ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਪਾਹਜ ਕਿ੍ਕਟਰਾਂ ਨੂੰ ਕੋਚਿੰਗ ਦੇਣ ਵਾਲੇ ਕੋਚ ਦੀਪ ਕੰਬੋਜ ਨੂੰ ਬਾਬਾ ਬ੍ਰਹਮਦਾਸ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 01-02-2026
ਸਿਰਸਾ, 31 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਬਾਬਾ ਭੂਮਣ ਸ਼ਾਹ 'ਚ ਸਥਿਤ ਡੇਰਾ ਬਾਬਾ ਭੂਮਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬ੍ਰਹਮਦਾਸ ਨੇ ਦਿਵਿਆਂਗ ਨੌਜਵਾਨਾਂ ਨੂੰ ਕਿ੍ਕਟ ਦੀ ਕੋਚਿੰਗ ਦੇਣ ਵਾਲੇ ਦੀਪਕ ਕੰਬੋਜ ਨੂੰ ਸਨਮਾਨਿਤ ਕੀਤਾ ਹੈ | ਦੀਪਕ ਕੰਬੋਜ ਨੂੰ ਪਿਛਲੇ ਦਿਨੀਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਚੀਵਰਜ਼ ਐਵਾਰਡ ਪ੍ਰਾਪਤ ਕੀਤਾ ਸੀ | ਬਾਬਾ ਬ੍ਰਹਮ ਦਾਸ ਨੇ ਉਨ੍ਹਾਂ ਦੀ ਇਸ ਪ੍ਰਾਪਤ ਲਈ ਵਧਾਈ ਦਿੱਤੀ | ਇਸ ਮੌਕੇ ਬਾਬਾ ਬ੍ਰਹਮਦਾਸ ਮਹਾਰਾਜ ਨੇ ਕਿਹਾ ਕਿ ਕੋਚ ਦੀਪਕ ਕੰਬੋਜ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ | ਦੇਸ਼ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ | ਅੱਜ ਦੇ ਨੌਜਵਾਨਾਂ ਨੂੰ ਕੋਚ ਦੀਪਕ ਕੰਬੋਜ ਦੇ ਚੰਗੇ ਕੰਮ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਦੀ ਬਜਾਏ ਖੇਡਾਂ ਨੂੰ ਚੁਣਨਾ ਚਾਹੀਦਾ ਹੈ, ਜਿਸ ਨਾਲ ਸਮਾਜ ਤੇ ਦੇਸ਼ ਨੂੰ ਮਾਣ ਮਿਲੇਗਾ | ਕੋਚ ਦੀਪਕ ਕੰਬੋਜ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਚੀਵਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ, ਸਿਰਫ਼ 23 ਸਾਲ ਦੀ ਉਮਰ 'ਚ, ਦੀਪਕ ਕੰਬੋਜ ਦੇਸ਼ ਦੇ ਸਭ ਤੋਂ ਛੋਟੇ ਕੋਚ ਬਣ ਗਏ ਹਨ | ਇੰਡੀਆ ਬੁੱਕ ਆਫ਼ ਰਿਕਾਰਡਜ਼ ਅਚੀਵਰਜ਼ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ 'ਤੇ ਦੀਪਕ ਕੰਬੋਜ ਦੇ ਪਰਿਵਾਰ, ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦਾ ਮਾਹੌਲ ਹੈ | ਕੋਚ ਦੀਪਕ ਕੰਬੋਜ ਨੇ ਉਨ੍ਹਾਂ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜੋ ਅਪਾਹਜ ਸਨ | ਦਿਵਿਆਂਗ ਖਿਡਾਰੀਆਂ ਨੇ ਆਪਣੇ ਖੇਡਾਂ ਦੇ ਬਲ 'ਤੇ ਕੋਚ ਦੀਪਕ ਕੰਬੋਜ ਦੀ ਕੋਚਿੰਗ ਹੇਠ ਕਈ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ | ਦੀਪਕ ਕੰਬੋਜ ਦੇ ਇਸ ਯਤਨ ਨੇ ਨਾ ਸਿਰਫ਼ ਖੇਡ ਜਗਤ ਵਿਚ ਸਗੋਂ ਸਮਾਜਿਕ ਪੱਧਰ 'ਤੇ ਵੀ ਅਪਾਹਜ ਖਿਡਾਰੀਆਂ ਅਤੇ ਨੌਜਵਾਨਾਂ ਦਾ ਮਨੋਬਲ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਰਾਏ ਜੀ ਦਾ ਜੀਵਨ, ਵਾਤਾਵਰਨ ਸੁਰੱਖਿਆ ਲਈ ਹੈ ਇਕ ਵੱਡੀ ਪ੍ਰੇਰਨਾ-ਰਾਮ ਸਿੰਘ 'ਬੰਬੇ' ਅਗਲੀ ਖ਼ਬਰ ਮੂਰਤੀ ਸਥਾਪਨਾ ਦੇ ਮੌਕੇ 'ਤੇ ਜਾਗਰਣ ਅੱਜ ਤੇ ਭੰਡਾਰਾ ਕੱਲ੍ਹ
Ad Position 24
No active advertisement