30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੁਢਾਪਾ ਪੈਨਸ਼ਨ ਕੱਟੇ ਜਾਣ ਦੀ ਲੋਕ ਪੰਚਾਇਤ ਨੇ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 03-01-2026
ਸਿਰਸਾ, 2 ਜਨਵਰੀ (ਭੁਪਿੰਦਰ ਪੰਨੀਵਾਲੀਆ)-ਲੋਕ ਪੰਚਾਇਤ ਦੀ ਮੀਟਿੰਗ ਡਾ. ਗੁਰਪ੍ਰੀਤ ਸਿੰਧਰਾ ਦੀ ਪ੍ਰਧਾਨਗੀ ਹੇਠ ਨਾਮਧਾਰੀ ਗੁਰਦੁਆਰਾ ਰਾਣੀਆਂ 'ਚ ਹੋਈ, ਜਿਸ ਵਿਚ ਹਰਿਆਣਾ ਸਰਕਾਰ ਵਲੋਂ ਆਮਦਨ ਦੇ ਬਹਾਨੇ ਬੁਢਪਾ ਪੈਨਸ਼ਨ ਕੱਟੇ ਜਾਣ ਦੀ ਨਿੰਦਾ ਕੀਤੀ ਗਈ | ਮੀਟਿੰਗ ਵਿਚ ਮਨਰੇਗਾ ਦਾ ਨਾਂਅ ਬਦਲਣ ਦੀ ਨਿੰਦਾ ਕਰਦਿਆਂ ਇਸ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਜਿਥੇ ਹਰਿਆਣਾ ਸਰਕਾਰ ਆਮਦਨ ਦੇ ਨਾਂਅ 'ਤੇ ਬੁਢਾਪਾ ਪੈਨਸ਼ਨ ਕੱਟਣ ਦਾ ਕੰਮ ਕਰ ਰਹੀ ਹੈ ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ ਕਰੋੜਾਂ ਪੇਡੂ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦਾ ਕੰਮ ਕੀਤਾ ਹੈ | ਉਨ੍ਹਾਂ ਨੇ ਮਨਰੇਗਾ ਦਾ ਨਾਂਅ ਬਦਲੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ | ਮੀਟਿੰਗ ਦੌਰਾਨ ਇਕ ਮਤੇ ਰਾਹੀਂ ਘੱਗਰ ਨਦੀ 'ਤੇ ਕੁੱਤਾਵੱਢ ਪਿੰਡ ਨੇੜੇ ਸਾਲਾਂ ਤੋਂ ਲਟਕ ਰਹੇ ਪੁਲ ਨਿਰਮਾਣ ਦੇ ਕੰਮ ਨੂੰ ਜਲਦੀ ਪੂਰਾ ਕਰਨ, ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ, ਘੱਗਰ ਦੀ ਧਾਰ ਵਾਲੇ ਏਰੀਏ ਤੇ ਓਟੂ ਝੀਲ ਦੀ ਖੁਦਾਈ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ | ਧੁੰਦ ਕਾਰਨ ਹੁੰਦੇ ਸੜਕੀਂ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਦੇ ਕਿਨਾਰੇ ਚਿੱਟੀ ਪੱਟੀ ਲਾਏ ਜਾਣ ਦੀ ਵੀ ਮੰਗ ਕੀਤੀ ਗਈ | ਮੀਟਿੰਗ 'ਚ ਗਰਦੀਪ ਸਿੰਘ ਗੁਰਾਇਆ, ਸੁਖਦੇਵ ਸਿੰਘ ਕੱਕਾ, ਸਤਨਾਮ ਚੰਦ, ਨਿਰਮਲ ਸਿੰਘ ਬਸਰਾ, ਗੁਰਚਰਨ ਸਿੰਘ ਕਿਲੇਵਾਲਾ, ਅਵਤਾਰ ਸਿੰਘ, ਸੇਵਾ ਸਿੰਘ ਵਿਰਕ, ਜਸਵੰਤ ਸਿੰਘ ਸਰਪੰਚ, ਰਘੁਬੀਰ ਸਿੰਘ ਬਾਜਵਾ, ਲਾਲ ਸਿੰਘ ਸੰਧੂ ਆਦਿ ਸਮੇਤ ਕਈ ਮੈਂਬਰ ਤੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 60 ਸਾਲ ਦੀ ਉਮਰ ਪੂਰੀ ਕਰਨ 'ਤੇ ਦਿੱਤੀ ਜਾ ਰਹੀ ਹੈ ਤਿੰਨ ਹਜ਼ਾਰ ਪੈਨਸ਼ਨ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
Ad Position 24