29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੁਲਿਸ ਨੇ 5 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਆਪ੍ਰੇਸ਼ਨ ਕਵਚ ਅਧੀਨ ਐਂਟੀ ਨਾਰਕੋਟਿਕਸ ਸਕੁਐਡ ਨੇ ਇਕ ਵੱਡੀ ਕਾਰਵਾਈ ਕਰ ਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 100 ਗ੍ਰਾਮ ਐਮ.

Ad Position 21
No active advertisement
ਅਜੀਤ ਡੈਸਕ 30-09-2026
ਨਵੀਂ ਦਿੱਲੀ, 29 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਜ਼ਿਲ੍ਹੇ ਦੇ ਆਪ੍ਰੇਸ਼ਨ ਕਵਚ ਅਧੀਨ ਐਂਟੀ ਨਾਰਕੋਟਿਕਸ ਸਕੁਐਡ ਨੇ ਇਕ ਵੱਡੀ ਕਾਰਵਾਈ ਕਰ ਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 100 ਗ੍ਰਾਮ ਐਮ.ਡੀ.ਐਮ.ਏ. (ਵਪਾਰਕ ਮਾਤਰਾ), 1.284 ਕਿਲੋ ਗਾਂਜਾ, 42540 ਰੁਪਏ ਦੀ ਨਕਦੀ, ਇਕ ਇਲੈੱਕਟਰਿਕ ਕੰਡਾ ਮਸ਼ੀਨ, ਦੋ ਮੋਬਾਈਲ ਫੋਨ, ਇਕ ਆਟੋਮੈਟਿਕ ਪਿਸਤੌਲ, 2 ਜ਼ਿੰਦਾ ਕਾਰਤੂਸ ਅਤੇ ਖਾਲੀ ਪਾਊਚ ਬਰਾਮਦ ਕੀਤੇ ਹਨ। ਫੜੇ ਗਏ ਤਸਕਰਾਂ ਦੇ ਨਾਂਅ ਕਰਨ ਉਰਫ ਨਿਤੀਸ਼ (26) ਨਿਵਾਸੀ ਗਾਜ਼ੀਆਬਾਦ, ਨਿਖਿਲ (28) ਨਿਵਾਸੀ ਗਾਜ਼ੀਆਬਾਦ, ਰਿਸ਼ੀ ਗੁਪਤਾ (22) ਨਿਵਾਸੀ ਮੰਡਾਵਲੀ ਦਿੱਲੀ, ਪ੍ਰੇਮ ਸਿੰਘ (22) ਨਿਵਾਸੀ ਮੰਡਾਵਲੀ ਦਿੱਲੀ ਅਤੇ ਕੁਨਾਲ ਮੋਰੀਆ (25) ਨਿਵਾਸੀ ਮੱਧ ਪ੍ਰਦੇਸ਼ ਹਨ। ਇਨ੍ਹਾਂ ਵਿਚ ਰਿਸ਼ੀ ਗੁਪਤਾ ’ਤੇ ਪਹਿਲਾਂ 12 ਮਾਮਲੇ ਅਸਲਾ ਐਕਟ, ਲੁੱਟ ਖੋਹ, ਕਤਲ ਦੀ ਕੋਸ਼ਿਸ਼ ਅਤੇ ਹੋਰ ਮਾਮਲੇ ਦਰਜ ਹਨ। ਨਿਖਿਲ ’ਤੇ ਇਕ ਚੋਰੀ ਦਾ ਮਾਮਲਾ ਪਹਿਲਾਂ ਦਰਜ ਹੈ। ਕਰਨ ’ਤੇ ਇਕ ਅਸਲ੍ਹਾ ਐਕਟ ਦਾ ਮਾਮਲਾ ਦਰਜ ਹੈ। ਇਨ੍ਹਾਂ ਤਸਕਰਾਂ ਪ੍ਰਤੀ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਟਰੱਸਟ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਤਿਹਾੜ ਜੇਲ੍ਹ ਵਿਚ ਹੋਇਆ ਸਕਿਲ ਟੇਲੈਂਟ ਹੰਟ 2026 ਦੇ ਗਰੈਂਡ ਫਿਨਾਲੇ
Ad Position 24