05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਹਾੜਗੰਜ ਵਿਚ ਕਲਯੁਗੀ ਪਿਤਾ ਦੀ ਦਰਿੰਦਗੀ

Ad Position 21
No active advertisement
ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਪਹਾੜਗੰਜ ਇਲਾਕੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਇਥੇ ਇਕ 14 ਸਾਲਾ ਨਾਬਾਲਗ ਲੜਕੀ ਨੇ ਆਪਣੇ ਹੀ ਪਿਤਾ 'ਤੇ ਜਬਰ ਜਨਾਹ ਦਾ ਗੰਭੀਰ ਦੋਸ਼ ਲਗਾਇਆ ਹੈ | ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਠਵੀਂ ਕਲਾਸ ਵਿਚ ਪੜ੍ਹਨ ਵਾਲੀ 14 ਸਾਲ ਦੀ ਪੀੜਤਾ 1 ਫਰਵਰੀ 2026 ਨੂੰ ਆਪਣੀ ਸਹੇਲੀ ਦੇ ਮਾਤਾ-ਪਿਤਾ (ਜੋ ਉਸ ਦੇ ਮਕਾਨ ਮਾਲਕ ਵੀ ਹਨ) ਦੇ ਨਾਲ ਪਹਾੜਗੰਜ ਥਾਣੇ ਪਹੁੰਚੀ | ਪੀੜਤਾ ਨੇ ਦੱਸਿਆ ਕਿ ਉਸਦੀ ਮਾਂ ਲਗਭਗ 15 ਦਿਨ ਪਹਿਲਾਂ ਬਿਹਾਰ ਆਪਣੇ ਪਿੰਡ ਗਈ ਹੋਈ ਸੀ |
ਪੀੜਤਾ ਅਨੁਸਾਰ 31 ਜਨਵਰੀ ਦੀ ਰਾਤ ਕਰੀਬ 1.30 ਵਜੇ, ਜਦੋਂ ਉਹ ਆਪਣੇ ਕਮਰੇ ਵਿਚ ਆਪਣੀ ਛੋਟੀ ਭੈਣ ਅਤੇ ਪਿਤਾ ਨਾਲ ਸੁੱਤੀ ਪਈ ਸੀ, ਤਦ ਉਸ ਦੇ ਪਿਤਾ ਨੇ ਉਸ ਨਾਲ ਜਬਰ ਜਨਾਹ ਕੀਤਾ | ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਡਰਾਇਆ ਅਤੇ ਧਮਕੀਆਂ ਵੀ ਦਿੱਤੀਆਂ | ਪੀੜਤਾ ਨੇ ਪੁਲਿਸ ਦੇ ਸਾਹਮਣੇ ਰੂਹ ਨੂੰ ਕੰਬਾ ਦੇਣ ਵਾਲਾ ਖ਼ੁਲਾਸਾ ਕੀਤਾ ਕਿ ਪਿਛਲੇ 10-15 ਦੇ ਅੰਦਰ ਉਸ ਦੇ ਨਾਲ 4-5 ਵਾਰ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ | ਉਹ ਹੁਣ ਤੱਕ ਡਰ ਦੀ ਵਜ੍ਹਾ ਕਰ ਕੇ ਚੁੱਪ ਸੀ ਕਿਉਂਕਿ ਉਸ ਦਾ ਪਿਤਾ ਉਸ ਨੂੰ ਅਤੇ ਉਸ ਦੀ ਮਾਂ ਨੂੰ ਪਹਿਲਾਂ ਵੀ ਬੇਰਹਿਮੀ ਨਾਲ ਕੁੱਟਦਾ ਸੀ | ਪਰ ਜਦੋਂ ਉਸ ਨੂੰ ਆਪਣੀ ਛੋਟੀ ਭੈਣ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਤਾਂ ਉਸ ਨੇ ਹਿੰਮਤ ਕਰ ਕੇ ਪੁਲਿਸ ਨੂੰ ਸਭ ਸੱਚ ਦੱਸ ਦਿੱਤਾ |
ਪਹਾੜਗੰਜ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਦੇ ਹੋਏ ਤੁਰੰਤ ਐਫ.ਆਈ.ਆਰ. ਦਰਜ ਕੀਤੀ | ਇਹ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 64 (2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦਰਜ ਕੀਤਾ ਗਿਆ ਹੈ | ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ | ਪੀੜਤਾ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ ਅਤੇ ਧਾਰਾ 183 ਬੀ.ਐਨ.ਐਸ. ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ ਜਿੱਥੇ ਉਸ ਨੇ ਸਾਰੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ | ਕ੍ਰਾਈਮ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਪੀੜਤਾ ਦੇ ਕੱਪੜੇ, ਬਿਸਤਰ ਦੀ ਚਾਦਰ ਅਤੇ ਹੋਰ ਫੋਰੈਂਸਿਕ ਸਬੂਤ ਇਕੱਠੇ ਕੀਤੇ ਹਨ | ਪੁਲਿਸ ਨੇ ਦੋਸ਼ੀ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ | ਉਸ ਨੇ ਮੰਨਿਆ ਕਿ ਉਹ ਆਪਣੀ ਧੀ ਨੂੰ ਕਿਸੇ ਨੂੰ ਨਾ ਦੱਸਣ ਲਈ ਧਮਕਾ ਰਿਹਾ ਸੀ | ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਵਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਅਗਲੀ ਖ਼ਬਰ ਏ. ਆਈ. ਮਾਹਿਰਾਂ ਦੀ ਕਮੇਟੀ ਗਠਿਤ ਕੀਤੇ ਜਾਣ ਨਾਲ ਸਿੱਖੀ ਵਿਰੋਧੀ ਵੀਡੀਓ 'ਤੇ ਲੱਗੇਗੀ ਰੋਕ-ਰਾਮ ਸਿੰਘ 'ਬੰਬੇ'
Ad Position 24