05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 04-02-2026
ਕਾਲਾਂਵਾਲੀ/ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ)-ਆਲ ਇੰਡੀਆ ਤੇਰਾਪੰਥ ਮਹਿਲਾ ਮੰਡਲ ਵਲੋਂ 4 ਫਰਵਰੀ ਨੂੰ ਸ਼ਿਵਬਾੜੀ ਨੇੜੇ ਤੇਰਾਪੰਥ ਜੈਨ ਭਵਨ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ 'ਤੇ ਇਕ ਮੁਫਤ ਸਰਵਾਈਕਲ ਕੈਂਸਰ ਸਕ੍ਰੀਨਿੰਗ ਅਤੇ ਰੋਕਥਾਮ ਕੈਂਪ ਅਤੇ ਇਕ ਮਹਿਲਾ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰੇਗਾ | ਕੈਂਪ ਕੋਆਰਡੀਨੇਟਰ ਦੇਵਾ ਕੀਰਤੀ ਗਰਗ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸਿਟੀ ਕੌਂਸਲਰ ਮਧੂ ਗੋਇਲ ਕਰਨਗੇ | ਮੈਕਸ ਲੈਬ ਟੀਮ ਦੇ ਡਾ. ਮੀਨਾਕਸ਼ੀ ਅਗਰਵਾਲ ਤੇ ਗੁਰੂਚਰਨ ਮੋਂਗਾ ਵਲੋਂ ਕੈਂਪ ਵਿਚ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਸਕ੍ਰੀਨਿੰਗ, ਛਾਤੀ ਦੇ ਕੈਂਸਰ ਸਕ੍ਰੀਨਿੰਗ ਤੇ ਹੀਮੋਗਲੋਬਿਨ ਟੈਸਟਿੰਗ ਲਈ ਸਿਰਫ 21 ਤੋਂ 65 ਸਾਲ ਦੀਆਂ ਅÏਰਤਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ | ਕੈਂਪ ਲਈ ਰਜਿਸਟਰ ਕਰਨ ਲਈ ਆਪਣਾ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਹਿਲਾ ਕਾਲਜ ਵਿਖੇ 26ਵਾਂ ਸਾਲਾਨਾ ਖੇਡ ਮੁਕਾਬਲਾ ਸਮਾਪਤ <br/> ਅਗਲੀ ਖ਼ਬਰ ਵਿਆਹ ਦੀ ਯੋਜਨਾ ਬਣਾਉਣ ਵਿਚ ਜੁਟੀ-ਸ਼ਰਧਾ ਕਪੂਰ
Ad Position 24