06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗੁਰੂ ਰਵਿਦਾਸ ਪੂਰਣਿਮਾ 1 ਫਰਵਰੀ ਨੂੰ ਵਿਸ਼ਵ ਭਰ ਵਿਚ ਮਨਾਈ ਜਾਵੇਗੀ - ਸੰਤ ਪ੍ਰੇਮ ਦਾਸ ਜੱਸਲ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-ਇਸ ਸਾਲ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਉਤਸਵ ਮਾਘ ਪੂਰਣਿਮਾ ਦੇ ਦਿਨ 1 ਫਰਵਰੀ ਨੂੰ ਵਿਸ਼ਵ ਭਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਲੇਖਕ ਸੰਤ ਪ੍ਰੇਮ ਦਾਸ ਜੱਸਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਬਨਾਰਸ, ਦਿੱਲੀ ਅਤੇ ਜਲੰਧਰ ਵਿਚ ਤਿੰਨ ਦਿਨ ਕਈ ਸਮਾਗਮ ਹੋਣਗੇ | ਧਾਰਮਿਕ ਮੰਚ ਸਜਾਏ ਜਾਣਗੇ, ਜਿਨ੍ਹਾਂ ਵਿਚ ਸੰਗੀਤਕਾਰ ਅਤੇ ਕਵੀ ਹਿੱਸਾ ਲੈਣਗੇ | ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ 'ਤੇ ਗੁਰੂ ਰਵਿਦਾਸ ਮੰਦਰਾਂ ਵਿਚ ਸਵੇਰੇ ਗੁਰਬਾਣੀ ਕੀਰਤਨ ਹੋਵੇਗਾ ਅਤੇ ਦਿਨ ਵਿਚ ਵਿਸ਼ਾਲ ਨਗਰ ਕੀਰਤਨ ਕੱਢੇ ਜਾਣਗੇ, ਜਿਸ ਵਿਚ ਗੁਰੂ ਜੀ ਦੇ ਜੀਵਨ ਦਰਸ਼ਨ 'ਤੇ ਝਾਕੀਆਂ ਦੁਆਰਾ ਪ੍ਰਕਾਸ਼ ਪਾਇਆ ਜਾਵੇਗਾ | ਕਾਸ਼ੀ ਬਨਾਰਸ ਵਿਚ ਇਹ ਸ਼ੋਭਾ ਯਾਤਰਾ ਮੈਦਾਗਨ ਚੌਕ, ਜਿਥੇ ਮੀਰਾ ਬਾਈ ਗੁਰੂ ਰਵਿਦਾਸ ਨੂੰ ਮਿਲੀ ਸੀ, ਉਥੋਂ ਚੱਲ ਕੇ ਗੋਦੋਲਿਆ, ਦੁਰਗਾ ਮੰਦਰ, ਸੰਕਟ ਮੋਚਨ, ਵੀ.ਐਚ.ਯੂ. ਗੇਟ, ਗੁਰੂ ਰਵਿਦਾਸ ਮਾਰਗ ਹੁੰਦੇ ਹੋਏ ਗੁਰੂ ਰਵਿਦਾਸ ਜਨਮ ਸਥਾਨ, ਸੀਰ ਗੋਵਰਧਨਪੁਰ ਪਹੁੰਚ ਕੇ ਇਕ ਮੇਲੇ ਦਾ ਰੂਪ ਧਾਰਨ ਕਰ ਲਵੇਗੀ | ਇਸ ਸ਼ੋਭਾ ਯਾਤਰਾ ਵਿਚ ਦੇਸ਼-ਵਿਦੇਸ਼ ਤੋਂ ਆਏ ਹਜ਼ਾਰਾਂ ਸ਼ਰਧਾਲੂ ਭਾਗ ਲੈਣਗੇ | ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਦੇ ਲਾਲ ਕਿਲ੍ਹੇ ਤੋਂ ਸ੍ਰੀ ਗੁਰੂ ਰਵਿਦਾਸ ਵਿਸ਼ਰਾਮਧਾਮ ਮੰਦਰ, ਦੇਵ ਨਗਰ, ਕਰੋਲ ਬਾਗ ਤੱਕ ਸ਼ੋਭਾ ਯਾਤਰਾ ਕੱਢੀ ਜਾਵੇਗੀ | ਗੁਰਪੁਰਬ 'ਤੇ ਇਕ ਹਫ਼ਤਾ ਪਹਿਲਾਂ ਸ਼ਰਧਾਲੂਆਂ ਦੁਆਰਾ ਪ੍ਰਭਾਤਫੇਰੀਆਂ ਕੱਢੀਆਂ ਜਾਂਦੀਆਂ ਹਨ | ਗੁਰੂ ਰਵਿਦਾਸ ਪੂਰਣਿਮਾ ਦੇ ਦਿਨ ਭੰਡਾਰੇ ਕੀਤੇ ਜਾਂਦੇ ਹਨ | ਆਪਣੇ ਆਪਣੇ ਇਲਾਕਿਆਂ ਵਿਚ ਢੋਲ-ਨਗਾਰਿਆਂ ਨਾਲ ਝਾਕੀਆਂ ਕੱਢੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਅੱਗੇ ਗੁਰੂ ਜੀ ਦੀ ਅੰਮਿ੍ਤਮਈ ਬਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ, ਖ਼ੂਬ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਸ਼ਰਧਾਲੂ ਇਕ ਦੂਜੇ ਨੂੰ ਮਿਲ ਕੇ 'ਜੈ ਗੁਰਦੇਵ ਧੰਨ ਗੁਰਦੇਵ' ਕਹਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮਨੀ ਸ਼ਰਮਾ ਨਮਿਤ ਉਠਾਲਾ ਕਿਰਿਆ ਅੱਜ ਅਦਾਰਾ 'ਅਜੀਤ' ਵਲੋਂ ਸ਼ਰਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮਾਨਵੀ ਗੁਣਾਂ ਨਾਲ ਯੁਕਤ ਹੋਣਾ ਹੀ ਮਨੁੱਖ ਹੋਣ ਦਾ ਸੱਚਾ ਪ੍ਰਮਾਣ - ਮਾਤਾ ਸੁਦੀਕਸ਼ਾ
Ad Position 24