06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਤੇਲਗੂ ਭਾਸ਼ਾ 'ਚ 'ਸ਼ੂਦਰ ਸੇ ਖ਼ਾਲਸਾ ਤੱਕ' ਫ਼ਿਲਮ ਦਾ ਕਾਹਲੋਂ ਵਲੋਂ ਰਸਮੀ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਜਗਤਾਰ ਸਿੰਘ)- ਗੁਰਦੁਆਰਾ ਦਸਮੇਸ਼ ਦਰਬਾਰ (ਹੈਦਰਾਬਾਦ) ਵਿਖੇ ਵਣਜਾਰਾ ਸਿੱਖ ਭਾਈਚਾਰੇ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਤੇਲਗੂ ਭਾਸ਼ਾ 'ਚ ਡੱਬ ਕੀਤੀ ਗਈ ਫ਼ਿਲਮ 'ਸ਼ੂਦਰ ਸੇ ਖ਼ਾਲਸਾ ਤੱਕ' ਨੂੰ ਅਧਿਕਾਰਤ ਰੂਪ 'ਚ ਰਿਲੀਜ਼ ਕੀਤਾ ਗਿਆ ¢ ਪ੍ਰੋਗਰਾਮ ਵਿਚ ਹਾਜ਼ਰੀ ਭਰਦਿਆਂ ਇਸ ਫ਼ਿਲਮ ਦਾ ਰਸਮੀ ਉਦਘਾਟਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਕਾਹਲੋਂ (1984 ਮਾਮਲਿਆਂ ਦੇ ਸੁਪਰੀਮ ਕੋਰਟ ਵਿਚ ਪਟੀਸ਼ਨਰ) ਵੱਲੋਂ ਕੀਤਾ ਗਿਆ ¢ ਇਸ ਮੌਕੇ ਵੱਡੀ ਗਿਣਤੀ ਵਿਚ ਵਣਜਾਰਾ ਸਮਾਜ ਦੇ ਲੋਕਾਂ ਨੇ ਹਾਜ਼ਰੀ ਭਰੀ ¢ ਇਹ ਫ਼ਿਲਮ ਸਿੱਖ ਇਤਿਹਾਸ ਵਿਚ ਹਾਸ਼ੀਏ 'ਤੇ ਭਾਈਚਾਰਿਆਂ ਦੀ ਇਤਿਹਾਸਕ ਤੇ ਸਮਾਜਕ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਉਂਦੀ ਹੈ ¢ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਹੁਜਨ ਦ੍ਰਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨੇ ਕੀਤੀ ¢ ਤੇਲਗੂ ਵਿਚ ਇਸ ਨੂੰ ਡੱਬ ਕਰਨ ਦੀ ਜ਼ਿੰਮੇਵਾਰੀ ਹਰਜੀਵ ਸਿੰਘ ਕੰਧਾਰੀ ਨੇ ਨਿਭਾਈ ਹੈ ¢ ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਗੁਰਲਾਡ ਸਿੰਘ ਕਾਹਲੋਂ ਨੇ ਵਣਜਾਰਾ ਸਮਾਜ ਦੀ ਸਿੱਖ ਇਤਿਹਾਸ ਵਿਚ ਭੂਮਿਕਾ ਬਾਰੇ ਮਹੱਤਵਪੂਰਨ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ¢ ਵਣਜਾਰਾ ਸਮਾਜ ਨਾਲ ਸਬੰਧਿਤ ਭਾਈ ਮੱਖਣ ਸ਼ਾਹ ਲੁਬਾਣਾ ਨਾਲ ਜੁੜੀ ਇਤਿਹਾਸਕ ਜਾਣਕਾਰੀ ਸਾਂਝੀ ਕਰਦੇ ਹੋਏ ਸ. ਕਾਹਲੋਂ ਨੇ ਦੱਸਿਆ ਕਿ ਅੱਠਵੇਂ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ , ਭਾਈ ਮੱਖਣ ਸ਼ਾਹ ਲੁਬਾਣਾ ਨੇ ਹੀ ਗੁਰੂ ਤੇਗ਼ ਬਹਾਦਰ ਜੀ ਦੀ ਉਸ ਵੇਲੇ ਪਛਾਣ ਕੀਤੀ 'ਗੁਰੂ ਲਾਧੋ ਰੇ' ਦਾ ਹੋਕਾ ਦਿੱਤਾ, ਜਦੋਂ ਬਾਬਾ ਬਕਾਲਾ ਵਿਖੇ ਸੈਂਕੜੇ ਲੋਕ ਨਕਲੀ ਗੁਰੂ ਬਣੇ ਬੈਠੇ ਹੋਏ ਸਨ ¢ ਸ਼ਹਾਦਤ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਜਾਣ ਵਾਲੇ ਭਾਈ ਜੈਤਾ ਅਤੇ ਧੜ ਦਾ ਸਸਕਾਰ ਦਿੱਲੀ ਵਿਚ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਨਾਲ ਜੁੜਿਆ ਸਿੱਖ ਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ ¢ ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਰੇ ਸੰਸਦ ਮੈਂਬਰ ਜਿੱਥੇ ਬੈਠਦੇ ਹਨ, ਉਹ ਸੰਸਦ ਦੀ ਜ਼ਮੀਨ ਵੀ ਭਾਈ ਲੱਖੀ ਸ਼ਾਹ ਵਣਜਾਰਾ ਦੀ ਹੀ ਹੈ ¢ ਤੇਲਗੂ ਵਿਚ ਡੱਬ ਫ਼ਿਲਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸਕ ਸਚਾਈਆਂ ਨੂੰ ਸਾਹਮਣੇ ਲਿਆਉਣਾ ਅਤੇ ਸਿਨੇਮਾ ਦੇ ਰਾਹੀ ਸਮਾਜ ਤੱਕ ਪਹੁੰਚਾਉਣਾ ਮੌਜੂਦਾ ਸਮੇਂ ਦੀ ਲੋੜ ਹੈ ¢ ਉਨ੍ਹਾਂ ਵਣਜਾਰਾ ਸਮਾਜ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੁਰ ਰਹਿ ਕੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਵੀ ਕੀਤੀ ¢ ਇਸ ਪ੍ਰੋਗਰਾਮ ਵਿਚ ਵਣਜਾਰਾ ਸਮਾਜ ਨਾਲ ਸਬੰਧਿਤ ਆਗੂ ਲਖਵਿੰਦਰ ਸਿੰਘ ਤੇ ਭਗਤ ਸਿੰਘ ਨੇ ਵੀ ਹਾਜ਼ਰੀ ਭਰੀ¢
Ad Position 22
No active advertisement
ਪਿਛਲੀ ਖ਼ਬਰ ਮਲਸੀਆਂ ਵਲੋਂ ਬੰਗਲਾਦੇਸ਼ 'ਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਅਗਲੀ ਖ਼ਬਰ ਮਨੀ ਸ਼ਰਮਾ ਨਮਿਤ ਉਠਾਲਾ ਕਿਰਿਆ ਅੱਜ ਅਦਾਰਾ 'ਅਜੀਤ' ਵਲੋਂ ਸ਼ਰਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Ad Position 24