05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੇਂਦਰੀ ਬਜਟ 'ਚ ਦਿੱਲੀ ਨੂੰ ਮਿਲਿਆ ਵੱਡਾ ਤੋਹਫ਼ਾ-ਸੰਸਦ ਮੈਂਬਰ ਰਾਮਵੀਰ ਬਿਧੂੜੀ

Ad Position 21
No active advertisement
ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਦੱਖਣੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਾਮਵੀਰ ਬਿਧੂੜੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਬਜਟ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਕੇਂਦਰੀ ਬਜਟ 'ਚ ਦਿੱਲੀ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ¢ ਉਨ੍ਹਾਂ ਦੱਸਿਆ ਕਿ 2026-27 ਦੇ ਕੇਂਦਰੀ ਬਜਟ 'ਚ ਦਿੱਲੀ ਦੇ ਆਵਾਜਾਈ ਸਿਸਟਮ, ਪੀਣ ਵਾਲੇ ਪਾਣੀ, ਸਿਹਤ, ਪ੍ਰਦੂਸ਼ਣ ਤੇ ਕਾਨੂੰਨ ਵਿਵਸਥਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਇਸ ਨਾਲ ਦਿੱਲੀ ਦੇ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਹੋਵੇਗਾ ਅਤੇ ਨਵੀਂਆਂ ਯੋਜਨਾਵਾਂ ਨਾਲ ਰੁਜ਼ਗਾਰ ਤੇ ਵਿਕਾਸ ਦੇ ਰਾਹ ਵੀ ਖੋਲ੍ਹਣਗੇ | ਬਿਧੂੜੀ ਨੇ ਕਿਹਾ ਕਿ ਕੇਂਦਰੀ ਬਜਟ ਮੁੱਖ ਤੌਰ 'ਤੇ ਟਰਾਂਸਪੋਰਟ ਵਿਵਸਥਾ 'ਤੇ ਕੇਂਦਰਿਤ ਹੈ, ਜਿਸ ਵਿਚ ਸੜਕ, ਰੇਲ, ਮੈਟਰੋ ਤੇ ਹਾਈ-ਸਪੀਡ ਟਰੇਨਾਂ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਬਜਟ ਵਿਚ ਦੇਸ਼ ਭਰ ਵਿਚ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਲਈ 6 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ | ਇਸ 'ਚੋਂ 27,328 ਕਰੋੜ ਰੁਪਏ ਦੇ ਪ੍ਰਾਜੈਕਟ ਵਿਸ਼ੇਸ਼ ਤੌਰ 'ਤੇ ਦਿੱਲੀ ਲਈ ਹਨ | ਇਨ੍ਹਾਂ 'ਚ ਸ਼ਿਵਮੂਰਤੀ ਤੋਂ ਮਹੀਪਾਲਪੁਰ ਤੱਕ ਸੁਰੰਗ ਤੇ ਏਮਜ਼ ਤੋਂ ਮਹੀਪਾਲਪੁਰ ਤੱਕ ਐਲੀਵੇਟਿਡ ਸੜਕ ਸ਼ਾਮਿਲ ਹਨ | ਇਸ ਤੋਂ ਇਲਾਵਾ, ਪੰਜਾਬੀ ਬਾਗ਼ ਤੋਂ ਟਿੱਕਰੀ ਬਾਰਡਰ ਤੱਕ ਸੜਕ 'ਤੇ 1,504 ਕਰੋੜ ਰੁਪਏ, ਆਸ਼ਰਮ ਤੋਂ ਬਦਰਪੁਰ ਤੱਕ ਸੜਕ 'ਤੇ 513 ਕਰੋੜ ਰੁਪਏ ਅਤੇ ਮਹਿਰੌਲੀ ਤੋਂ ਦਿੱਲੀ-ਹਰਿਆਣਾ ਸਰਹੱਦ ਤੱਕ ਸੜਕ 'ਤੇ 1,461 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਜਟ ਵਿਚ ਰੇਲਵੇ ਨੇ ਦਿੱਲੀ ਲਈ 2,711 ਕਰੋੜ ਰੁਪਏ ਅਲਾਟ ਕੀਤੇ ਹਨ | ਉਨ੍ਹਾਂ ਦੱਸਿਆ ਕਿ ਬਜਟ 'ਚ ਦਿੱਲੀ ਤੋਂ ਵਾਰਾਨਸੀ ਦੇ ਵਿਚਕਾਰ ਹਾਈ ਸਪੀਡ ਰੇਲ ਕਾਰੀਡੋਰ ਦਾ ਐਲਾਨ ਵੀ ਹੋਇਆ ਹੈ | ਇਸ ਤੋਂ ਇਲਾਵਾ ਦੇਸ਼ ਭਰ 'ਚ ਮੈਟਰੋ ਵਿਸਥਾਰ ਲਈ 28695 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ | ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਦੇ ਲਈ 1091 ਰੁਪਏ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਦਿੱਲੀ ਚੱਲ ਰਹੇ ਕੇਂਦਰ ਸਰਕਾਰ ਦੇ ਹਸਪਤਾਲਾਂ ਨੂੰ ਵੀ ਹੁਣ ਜ਼ਿਆਦਾ ਬਜਟ ਦਿੱਤਾ ਗਿਆ ਹੈ, ਜਿਸ ਨਾਲ ਦਿੱਲੀ ਵਾਸੀਆਂ ਨੂੰ ਹੋਰ ਬਿਹਤਰ ਸਹੂਲਤਾਂ ਮਿਲ ਸਕਣਗੀਆਂ | ਦਿੱਲੀ 'ਚ ਬਿਹਤਰ ਕਾਨੂੰਨ ਵਿਵਸਥਾ ਤੇ ਦਿੱਲੀ ਪੁਲਿਸ ਨੂੰ ਹਾਈ ਟੇਕ ਬਣਾਉਣ ਦੇ ਲਈ ਇਸ ਵਾਰੀ 12,846 ਕਰੋੜ ਰੁਪਏ ਦੀ ਵਿਵਸਥਾ ਬਜਟ ਵਿਚ ਕੀਤੀ ਗਈ ਹੈ¢
Ad Position 22
No active advertisement
ਪਿਛਲੀ ਖ਼ਬਰ ਜੇ.ਐਨ.ਯੂ. ਨੇ ਲਾਇਬ੍ਰੇਰੀ ਵਿਚ ਭੰਨਤੋੜ ਕਰਨ ਵਾਲੇ 5 ਵਿਦਿਆਰਥੀਆਂ ਨੂੰ ਦੋ ਸਮੈਸਟਰਾਂ ਲਈ ਕੀਤਾ ਮੁਅੱਤਲ ਅਗਲੀ ਖ਼ਬਰ ਸੀ.ਟੀ.ਈ.ਟੀ. ਪ੍ਰੀਖਿਆ 2026 ਲਈ ਨਵੀਆਂ ਤਰੀਕਾਂ ਦਾ ਐਲਾਨ
Ad Position 24