06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਨੀ ਸ਼ਰਮਾ ਨਮਿਤ ਉਠਾਲਾ ਕਿਰਿਆ ਅੱਜ ਅਦਾਰਾ 'ਅਜੀਤ' ਵਲੋਂ ਸ਼ਰਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਜਗਤਾਰ ਸਿੰਘ)- ਰਾਜਧਾਨੀ ਦਿੱਲੀ 'ਚ ਸੀਨੀਅਰ ਫ਼ੋਟੋਗਰਾਫ਼ਰ ਵਜੋਂ ਰੋਜ਼ਾਨਾ 'ਅਜੀਤ' ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਸਵ.ਸੁਭਾਸ਼ ਸ਼ਰਮਾ ਦੀ ਨੂੰ ਹ ਮਨੀ ਸ਼ਰਮਾ (37 ਸਾਲ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਠਾਲਾ ਕਿਰਿਆ ਬੁੱਧਵਾਰ 28 ਜਨਵਰੀ ਨੂੰ ਲਕਸ਼ਮੀ ਨਾਰਾਇਣ ਮੰਦਰ, ਗ੍ਰੀਨ ਫ਼ੀਲਡ ਕਾਲੋਨੀ ਫ਼ਰੀਦਾਬਾਦ ਵਿਖੇ ਹੋਵੇਗੀ ¢ ਮਨੀ ਸ਼ਰਮਾ ਦੇ ਪਤੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਪੱਟੀ ਸ਼ਹਿਰ ਨਾਲ ਵੰਬੰਧਿਤ ਮਨੀ ਸ਼ਰਮਾ ਨੂੰ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਅਤੇ 19 ਜਨਵਰੀ ਰਾਤ ਨੂੰ ਹਸਪਤਾਲ 'ਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ¢ ਉਨ੍ਹਾਂ ਦਾ ਇੱਕ 13 ਸਾਲ ਦਾ ਬੇਟਾ ਵੀ ਹੈ ¢ ਇੱਥੇ ਦੱਸਣਯੋਗ ਹੈ ਕਿ ਸਵ. ਮਨੀ ਸ਼ਰਮਾ ਦੇ ਸਹੁਰਾ ਸਾਹਿਬ ਸੁਭਾਸ਼ ਸ਼ਰਮਾ, ਸੀਨੀਅਰ ਫ਼ੋਟੋਗਰਾਫ਼ਰ ਵਜੋਂ ਲੰਮੇ ਸਮੇਂ ਤੱਕ 'ਅਜੀਤ' ਨਾਲ ਜੁੜੇ ਰਹੇ ਸਨ ¢ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਵੀ ਸੁਭਾਸ਼ ਸ਼ਰਮਾ ਨਾਲ ਕਾਫ਼ੀ ਨੇੜਤਾ ਰਹੀ ਸੀ ¢ ਅਦਾਰਾ 'ਅਜੀਤ' ਵਲੋਂ ਇਸ ਦੁੱਖ ਦੀ ਘੜੀ 'ਚ ਸ਼ਰਮਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤੇਲਗੂ ਭਾਸ਼ਾ 'ਚ 'ਸ਼ੂਦਰ ਸੇ ਖ਼ਾਲਸਾ ਤੱਕ' ਫ਼ਿਲਮ ਦਾ ਕਾਹਲੋਂ ਵਲੋਂ ਰਸਮੀ ਉਦਘਾਟਨ ਅਗਲੀ ਖ਼ਬਰ ਗੁਰੂ ਰਵਿਦਾਸ ਪੂਰਣਿਮਾ 1 ਫਰਵਰੀ ਨੂੰ ਵਿਸ਼ਵ ਭਰ ਵਿਚ ਮਨਾਈ ਜਾਵੇਗੀ - ਸੰਤ ਪ੍ਰੇਮ ਦਾਸ ਜੱਸਲ
Ad Position 24