤਾ ਹੈ।

-ਪਿੰਡ+ਡਾਕ-ਬੌਂਦਲੀ, ਤਹਿ-ਸਮਰਾਲਾ, ਲੁਧਿਆਣਾ।

ਮੋਬਾਈਲ : 98761-53007

Ad Position 22
No active advertisement
ਪਿਛਲੀ ਖ਼ਬਰ ਪੁੱਡਾ ਕੰਪਲੈਕਸ ਦੇ ਕੋਰੀਡੋਰ ਉੱਪਰ ਹੋਏ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ 03-03-26
Ad Position 24