05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜ਼ਿਲ੍ਹਾ ਪੱਧਰੀ 400 ਮੀਟਰ ਦੌੜ 'ਚੋਂ ਪੂਜਾ ਅੱਵਲ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਾ ਕਰਵਾਇਆ <br/>

Ad Position 21
No active advertisement
ਜੇਤੂਆਂ ਨੂੰ ਸਨਮਾਨਿਤ ਕਰਦੇ ਅਧਿਕਾਰੀ | ਤਸਵੀਰ : ਪੰਨੀਵਾਲੀਆ<br/> 04-02-2026

ਕਾਲਾਂਵਾਲੀ/ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ)-ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਮੰਗਲਵਾਰ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਾ ਕਰਵਾਇਆ | ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਅÏਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਮੁਕਾਬਲੇ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਦੇ ਸੀ. ਈ. ਓ. ਡਾ. ਸੁਭਾਸ਼ ਚੰਦਰ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਅÏਰਤਾਂ ਹਰ ਖੇਤਰ ਵਿਚ ਮੋਹਰੀ ਹਨ, ਭਾਵੇਂ ਉਹ ਖੇਡ ਖੇਤਰ ਹੋਵੇ ਜਾਂ ਜਾਂ ਕੋਈ ਹੋਰ | ਉਨ੍ਹਾਂ ਨੇ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਸਾਬਤ ਕੀਤੀ ਹੈ | ਖੇਡ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ ਅਤੇ ਇਸ ਮੁਕਾਬਲੇ ਵਾਲੇ ਯੁੱਗ ਵਿਚ ਆਪਣੇ ਆਪ ਨੂੰ ਸਾਬਤ ਕਰਨ ਲਈ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ | ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਦਰਸ਼ਨਾ ਸਿੰਘ ਵੀ ਮੌਜੂਦ ਸਨ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਤੇ 'ਬੇਟੀ ਬਚਾਓ, ਬਟੀੰ ਪੜ੍ਹਾਓ' ਦਾ ਪ੍ਰਣ ਵੀ ਲਿਆ | ਸੰਗੀਤਕ ਕੁਰਸੀ ਮੁਕਾਬਲੇ ਵਿਚ ਸੁਮਨ ਰਾਣੀ ਪਹਿਲੇ, ਸੀਮਾ ਦੇਵੀ ਦੂਜੇ ਤੇ ਸ਼ਕੁੰਤਲਾ ਤੀਜੇ ਸਥਾਨ 'ਤੇ ਰਹੀ | 100 ਮੀਟਰ ਦੌੜ ਵਿਚ ਸੰਤੋਸ਼ ਪਹਿਲੇ, ਸੋਨੀਆ ਰਾਣੀ ਦੂਜੇ ਤੇ ਪ੍ਰੋਮਿਲਾ ਤੀਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ 300 ਮੀਟਰ ਦੌੜ ਵਿਚ ਸੀਮਾ ਪਹਿਲੇ, ਕਰਮਪਾਲ ਕੌਰ ਦੂਜੇ ਤੇ ਮਨਜੀਤ ਕੌਰ ਤੀਜੇ ਸਥਾਨ 'ਤੇ ਰਹੀ | 400 ਮੀਟਰ ਦੌੜ ਵਿਚ ਪੂਜਾ ਪਹਿਲੇ, ਹਰਮਨ ਦੂਜੇ ਤੇ ਮੰਜੂ ਤੀਜੇ ਸਥਾਨ 'ਤੇ ਰਹੀ | ਡਿਸਕਸ ਥਰੋ ਮੁਕਾਬਲੇ ਵਿਚ ਸੁਮਨ ਪਹਿਲੇ, ਸੁੱਖੀ ਦੇਵੀ ਦੂਜੇ ਤੇ ਲਖਵਿੰਦਰ ਤੀਜੇ ਸਥਾਨ 'ਤੇ ਰਹੀ | ਵੀਰਪਾਲ ਕੌਰ ਸਾਈਕਲ ਦੌੜ ਵਿਚ ਪਹਿਲੇ, ਰੇਖਾ ਰਾਣੀ ਦੂਜੇ ਤੇ ਕਾਂਤਾ ਦੇਵੀ ਤੀਜੇ ਸਥਾਨ 'ਤੇ ਰਹੀ | ਇਸ ਮੌਕੇ ਸਮਾਜਿਕ ਕਾਰਕੁਨ ਅੰਜੂ ਡੁੰਗਰਾ, ਐਮ. ਸੀ. ਚੰਚਲ ਰਾਣੀ, ਸੰਤੋਸ਼ ਚਾਹਰ, ਅਨੀਤਾ ਦਲਾਲ ਅਤੇ ਸਾਰੇ ਸੁਪਰਵਾਈਜ਼ਰ ਤੇ ਆਂਗਣਵਾੜੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਸਟਾਰਟਅੱਪਸ ਤੇ ਉੱਭਰਦੇ ਉੱਦਮੀਆਂ ਲਈ ਪ੍ਰਭਾਵਸ਼ਾਲੀ ਵਿਕਰੀ ਤੇ ਰਣਨੀਤੀਆਂ 'ਤੇ ਵਰਕਸ਼ਾਪ... ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਮਹਾਨ ਗੁਰਮਤਿ ਸਮਾਗਮ ਭਲਕੇ
Ad Position 24