05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਿਆਹ ਦੀ ਯੋਜਨਾ ਬਣਾਉਣ ਵਿਚ ਜੁਟੀ-ਸ਼ਰਧਾ ਕਪੂਰ

Ad Position 21
No active advertisement
ਅਜੀਤ ਡੈਸਕ 04-02-2026

'ਇਸਤਰੀ-2' ਵਰਗੀ ਸੁਪਰਹਿੱਟ ਫ਼ਿਲਮ ਨਾਲ ਇਕਦਮ ਸੁਪਰ ਸਟਾਰਡਮ 'ਤੇ ਪਹੁੰਚ ਚੁੱਕੀ ਹੀਰੋਈਨ ਸ਼ਰਧਾ ਕਪੂਰ ਦੇ ਪ੍ਰਸੰਸਕ ਉਸ ਦੀਆਂ ਅਗ਼ਲੀਆਂ ਫ਼ਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਸੰਸਕਾਂ ਲਈ ਹੁਣ ਇਕ ਚੰਗੀ ਖਬਰ ਆ ਰਹੀ ਹੈ ਕਿ ਇਕ ਲੰਬੇ ਸਮੇਂ ਤੋਂ ਬਾਅਦ ਸ਼ਰਧਾ ਕਪੂਰ ਫ਼ਿਲਮ 'ਈਥਾ' ਅਤੇ 'ਨਾਗਿਨ' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ 'ਨਾਗਿਨ' ਵਿਚ ਇਕ ਇੱਛਾਧਾਰੀ 'ਨਾਗਿਨ' ਦੇ ਕਿਰਦਾਰ ਵਿਚ ਉਹ ਯਕੀਨਨ ਹੀ ਦਰਸ਼ਕਾਂ ਨੂੰ ਰੁਮਾਂਚਿਤ ਕਰੇਗੀ।
ਮਸ਼ਹੂਰ ਲਾਵਣੀ ਡਾਂਸਰ ਅਤੇ ਤਮਾਸ਼ਾ ਕਲਾਕਾਰ ਵਿਠਾਬਾਈ ਭਾਊ ਨਾਰਾਇਣ ਗਾਂਵਕਰ ਦੀ ਜੀਵਨੀ 'ਤੇ ਆਧਾਰਿਤ ਫ਼ਿਲਮ 'ਈਥਾ' ਦੀ ਸ਼ੂਟਿੰਗ ਮਾਰਚ ਤੱਕ ਪੂਰੀ ਹੋ ਜਾਵੇਗੀ। ਇਸ ਦੇ ਖ਼ਤਮ ਹੁੰਦਿਆਂ ਹੀ ਇਸੇ ਸਾਲ ਅਪ੍ਰੈਲ ਵਿਚ ਸ਼ਰਧਾ ਕਪੂਰ ਫ਼ਿਲਮ 'ਨਾਗਿਨ' ਦੀ ਸ਼ੂਟਿੰਗ ਕਰ ਦੇਵੇਗੀ।
ਫ਼ਿਲਮ 'ਇਸਤਰੀ-2' (2024) ਤੋਂ ਬਾਅਦ ਸ਼ਰਧਾ ਆਪਣੀ ਫ਼ਿਲਮਾਂ ਦੀ ਚੋਣ ਬਹੁਤ ਸੋਚ-ਸਮਝ ਕੇ ਕਰ ਰਹੀ ਹੈ। 'ਈਥਾ' ਅਤੇ 'ਨਾਗਿਨ' ਤੋਂ ਇਲਾਵਾ ਸ਼ਰਧਾ ਕਪੂਰ 'ਇਸਤਰੀ 3' ਅਤੇ 'ਭੇੜੀਆ 2' ਵਿਚ ਵੀ ਆਪਣੀ ਭੂਮਿਕਾ ਦੁਹਰਾਉਂਦੀ ਨਜ਼ਰ ਆਵੇਗੀ।
ਸ਼ਰਧਾ ਨੇ ਹਾਲ ਹੀ ਵਿਚ 'ਜ਼ੂਟੋਪਿਆ-2' ਦੇ ਹਿੰਦੀ ਭਾਗ ਵਿਚ ਜੂਡੀ ਹਾਪਸ ਨੂੰ ਆਪਣੀ ਆਵਾਜ਼ ਦਿੱਤੀ ਸੀ। ਖ਼ਬਰਾਂ ਅਨੁਸਾਰ ਉਹ ਦਰਸ਼ਕਾ ਵਲੋਂ ਪਸੰਦ ਕੀਤੀ ਗਈ ਫ਼ਿਲਮ 'ਤੁਮਬਾਡ' ਦੀ ਪਹਿਲੀ ਕੜੀ 'ਫ਼ਿਲਮ 'ਪਹਾੜਪੰਗਿਰਾ' ਵਿਚ ਵੀ ਨਜ਼ਰ ਆਵੇਗੀ।
ਖਬਰਾਂ ਆ ਰਹੀਆਂ ਹਨ ਕਿ ਸ਼ਰਧਾ ਕਪੂਰ, ਰਾਹੁਲ ਮੋਦੀ ਨਾਲ ਵਿਆਹ ਦੀ ਪਲਾਨਿੰਗ ਕਰ ਰਹੀ ਹੈ ਅਤੇ ਬਹੁਤ ਜਲਦ ਉਹ ਮੋਦੀ ਪਰਿਵਾਰ ਦੀ ਬਹੂ ਬਣਨ ਵਾਲੀ ਹੈ। ਇਕ ਲੰਬੇ ਸਮੇਂ ਤੋਂ ਸ਼ਰਧਾ ਅਤੇ ਰਾਹੁਲ ਮੋਦੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਨੇ ਹੁਣ ਤੱਕ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ।

-੦-

Ad Position 22
No active advertisement
ਪਿਛਲੀ ਖ਼ਬਰ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਅੱਜ ਅਗਲੀ ਖ਼ਬਰ 'ਸ਼ਿਵਾਨੀ ਸ਼ਿਵਾਜੀ ਰਾਏ' ਦੇ ਕਿਰਦਾਰ ਵਿਚ ਰਾਣੀ ਮੁਖਰਜੀ
Ad Position 24