05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਸਟਾਰਟਅੱਪਸ ਤੇ ਉੱਭਰਦੇ ਉੱਦਮੀਆਂ ਲਈ ਪ੍ਰਭਾਵਸ਼ਾਲੀ ਵਿਕਰੀ ਤੇ ਰਣਨੀਤੀਆਂ 'ਤੇ ਵਰਕਸ਼ਾਪ ਕਰਵਾਈ <br/>

Ad Position 21
No active advertisement
ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕਰਵਾਈ ਵਰਕਸ਼ਾਪ 'ਚ ਭਾਗ ਲੈਂਦੇ ਹੋਏ ਕਾਲਜ ਪ੍ਰਬੰਧਕ ਅਤੇ ਵਿਦਿਆਰਥੀ | ਤਸਵੀਰ : ਨਿਮਰ<br/> 04-02-2026

ਯਮੁਨਾਨਗਰ, 3 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੀ ਅਗਵਾਈ ਹੇਠ ਸਟਾਰਟਅੱਪਸ ਤੇ ਉਭਰਦੇ ਉੱਦਮੀਆਂ ਲਈ ਪ੍ਰਭਾਵਸ਼ਾਲੀ ਵਿਕਰੀ ਅਤੇ ਰਣਨੀਤੀਆਂ 'ਤੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਮੌਜੂਦਾ ਪ੍ਰਤੀਯੋਗੀ ਬਾਜ਼ਾਰ ਦੀਆਂ ਚੁਣੌਤੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਵਿਹਾਰਕ ਵਿਕਰੀ ਹੁਨਰ ਤੇ ਰਣਨੀਤਕ ਸੋਚ ਨਾਲ ਸਸ਼ਕਤ ਬਣਾਉਣਾ ਸੀ | ਇਸ ਮੌਕੇ ਇਨੋਵੇਸ਼ਨ ਅੰਬੈਸਡਰ ਪਾਰੁਲ ਸਿੰਘ ਤੇ ਵਿਦਿਆਰਥਣ ਕਾਮਨਾ ਮੁੱਖ ਬੁਲਾਰੇ ਸਨ, ਜਦ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ ਅਤੇ ਪ੍ਰੋਗਰਾਮ ਕਨਵੀਨਰ ਮਮਤਾ ਥਾਪਰ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਪਾਰੁਲ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਬਾਜ਼ਾਰ 'ਚ ਸਿਰਫ਼ ਇਕ ਚੰਗਾ ਉਤਪਾਦ ਹੋਣਾ ਕਾਫ਼ੀ ਨਹੀਂ ਹੈ | ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਵਿਕਰੀ ਤਕਨੀਕਾਂ, ਗ੍ਰਾਹਕ ਕੇਂਦਿ੍ਤ ਰਣਨੀਤੀ ਤੇ ਨਿਰੰਤਰ ਸਿਖਲਾਈ ਉਹ ਹਨ ਜੋ ਸਟਾਰਟਅੱਪਸ ਨੂੰ ਸਫਲਤਾ ਵੱਲ ਲੈ ਜਾਂਦੇ ਹਨ | ਇਨੋਵੇਸ਼ਨ ਅੰਬੈਸਡਰ ਦੀ ਵਿਦਿਆਰਥਣ ਕਾਮਨਾ ਨੇ ਸਮਝਾਇਆ ਕਿ ਜੇਕਰ ਸਟਾਰਟਅੱਪ ਆਪਣੇ ਗਾਹਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਸਮਝਦੇ ਹਨ ਅਤੇ ਹੱਲ ਪੇਸ਼ ਕਰਦੇ ਹਨ ਤਾਂ ਉਹ ਸੀਮਤ ਸਰੋਤਾਂ ਦੇ ਨਾਲ ਵੀ ਵੱਡਾ ਪ੍ਰਭਾਵ ਪਾ ਸਕਦੇ ਹਨ | ਉਕਤ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਵਿਕਰੀ ਯੋਜਨਾਬੰਦੀ, ਗ੍ਰਾਹਕ ਸੰਬੰਧ ਪ੍ਰਬੰਧਨ, ਡਿਜ਼ੀਟਲ ਸਾਧਨਾਂ ਦੀ ਵਰਤੋਂ, ਬ੍ਰਾਂਡ ਮੁੱਲ ਸਿਰਜਣਾ ਅਤੇ ਮਾਰਕੀਟ ਵਿਸ਼ਲੇਸ਼ਣ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਮਾਰਗਦਰਸ਼ਨ ਕੀਤਾ | ਇਸ ਵਰਕਸ਼ਾਪ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੇਸ ਸਟੱਡੀਜ਼, ਇੰਟਰਐਕਟਿਵ ਸੈਸ਼ਨ ਤੇ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਏ ਗਏ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਨੇ ਯੂ. ਜੀ. ਸੀ. ਦੇ ਸਮਰਥਨ ਵਿਚ ਰਾਜਪਾਲ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ 400 ਮੀਟਰ ਦੌੜ 'ਚੋਂ ਪੂਜਾ ਅੱਵਲ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਾ ਕ...
Ad Position 24