05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਕਾਰੀ ਮਹਿਲਾ ਕਾਲਜ ਵਿਖੇ 26ਵਾਂ ਸਾਲਾਨਾ ਖੇਡ ਮੁਕਾਬਲਾ ਸਮਾਪਤ <br/>

Ad Position 21
No active advertisement
ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਸਾਲਾਨਾ ਖੇਡ ਮੁਕਾਬਲੇ 'ਚ ਭਾਗ ਲੈਂਦੇ ਵਿਦਿਆਰਥੀ | ਤਸਵੀਰ : ਹਰਬੰਸ ਸਿੰਘ ਮੰਡੇਰ<br/> 04-02-2026

ਫ਼ਤਿਹਾਬਾਦ, 3 ਫਰਵਰੀ (ਹਰਬੰਸ ਸਿੰਘ ਮੰਡੇਰ)-ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ 26ਵਾਂ ਸਾਲਾਨਾ 2 ਰੋਜ਼ਾ ਖੇਡ ਮੁਕਾਬਲਾ ਉਤਸ਼ਾਹ ਨਾਲ ਆਯੋਜਿਤ ਕੀਤਾ | ਇਹ ਮੁਕਾਬਲਾ ਕਾਲਜ ਪਿ੍ੰਸੀਪਲ ਡਾ. ਸ਼ਤਰੂਜੀਤ ਸਿੰਘ ਦੀ ਅਗਵਾਈ ਹੇਠ ਤੇ ਖੇਡ ਕੋਆਰਡੀਨੇਟਰ ਡਾ. ਲਖਬੀਰ ਕੌਰ ਦੇ ਤਾਲਮੇਲ ਨਾਲ ਕਰਵਾਇਆ | ਮੁਕਾਬਲੇ ਦਾ ਉਦਘਾਟਨ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਨਾਲ ਕੀਤਾ | ਵਿਦਿਆਰਥੀਆਂ ਵਲੋਂ ਅਨੁਸ਼ਾਸਿਤ ਢੰਗ ਨਾਲ ਮਾਰਚ ਪਾਸਟ ਕਰ ਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਤੇ ਵਿਦਿਆਰਥਣ ਸੋਨੀਆ ਵਲੋਂ ਭਾਗੀਦਾਰਾਂ ਨੂੰ ਖੇਡ ਭਾਵਨਾ ਦੀ ਸਹੁੰ ਚੁਕਾਈ ਗਈ | ਮੁਕਾਬਲੇ ਦੇ ਪਹਿਲੇ ਦਿਨ 5000 ਮੀਟਰ ਦੌੜ 'ਚ ਸੋਨੀਆ ਨੇ ਪਹਿਲਾ, ਕਾਜਲ ਨੇ ਦੂਜਾ ਅਤੇ ਮਮਤਾ ਤੇ ਨੇਹਾ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 1500 ਮੀਟਰ ਦੌੜ 'ਚ ਕਾਜਲ ਨੇ ਪਹਿਲਾ, ਸੋਨੀਆ ਨੇ ਦੂਜਾ ਅਤੇ ਜਮਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੂਜੇ ਦਿਨ 800 ਮੀਟਰ ਦੌੜ 'ਚ ਭਤੇਰੀ ਨੇ ਪਹਿਲਾ, ਕਾਜਲ ਨੇ ਦੂਜਾ ਤੇ ਸੋਨੀਆ ਦੇਵੀ ਨੇ ਤੀਜਾ ਸਥਾਨ ਹਾਸਿਲ ਕੀਤਾ | ਸ਼ਾਟ ਪੁੱਟ ਮੁਕਾਬਲੇ 'ਚ ਰਿੰਕੂ ਨੇ ਪਹਿਲਾ, ਭਤੇਰੀ ਨੇ ਦੂਜਾ ਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਸ਼ਤਰੂਜੀਤ ਸਿੰਘ ਨੇ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਇਕ ਮਹੱਤਵਪੂਰਨ ਹਿੱਸਾ ਹਨ | ਖੇਡਾਂ ਅਨੁਸ਼ਾਸਨ ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਹੁਨਰ ਵਿਕਸਤ ਕਰਦੀਆਂ ਹਨ | ਖੇਡ ਇੰਚਾਰਜ ਡਾ. ਲਖਬੀਰ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਿੱਖਿਆ ਦੇ ਨਾਲ-ਨਾਲ ਖੇਡਾਂ ਦਾ ਵੀ ਵਿਸ਼ੇਸ਼ ਮਹੱਤਵ ਹੈ | ਖੇਡਾਂ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਸਿਹਤਮੰਦ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ 'ਚ ਮਦਦ ਕਰਦੀਆਂ ਹਨ | ਇਸ ਮੌਕੇ ਐਸੋਸੀਏਟ ਪ੍ਰੋ. ਡਾ. ਵਿਜੇ ਸਿੰਘ, ਡਾ. ਗੁਰਨਾਮ ਚੰਦ, ਡਾ. ਭਾਰਤ ਭੂਸ਼ਣ, ਸਹਾਇਕ ਪ੍ਰੋ. ਪਵਨ ਕੁਮਾਰ, ਡਾ. ਰਮੇਸ਼ ਕੁਮਾਰ, ਡਾ. ਕਵਿਤਾ, ਡਾ. ਭਰਤ ਲਾਲ, ਡਾ. ਰਾਜੀਵ, ਰੋਹਿਤ, ਡਾ. ਸੁਮਿਤਰਾ, ਡਾ. ਰੀਤਾ, ਐਨ.ਐਸ.ਐਸ. ਇੰਚਾਰਜ ਡਾ. ਸ਼ਕੁੰਤਲਾ ਸਿਹਾਗ ਅਤੇ ਰਮਨ, ਸਹਾਇਕ ਪ੍ਰੋਫੈਸਰ ਸੋਨੀਆ ਗੁਪਤਾ, ਮੀਨਾਕਸ਼ੀ, ਪ੍ਰੀਤੀ, ਗਗਨਦੀਪ ਕੌਰ, ਸੰਦੀਪ ਕੁਮਾਰ, ਸਾਰਿਕਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਮਹਾਨ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਅੱਜ
Ad Position 24