03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਾਹਿਬ ਫਾਊਾਡੇਸ਼ਨ ਨੇ ਗਿਆਨੀ ਗੜਗੱਜ ਨੂੰ ਚਿੱਠੀ ਸੌਂਪ ਕੇ ਕੀਤੀ ਅਪੀਲ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਲਈ ਜਾਰੀ ਕੀਤੇ ਜਾਣ 'ਲੋੜੀਂਦੇ ਨਿਰਦੇਸ਼'

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਜਗਤਾਰ ਸਿੰਘ)-ਸਾਹਿਬ ਫਾਊਾਡੇਸ਼ਨ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕ ਚਿੱਠੀ ਰਾਹੀਂ ਅਪੀਲ ਕੀਤੀ ਹੈ ਕਿ, ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਲਈ ਸ੍ਰੀ ਅਕਾਲ ਤਖ਼ਤ ਤੋਂ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ | ਫਾਊਾਡੇਸ਼ਨ ਦੇ ਮੁਖੀ ਜਤਿੰਦਰ ਸਿੰਘ ਸੋਨੂੰ ਤੇ ਜਨਰਲ ਸਕੱਤਰ ਹਰਜੋਤ ਸ਼ਾਹ ਸਿੰਘ ਵਲੋਂ ਇਸ ਚਿੱਠੀ ਰਾਹੀਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਸੰਸਾਰ ਭਰ ਦੇ ਲੋਕ ਜਿਥੇ ਲੋਕ ਆਪਣੀ ਵਿਰਾਸਤ ਤੇ ਇਤਿਹਾਸ ਨੂੰ ਬਚਾਉਣ ਲਈ ਕਰੋੜਾਂ ਰੁਪਏ ਖ਼ਰਚ ਕਰਦੇ ਹਨ, ਪਰ ਦੁਖ ਦੀ ਗੱਲ ਹੈ ਕਿ ਅਸੀਂ ਖ਼ੁਦ ਆਪਣੀਆਂ ਅਮਾਨਤਾਂ ਨੂੰ ਅਨਜਾਣੇ ਵਿਚ ਖ਼ਤਮ ਕਰ ਰਹੇ ਹਾਂ | ਉਨ੍ਹਾਂ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਕਈ ਥਾਵਾਂ 'ਤੇ ਨਵੀਂ ਉਸਾਰੀ ਦੇ ਨਾਂਅ 'ਤੇ ਸਾਡੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ, ਪੁਰਾਣੀਆਂ ਇਮਾਰਤਾਂ ਤੇ ਅਮੋਲਕ ਯਾਦਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ¢ ਇਹ ਨਿਸ਼ਾਨੀਆਂ ਸਿਰਫ਼ ਇਮਾਰਤਾਂ ਨਹੀਂ ਹਨ, ਸਗੋਂ ਸਾਡੇ ਇਤਿਹਾਸ, ਸ਼ਹਾਦਤਾਂ ਤੇ ਸਿੱਖ ਪੰਥ ਦੀ ਵਿਰਾਸਤ ਦਾ ਅਟੁੱਟ ਹਿੱਸਾ ਹਨ | ਉਨ੍ਹਾਂ ਕਿਹਾ ਕਿ ਨਵੀਂਆਂ ਇਮਾਰਤਾਂ ਬਣਾਉਣਾ ਚੰਗੀ ਗੱਲ ਹੈ, ਪਰ ਪੁਰਾਤਨ ਇਤਿਹਾਸਕ ਢਾਂਚਿਆਂ ਨੂੰ ਬਿਨਾਂ ਛੇੜਛਾੜ ਕੀਤੇ ਸੰਭਾਲ ਕੇ ਰੱਖਣਾ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਤੋਂ ਇਹ ਨਿਰਦੇਸ਼ ਜਾਰੀ ਕੀਤੇ ਜਾਣ ਕਿ ਜਿਥੇ ਵੀ ਪੁਰਾਤਨ ਇਤਿਹਾਸਕ ਜਾਂ ਨਿਸ਼ਾਨੀਆਂ ਮੌਜੂਦ ਹਨ, ਉਥੇ ਨਵੀਂ ਉਸਾਰੀ ਕੀਤੇ ਜਾਣ ਸਮੇਂ, ਪੁਰਾਤਨ ਇਮਾਰਤਾਂ ਦੇ ਮੂਲ ਸਰੂਪ ਨੂੰ ਕਿਸੇ ਵੀ ਹਾਲਤ ਵਿਚ ਨੁਕਸਾਨ ਨਾ ਪਹੁੰਚਾਇਆ ਜਾਵੇ ¢
Ad Position 22
No active advertisement
ਪਿਛਲੀ ਖ਼ਬਰ ਤਿਲੋਕੇਵਾਲਾ ਨੇੜੇ ਸਕੂਲ ਬੱਸ ਤੇ ਪਿੱਕਅਪ ਦੀ ਟੱਕਰ, ਪਿੱਕਅਪ ਡਰਾਈਵਰ ਦੀ ਮੌਕੇ 'ਤੇ ਮੌਤ ਅਗਲੀ ਖ਼ਬਰ ਕਿ੍ਟਿਕ ਸੁਸਾਇਟੀ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਭਾਰਤ ਦੀ ਬੌਧਿਕ ਵਿਰਾਸਤ 'ਤੇ ਗੈਸਟ ਲੈਕਚਰ ਕਰਵਾਇਆ
Ad Position 24