ਸੀਨੀਅਰ ਸਿਟੀਜ਼ਨ ਵੈੱਲਫੇਅਰ ਟਰੱਸਟ ਦੀ ਮਹੀਨਾਵਾਰ ਮੀਟਿੰਗ ਹੋਈ
ਰਤੀਆ, 29 ਸਤੰਬਰ (ਬੇਅੰਤ ਕੌਰ ਮੰਡੇਰ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਟਰੱਸਟ ਦੀ ਮਹੀਨਾਵਾਰ ਮੀਟਿੰਗ ਟਰੱਸਟ ਦੇ ਸਥਾਨਕ ਦਫ਼ਤਰ ਵਿਖੇ ਪ੍ਰਧਾਨ ਐਡਵੋਕੇਟ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਮਦਨ ਲਾਲ ਸਿੰਗਲਾ ਅਤੇ ਪ੍ਰੋਜੈਕਟ ਖ਼ਜ਼ਾਨਚੀ ਰਾਮਪਾਲ ਜਿੰਦਲ ਦਾ ਟਰੱਸਟ ਦੁਆਰਾ ਹਾਲ ਹੀ ’ਚ ਧਾਰਮਿਕ ਤੇ ਪਹਾੜੀ ਟੂਰ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ ਗਿਆ।
ਰਤੀਆ, 29 ਸਤੰਬਰ (ਬੇਅੰਤ ਕੌਰ ਮੰਡੇਰ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਟਰੱਸਟ ਦੀ ਮਹੀਨਾਵਾਰ ਮੀਟਿੰਗ ਟਰੱਸਟ ਦੇ ਸਥਾਨਕ ਦਫ਼ਤਰ ਵਿਖੇ ਪ੍ਰਧਾਨ ਐਡਵੋਕੇਟ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਮਦਨ ਲਾਲ ਸਿੰਗਲਾ ਅਤੇ ਪ੍ਰੋਜੈਕਟ ਖ਼ਜ਼ਾਨਚੀ ਰਾਮਪਾਲ ਜਿੰਦਲ ਦਾ ਟਰੱਸਟ ਦੁਆਰਾ ਹਾਲ ਹੀ ’ਚ ਧਾਰਮਿਕ ਤੇ ਪਹਾੜੀ ਟੂਰ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ ਗਿਆ। ਸਕੱਤਰ ਬਲਿੰਦਰ ਸ਼ਰਮਾ ਨੇ ਪ੍ਰੋਗਰਾਮ ਦਾ ਸੰਚਾਲਨ ਸ਼ਲਾਘਾਯੋਗ ਢੰਗ ਨਾਲ ਕੀਤਾ। ਇਸ ਮੌਕੇ ਗਗਨ ਸਵਰੂਪ ਮੰਗਲਾ, ਮੇਜਰ ਸਿੰਘ, ਐਡਵੋਕੇਟ ਸੁਸ਼ੀਲ ਜੈਨ, ਕਾ. ਅਜਮੇਰ ਸਿੰਘ, ਡਾ. ਨਰੇਸ਼ ਗੋਇਲ, ਗੋਪਾਲ ਚੰਦ ਕੁੱਲਰੀਆਂ, ਸ਼ਿਸ਼ਨਪਾਲ ਮੰਗਲਾ, ਕ੍ਰਿਸ਼ਨ ਸਿੰਘ ਚਿੱਤਰਕਾਰ, ਸੇਵਾਮੁਕਤ ਡੀ.ਐੱਸ.ਪੀ. ਸਤਪਾਲ ਸਿੰਘ, ਗੁਰਨਾਮ ਸਿੰਘ ਤੇਲੀਵਾੜਾ, ਸਤਿਆਪ੍ਰਕਾਸ਼ ਜੈਨ, ਸੁਰੇਸ਼ ਜੈਨ ਨੀਲਕਮਲ, ਮੋਹਨ ਲਾਲ ਮਹਿਤਾ, ਲੈਫ਼ਟੀਨੈਂਟ ਹਰਭਜਨ ਸਿੰਘ, ਕੈਪਟਨ ਜਗਜੀਤ ਸਿੰਘ ਆਦਿ ਹਾਜ਼ਰ ਸਨ।