ਨਵੀਂ ਦਿੱਲੀ, 27 ਜਨਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਬੰਗਲਾਦੇਸ਼ ਵਿਚ ਲਗਾਤਾਰ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਦੀ ਸਖ਼ਤ ਨਿਖੇਧੀ ਕੀਤੀ ਹੈ ¢ ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਬੰਗਲਾ ਦੇਸ਼ ਵਿਚ ਭਾਰਤੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਜ਼ੁਲਮਾਂ ਖ਼ਿਲਾਫ਼ ਗੰਭੀਰਤਾ ਵਿਖਾਉਂਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇ ¢ ਉਨ੍ਹਾਂ ਦੱਸਿਆ ਕਿ ਬੰਗਲਾ ਦੇਸ਼ ਵਿਚ ਹਿੰਦੂਆਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਬੀਤੇ ਦਿਨ ਬੰਗਲਾ ਦੇਸ਼ ਦੇ ਨਰਸਿੰਹਦੀ ਜ਼ਿਲ੍ਹੇ ਵਿਚ ਇੱਕ ਹੋਰ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ¢ ਇੱਥੇ ਅਪਰਾਧੀਆਂ ਨੇ ਇੱਕ 23 ਸਾਲ ਦੇ ਚੰਚਲ ਚੰਦਰ ਭੌਮਿਕ ਨੂੰ ਜਿੰਦਾ ਸਾੜ ਦਿੱਤਾ ਗਿਆ ਹੈ ¢ ਇਹ ਘਟਨਾ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ ਜਦੋਂ ਇਹ ਵਿਅਕਤੀ ਸੁੱਤਾ ਹੋਇਆ ਸੀ ¢ ਮਿ੍ਤਕ ਚੰਚਲ ਭੌਮਿਕ ਖਾਨਾਬਾੜੀ ਮਸਜਿਦ ਮਾਰਕਿਟ ਵਿਚ ਸਥਿਤ ਇੱਕ ਆਟੋਮੋਬਾਇਲ ਵਰਕਸ਼ਾਪ ਵਿਚ ਕੰਮ ਕਰਦਾ ਸੀ ¢ ਮਲਸੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਗਲਾ ਦੇਸ਼ ਵਿਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸ ਮਾਮਲੇ ਵਿਚ ਬੰਗਲਾ ਦੇਸ਼ ਸਰਕਾਰ ਪ੍ਰਤੀ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕੀਤਾ ਜਾਵੇ ¢