ਟੋਹਾਣਾ/ਜਾਖ਼ਲ, 27 ਜਨਵਰੀ (ਮਨਜੀਤ ਸਿੰਘ) - ਪੁਲਿਸ ਸੁਪਰਡੈਂਟ ਸਿਧਾਂਤ ਜੈਨ ਆਈ.ਪੀ.ਐਸ. ਦੀ ਅਗਵਾਈ ਹੇਠ ਚੱਲ ਰਹੀ ਕਾਨੂੰਨ ਲਾਗੂ ਕਰਨ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਜਾਖ਼ਲ ਪੁਲਿਸ ਸਟੇਸ਼ਨ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ | ਜਿਨ੍ਹਾਂ ਦੀ ਪਛਾਣ ਅਜੈ ਉਰਫ਼ ਚੀਕੂ ਪੁੱਤਰ ਮਜਨੂੰ ਵਾਸੀ ਵਾਰਡ ਨੰਬਰ 13, ਧਣਕ ਮੁਹੱਲਾ, ਸਿਲਾਈ ਸੈਂਟਰ ਏਰੀਆ, ਬੁਢਲਾਡਾ, ਪੰਜਾਬ ਅਤੇ ਦੂਜਾ ਕੁਲਦੀਪ ਉਰਫ਼ ਗੰਜਾ ਉਰਫ਼ ਬੱਚੂ, ਪੁੱਤਰ ਬੰਟੀ ਕੁਮਾਰ, ਵਾਸੀ ਵਾਰਡ ਨੰਬਰ 13, ਧਣਕ ਮੁਹੱਲਾ, ਸਿਲਾਈ ਸੈਂਟਰ ਏਰੀਆ, ਬੁਢਲਾਡਾ, ਪੰਜਾਬ ਵਜੋਂ ਹੋਈ ਹੈ | ਮੁਲਜ਼ਮਾਂ ਪਾਸੋਂ 3,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ | ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਐਸ.ਐਚ.ਓ. ਜਾਖ਼ਲ ਸਬ-ਇੰਸਪੈਕਟਰ ਸੁਰੇਸ਼ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ੋਭਿਤ ਕੁਮਾਰ ਪੁੱਤਰ ਦਰਸ਼ਨ ਬਾਂਸਲ, ਵਾਸੀ ਨਈ ਬਸਤੀ, ਜਾਖ਼ਲ ਨੇ ਰਿਪੋਰਟ ਦਿੱਤੀ ਕਿ 23 ਜਨਵਰੀ, 2026 ਨੂੰ ਆਪਣੀ ਤੰਬਾਕੂ ਦੀ ਦੁਕਾਨ ਬੰਦ ਕਰਨ ਤੋਂ ਬਾਅਦ, ਜਦੋਂ ਉਸ ਨੇ ਅਗਲੀ ਸਵੇਰ ਇਸ ਨੰੂ ਖੋਲਿ੍ਹਆ ਤਾਂ ਦੋਵੇਂ ਤਾਲੇ ਟੁੱਟੇ ਹੋਏ ਸਨ ਅਤੇ ਲਗਭਗ 8,000 ਰੁਪਏ ਚੋਰੀ ਹੋ ਗਏ ਸਨ | ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਜਾਖ਼ਲ ਨੇ 25 ਜਨਵਰੀ, 2026 ਨੂੰ ਆਈ.ਪੀ.ਸੀ. ਦੀ ਧਾਰਾ 305, 331(4) ਦੇ ਤਹਿਤ ਮਾਮਲਾ ਨੰਬਰ 11, ਦਰਜ ਕੀਤਾ | ਪੁਲਿਸ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕਰਨ ਅਤੇ ਚੋਰੀ ਹੋਏ ਸਮਾਨ ਨੂੰ ਬਰਾਮਦ ਕਰਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਕਾਰਵਾਈ ਜਨਤਕ ਜਾਇਦਾਦ ਦੀ ਰੱਖਿਆ ਅਤੇ ਅਪਰਾਧ ਨੂੰ ਕੰਟਰੋਲ ਕਰਨ ਪ੍ਰਤੀ ਪੁਲਿਸ ਦੀ ਸਖ਼ਤ ਨੀਤੀ ਨੂੰ ਦਰਸਾਉਂਦੀ ਹੈ |